DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੈਸ ਸਿਲੰਡਰ ਨਾ ਮਿਲਣ ’ਤੇ ਲੋਕਾਂ ਵੱਲੋਂ ਹੰਗਾਮਾ

ਰਤੀਆ ਇਲਾਕੇ ’ਚ ਡਿਲਿਵਰੀ ਵੈਨ ਰੋਕੀ; ਪੁਲੀਸ ਨੂੰ ਦਖ਼ਲ ਦੇਣਾ ਪਿਆ

  • fb
  • twitter
  • whatsapp
  • whatsapp
featured-img featured-img
ਲੋਕਾਂ ਨੂੰ ਸ਼ਾਂਤ ਕਰਦਾ ਹੋਇਆ ਪੁਲੀਸ ਮੁਲਾਜ਼ਮ।
Advertisement

ਇਲਾਕੇ ਵਿੱਚ ਗੈਸ ਸਿਲੰਡਰ ਨਾ ਮਿਲਣ ਤੋਂ ਪ੍ਰੇਸ਼ਾਨ ਉਪਭੋਗਤਾਵਾਂ ਨੇ ਅੱਜ ਹੰਗਾਮਾ ਕੀਤਾ। ਉਨ੍ਹਾਂ ਗੈਸ ਏਜੰਸੀ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਪਿੰਡ ਵਿੱਚ ਸਿਲੰਡਰ ਵੰਡਣ ਜਾ ਰਹੀ ਇੱਕ ਡਿਲਿਵਰੀ ਵੈਨ ਨੂੰ ਰਸਤੇ ਵਿੱਚ ਰੋਕ ਲਿਆ। ਕਰੀਬ ਇੱਕ ਘੰਟੇ ਤੱਕ ਹੰਗਾਮਾ ਚੱਲਦਾ ਰਿਹਾ, ਜਿਸ ਤੋਂ ਬਾਅਦ ਏਜੰਸੀ ਸੰਚਾਲਕ ਅਤੇ ਪੁਲੀਸ ਮੁਲਾਜ਼ਮਾਂ ਨੇ ਲੋਕਾਂ ਨੂੰ ਸਮਝਾ ਕੇ ਸ਼ਾਂਤ ਕੀਤਾ। ਉਪਭੋਗਤਾਵਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਸਿਲੰਡਰ ਨਹੀਂ ਮਿਲ ਰਹੇ, ਜਦੋਂ ਕਿ ਗੈਸ ਏਜੰਸੀ ਤੋਂ ਸਿਲੰਡਰ ਭਰ ਕੇ ਪਿੰਡਾਂ ਵਿੱਚ ਭੇਜੇ ਜਾ ਰਹੇ ਹਨ। ਉਨ੍ਹਾਂ ਇਹ ਵੀ ਸ਼ਿਕਾਇਤ ਕੀਤੀ ਕਿ ਕਈ ਉਪਭੋਗਤਾਵਾਂ ਦੀ ਬੁਕਿੰਗ ਸਿਲੰਡਰ ਦਿੱਤੇ ਬਿਨਾਂ ਹੀ ‘ਡਿਲਿਵਰਡ’ ਦਿਖਾ ਦਿੱਤੀ ਗਈ ਹੈ।

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਇਸੇ ਗੈਸ ਏਜੰਸੀ ਦੇ ਬਾਹਰ ਉਪਭੋਗਤਾਵਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਪਿਛਲੇ ਹਫ਼ਤੇ ਲੋਕਾਂ ਨੇ ਗੈਸ ਸਿਲੰਡਰ ਰੀਫਿਲ ਨਾ ਹੋਣ ’ਤੇ ਰੋਡ ਜਾਮ ਕਰਕੇ ਵਿਰੋਧ ਜਤਾਇਆ ਸੀ। ਬਾਅਦ ਵਿੱਚ ਪੁਲੀਸ ਨੇ ਆ ਕੇ ਉਪਭੋਗਤਾਵਾਂ ਨੂੰ ਸ਼ਾਂਤ ਕੀਤਾ ਅਤੇ ਜਾਮ ਖੁੱਲ੍ਹਵਾਇਆ ਸੀ।

Advertisement

ਪਿੰਡ ਅਜੀਤ ਨਗਰ ਦੇ ਨਿਵਾਸੀ ਸੰਦੀਪ, ਭਾਨੀਖੇੜਾ ਤੋਂ ਹਰਮਨ, ਢਾਣੀ ਬਬਨਪੁਰ ਤੋਂ ਕਰਨ, ਘਾਸਵਾ ਤੋਂ ਸੰਦੀਪ ਕੁਮਾਰ ਅਤੇ ਮਹਮਬੜਾ ਤੋਂ ਗੁਰਚਰਨ ਸਮੇਤ ਕਈ ਉਪਭੋਗਤਾਵਾਂ ਨੇ ਦੱਸਿਆ ਕਿ ਉਹ ਰਤੀਆ ਤੋਂ 10 ਕਿਲੋਮੀਟਰ ਤੋਂ ਵੀ ਵੱਧ ਦੂਰ ਤੋਂ ਸਵੇਰੇ 5 ਵਜੇ ਤੋਂ ਆਏ ਹੋਏ ਹਨ, ਪਰ ਉਨ੍ਹਾਂ ਨੂੰ ਸਿਲੰਡਰ ਨਹੀਂ ਮਿਲ ਰਿਹਾ।

Advertisement

ਦੂਜੇ ਪਾਸੇ ਗੈਸ ਏਜੰਸੀ ਸੰਚਾਲਕ ਰਾਮਨਿਵਾਸ ਦਾ ਕਹਿਣਾ ਹੈ ਕਿ ਗੈਸ ਦੀ ਕੋਈ ਕਮੀ ਨਹੀਂ ਹੈ। ਉਪਭੋਗਤਾ ਸਿਰਫ਼ ਆਨਲਾਈਨ ਬੁਕਿੰਗ ਕਰਵਾਉਣ। ਏਜੰਸੀ ਦੇ ਬਾਹਰ ਲਾਈਨ ਵਿੱਚ ਲੱਗਣ ਦਾ ਕੋਈ ਫਾਇਦਾ ਨਹੀਂ ਹੈ। ਬੁਕਿੰਗ ਦੇ ਹਿਸਾਬ ਨਾਲ ਹੀ ਦੋ ਤੋਂ ਤਿੰਨ ਦਿਨਾਂ ਵਿੱਚ ਸਿਲੰਡਰ ਦੀ ਡਿਲੀਵਰੀ ਹੋਵੇਗੀ।

Advertisement
×