DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਡਿਜ਼ੀਟਲ ਸਿਸਟਮ 'ਚ ਅਟਕੀ 100 ਫੀਸਦ ਦਿਵਿਆਂਗ ਔਰਤ ਦੀ ਪੈਨਸ਼ਨ: ਇੱਕੋ ਆਧਾਰ 'ਤੇ ਬਣੀਆਂ ਦੋ ਆਈਡੀਜ਼' ਬਣੀਆਂ ਮੁਸੀਬਤ

ਇੱਕੋ ਆਧਾਰ ਅਤੇ ਇੱਕੋ ਬੈਂਕ ਖਾਤੇ 'ਤੇ ਬਣੀਆਂ ਦੋ ਪੈਨਸ਼ਨ ਆਈਡੀ; ਪੈਨਸ਼ਨ ਬੰਦ

  • fb
  • twitter
  • whatsapp
  • whatsapp
featured-img featured-img
ਦਿਵਿਆਂਗ ਔਰਤ ਮਮਤਾ ਦੇਵੀ। ਫਾਈਲ ਫੋਟੋ
Advertisement

ਜ਼ਿਲ੍ਹਾ ਸਮਾਜ ਭਲਾਈ ਵਿਭਾਗ ਸਿਰਸਾ ਦੀ ਕਥਿਤ ਲਾਪਰਵਾਹੀ ਕਾਰਨ ਪਿੰਡ ਗੋਰੀਵਾਲਾ ਦੀ 100 ਫ਼ੀਸਦੀ ਦਿਵਿਆਂਗ ਔਰਤ ਮਮਤਾ ਦੇਵੀ ਨੂੰ ਵੱਡੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਮਮਤਾ ਬੋਲਣ ਵਿੱਚ ਪੂਰੀ ਤਰ੍ਹਾਂ ਅਸਮਰੱਥ ਹੈ। ਪਿਛਲੇ ਚਾਰ ਮਹੀਨਿਆਂ ਤੋਂ ਉਸ ਦੀ ਦਿਵਿਆਂਗ ਪੈਨਸ਼ਨ ਬੰਦ ਪਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਵਿਭਾਗ ਨੇ ਇੱਕੋ ਆਧਾਰ ਨੰਬਰ ਅਤੇ ਇੱਕੋ ਬੈਂਕ ਖਾਤੇ 'ਤੇ ਦੋ ਵੱਖ-ਵੱਖ ਪੈਨਸ਼ਨ ਆਈਡੀ ਚੜ੍ਹਾ ਦਿੱਤੀਆਂ। ਸਿਸਟਮ ਵਿੱਚ ਇਸ ਦੋਹਰੀ ਐਂਟਰੀ ਕਾਰਨ ਉਸ ਦੀ ਲਾਭਪਾਤਰੀ ਯੋਗਤਾ ਮੁਅੱਤਲ ਹੋ ਗਈ।

ਚਾਰ ਮਹੀਨਿਆਂ ਤੋਂ ਦਫ਼ਤਰਾਂ ਦੇ ਗੇੜੇ ਕੱਢਣ ਲਈ ਮਜਬੂਰ ਪਰਿਵਾਰ

Advertisement

ਮਮਤਾ ਦੇਵੀ ਦੇ ਪਿਤਾ ਦਲੀਪ ਸਿੰਘ ਵਾਸੀ ਸਾਦੇਵਾਲਾ ਨੇ ਦੱਸਿਆ ਕਿ ਧੀ ਦੀ ਪੈਨਸ਼ਨ ਮੁੜ ਚਾਲੂ ਕਰਵਾਉਣ ਲਈ ਉਹ ਪਿਛਲੇ ਚਾਰ ਮਹੀਨਿਆਂ ਤੋਂ ਜ਼ਿਲ੍ਹਾ ਸਮਾਜ ਭਲਾਈ ਦਫ਼ਤਰ ਸਿਰਸਾ ਦੇ ਗੇੜੇ ਕੱਢ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰ ਵਾਰ ਅਧਿਕਾਰੀ 15 ਦਿਨਾਂ ਬਾਅਦ ਆਉਣ ਲਈ ਆਖ ਦਿੰਦੇ ਹਨ, ਪਰ ਅੱਜ ਤੱਕ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ।

Advertisement

ਸੂਤਰਾਂ ਮੁਤਾਬਕ ਦੋਹਰੀ ਆਈਡੀ ਵਾਲੀ ਇਹ ਸਮੱਸਿਆ ਸਿਰਫ਼ ਮਮਤਾ ਦੇਵੀ ਤੱਕ ਹੀ ਸੀਮਤ ਨਹੀਂ ਹੈ। ਹੋਰ ਵੀ ਕਈ ਯੋਗ ਲਾਭਪਾਤਰੀ ਇਸੇ ਤਰ੍ਹਾਂ ਦੀ ਤਕਨੀਕੀ ਗੜਬੜ ਦਾ ਸ਼ਿਕਾਰ ਹੋ ਕੇ ਜ਼ਿਲ੍ਹਾ ਦਫ਼ਤਰ ਦੇ ਗੇੜੇ ਕੱਢਣ ਲਈ ਮਜਬੂਰ ਹਨ।

ਪੈਨਸ਼ਨ ਬਹਾਲੀ ਅਤੇ ਬਕਾਇਆ ਰਾਸ਼ੀ ਜਾਰੀ ਕਰਨ ਦੀ ਮੰਗ

ਪਰਿਵਾਰ ਦਾ ਕਹਿਣਾ ਹੈ ਕਿ ਸਰੀਰਕ ਦਿੱਕਤ ਨੂੰ ਝੱਲ ਰਹੀ ਮਮਤਾ ਦੇਵੀ ਨੇ ਆਰਥਿਕ ਸਹਾਇਤਾ ਲਈ ਦਿਵਿਆਂਗ ਪੈਨਸ਼ਨ ਦੀ ਅਰਜ਼ੀ ਦਿੱਤੀ ਸੀ, ਪਰ ਵਿਭਾਗ ਦੇ ਪੋਰਟਲ ਨੇ 5 ਜੂਨ 2026 ਨੂੰ ਡਾਟਾ ਪੜਤਾਲ ਦੌਰਾਨ ਇਸ ਨੂੰ ਦੋਹਰੀ ਐਂਟਰੀ ਮੰਨ ਕੇ ਉਸ ਦੀ ਆਈਡੀ ਮੁਅੱਤਲ ਕਰ ਦਿੱਤੀ। ਵਿਭਾਗ ਦੀ ਇਸ ਤਕਨੀਕੀ ਗੜਬੜ ਦਾ ਖ਼ਮਿਆਜ਼ਾ ਹੁਣ ਪੀੜਤ ਪਰਿਵਾਰ ਭੁਗਤ ਰਿਹਾ ਹੈ। ਪਰਿਵਾਰ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਦੋਹਰੀ ਐਂਟਰੀ ਤੁਰੰਤ ਹਟਾ ਕੇ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਰੁਕੀ ਹੋਈ ਸਾਰੀ ਰਕਮ ਇੱਕੋ ਵਾਰ ਜਾਰੀ ਕੀਤੀ ਜਾਵੇ।

ਜ਼ਿਲ੍ਹਾ ਸਮਾਜ ਭਲਾਈ ਅਧਿਕਾਰੀ ਦਾ ਪੱਖਦੂਜੇ ਪਾਸੇ, ਜ਼ਿਲ੍ਹਾ ਸਮਾਜ ਭਲਾਈ ਅਧਿਕਾਰੀ ਸੱਤਿਆਵਾਨ ਨੇ ਕਿਹਾ ਕਿ ਇੱਕੋ ਲਾਭਪਾਤਰੀ ਦੀਆਂ ਦੋ ਪੈਨਸ਼ਨ ਆਈਡੀ ਬਣਨਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਜੇ ਕੋਈ ਖਾਮੀ ਪਾਈ ਗਈ ਤਾਂ ਉਸ ਦਾ ਤੁਰੰਤ ਹੱਲ ਕਰ ਦਿੱਤਾ ਜਾਵੇਗਾ।

Advertisement
×