ਸ਼ਾਹਬਾਦ ਮਾਰਕੰਡਾ: ਸਤਲੁਜ ਸੀਨੀਅਰ ਸੰਕੈਡਰੀ ਸਕੂਲ ਵੱਲੋਂ ਗਾਂਧੀ ਜੈਯੰਤੀ ਦੇ ਸੰਦਰਭ ਵਿਚ ਅੱਜ ਸ਼ਾਂਤੀ ਰੈਲੀ ਕੀਤੀ ਗਈ। ਰੈਲੀ ਨੂੰ ਸਕੂਲ ਦੇ ਪ੍ਰਿੰਸੀਪਲ ਡਾ. ਆਰ ਐੱਸ ਘੁੰਮਣ ਨੇ ਰਵਾਨਾ ਕੀਤਾ। ਇਸ ਮੌਕੇ ਉਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਮਹਾਤਮਾ ਗਾਂਧੀ ਦਾ ਵਿਅਕਤੀਤਵ ਆਦਰਸ਼ਵਾਦ ਦੀ ਦ੍ਰਿਸ਼ਟੀ ਨਾਲ ਸਰੇਸ਼ਠ ਸੀ। ਉਨ੍ਹਾਂ ਨੇ ਹਮੇਸ਼ਾ ਅੰਹਿਸਾ ’ਤੇ ਜ਼ੋਰ ਦਿੱਤਾ ਅਤੇ ਸਾਨੂੰ ਉਨ੍ਹਾਂ ਵੱਲੋਂ ਦਿਖਾਏ ਰਾਹ ’ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਨੇ ਭਾਰਤ ਨੂੰ ਏਕਤਾ ਦੀ ਡੋਰ ਵਿਚ ਬੰਨ੍ਹਿਆ ਤੇ ਸਮਾਜ ਵਿਚ ਫੈਲੀ ਜਾਤੀਵਾਦ ਜਿਹੀ ਬੁਰਾਈ ਦਾ ਖਾਤਮਾ ਕੀਤਾ। ਰੈਲੀ ਵਿਚ ਕਰੀਬ 160 ਵਿਦਿਆਰਥੀਆਂ ਨੇ ਹਿੱਸਾ ਲਿਆ। ਰੈਲੀ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ’ਚੋਂ ਹੁੰਦੀ ਹੋਈ ਵਾਪਸ ਸਕੂਲ ਆ ਕੇ ਸਮਾਪਤ ਹੋਈ। ਇਸ ਮੌਕੇ ਸਕੂਲ ਦੇ ਮੀਤ ਪ੍ਰਿੰਸੀਪਲ ਵੀਰੇਂਦਰ ਸਿੰਘ, ਪ੍ਰਬੰਧਕ ਮਨੋਜ ਭਸੀਨ, ਬਲਜੀਤ ਸਿੰਘ, ਸੰਜੀਵ ਕੁਮਾਰ, ਕਲਪਨਾ ਗੁਪਤਾ, ਡਿੰਪਲ , ਆਸ਼ਾ, ਲੀਨਾ ਤੇ ਅਰੁਣ ਰਾਣੀ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ