DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Panipat ਦੇ ਵਿਅਕਤੀ ਉੱਤੇ ਦੋਹਰਾ ਕਤਲ ਕਰਨ ਦੇ ਦੋਸ਼; ਇੱਕ ਵਾਰਦਾਤ ਨੂੰ Punjab ਅਤੇ ਦੂਜੀ ਨੂੰ Haryana ਵਿੱਚ ਦਿੱਤਾ ਅੰਜ਼ਾਮ

ਪਾਣੀਪਤ ਦੇ ਇੱਕ ਰਹਿਣ ਵਾਲੇ ਨੇ ਇੱਕ ਵਿਅਕਤੀ ਨੇ ਬੁੱਧਵਾਰ ਨੂੰ ਦੋ ਵਿਅਕਤੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਉਸ ਨੇ ਪਹਿਲਾਂ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਵਿੱਚ ਆਪਣੇ ਚਾਚੇ ਨੂੰ ਮਾਰਿਆ ਅਤੇ ਉਸ ਤੋਂ ਬਾਅਦ ਹਰਿਆਣਾ ਦੇ...

  • fb
  • twitter
  • whatsapp
  • whatsapp
featured-img featured-img
ਜਾਂਚ ਕਰਦੀ ਹੋਈ ਪੁਲੀਸ
Advertisement

ਪਾਣੀਪਤ ਦੇ ਇੱਕ ਰਹਿਣ ਵਾਲੇ ਨੇ ਇੱਕ ਵਿਅਕਤੀ ਨੇ ਬੁੱਧਵਾਰ ਨੂੰ ਦੋ ਵਿਅਕਤੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਉਸ ਨੇ ਪਹਿਲਾਂ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਵਿੱਚ ਆਪਣੇ ਚਾਚੇ ਨੂੰ ਮਾਰਿਆ ਅਤੇ ਉਸ ਤੋਂ ਬਾਅਦ ਹਰਿਆਣਾ ਦੇ ਪਾਣੀਪਤ ਵਿੱਚ ਆਪਣੇ ਇੱਕ ਦੋਸਤ ਦੀ ਜਾਨ ਲੈ ਲਈ।

ਮੁਲਜ਼ਮ ਨੇ ਪਹਿਲਾਂ ਆਪਣੇ ਚਾਚੇ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਟਾਟਾ ਸਫ਼ਾਰੀ ਗੱਡੀ ਵਿੱਚ ਰੱਖ ਕੇ ਲੈ ਗਿਆ। ਇਸ ਤੋਂ ਬਾਅਦ ਉਸ ਨੇ ਆਪਣੇ ਦੋਸਤ ਨੂੰ ਵੀ ਮਾਰ ਦਿੱਤਾ ਅਤੇ ਉੱਥੋਂ ਭੱਜਣ ਤੋਂ ਪਹਿਲਾਂ ਦੋਵਾਂ ਦੀਆਂ ਲਾਸ਼ਾਂ ਨੂੰ ਪਾਣੀਪਤ ਦੇ ਸਮਾਲਖਾ ਵਿੱਚ ਇੱਕ ਨਹਿਰ ਦੇ ਕੋਲ ਸੁੱਟ ਦਿੱਤਾ।

Advertisement

ਸੋਨੀਪਤ ਪੁਲੀਸ ਦੀ ਵਿਸ਼ੇਸ਼ ਐਂਟੀ-ਗੈਂਗਸਟਰ ਯੂਨਿਟ ਨੇ ਅੱਧੀ ਰਾਤ ਨੂੰ ਨੈਸ਼ਨਲ ਹਾਈਵੇਅ-44 'ਤੇ ਭੀਗਨ ਟੋਲ ਪਲਾਜ਼ਾ ਨੇੜੇ ਮੁਲਜ਼ਮ ਨੂੰ ਦਬੋਚ ਲਿਆ ਅਤੇ ਉਸ ਨੂੰ ਪਾਣੀਪਤ ਪੁਲੀਸ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਪੰਜਾਬ ਪੁਲੀਸ ਵੀ ਉੱਥੇ ਪਹੁੰਚ ਗਈ।

Advertisement

ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ, ਪਾਣੀਪਤ ਭੇਜ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ 45 ਸਾਲਾ ਰਾਹੁਲ ਮਲਿਕ, ਜਿਸ ਦਾ ਡੇਰਾਬੱਸੀ ਵਿੱਚ ਕਾਰੋਬਾਰ ਸੀ, ਅਤੇ ਪਾਣੀਪਤ ਦੇ 25 ਸਾਲਾ ਅੰਕੁਸ਼ ਵਜੋਂ ਹੋਈ ਹੈ। ਮੁਲਜ਼ਮ ਦੀ ਪਛਾਣ ਸਾਹਿਲ ਮਲਿਕ ਵਜੋਂ ਹੋਈ ਹੈ, ਜੋ ਮਾਡਲ ਟਾਊਨ, ਪਾਣੀਪਤ ਦਾ ਰਹਿਣ ਵਾਲਾ ਹੈ।

ਸਾਹਿਲ ਨੇ ਕਥਿਤ ਤੌਰ 'ਤੇ ਜਾਇਦਾਦ ਦੇ ਵਿਵਾਦ ਕਾਰਨ ਆਪਣੇ ਚਾਚੇ ਰਾਹੁਲ ਮਲਿਕ ਦਾ ਕਤਲ ਕੀਤਾ ਹੈ।

ਸਾਹਿਲ ਬੁੱਧਵਾਰ ਸ਼ਾਮ ਨੂੰ ਡੇਰਾਬੱਸੀ ਸਥਿਤ ਆਪਣੇ ਚਾਚੇ ਦੇ ਦਫ਼ਤਰ ਗਿਆ ਅਤੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਵਿੱਚ ਜ਼ਖ਼ਮੀ ਹੋਏ ਇੱਕ ਹੋਰ ਵਿਅਕਤੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਉਸ ਦਾ ਕਤਲ ਕਰਨ ਤੋਂ ਬਾਅਦ, ਉਹ ਲਾਸ਼ ਨੂੰ ਟਾਟਾ ਸਫ਼ਾਰੀ ਵਿੱਚ ਲੈ ਕੇ ਪਾਣੀਪਤ ਚਲਾ ਗਿਆ। ਇਸ ਦੌਰਾਨ ਡੇਰਾਬੱਸੀ ਪੁਲੀਸ ਨੇ ਜੀ ਪੀ ਐੱਸ (GPS) ਲੋਕੇਸ਼ਨ ਅਤੇ ਗੱਡੀ ਦੇ ਵੇਰਵੇ ਹਰਿਆਣਾ ਪੁਲੀਸ ਨਾਲ ਸਾਂਝੇ ਕੀਤੇ।

ਪਾਣੀਪਤ ਪਹੁੰਚ ਕੇ ਸਾਹਿਲ ਨੇ ਆਪਣੇ ਦੋਸਤ ਅੰਕੁਸ਼ ਨੂੰ ਇੱਕ ਨਹਿਰ ਦੇ ਨੇੜੇ ਬੁਲਾਇਆ। ਅੰਕੁਸ਼ ਨਾਲ ਝਗੜਾ ਹੋਣ ਤੋਂ ਬਾਅਦ, ਸਾਹਿਲ ਨੇ ਉਸ ਨੂੰ ਵੀ ਗੋਲੀ ਮਾਰ ਦਿੱਤੀ ਅਤੇ ਲਾਸ਼ਾਂ ਉੱਥੇ ਹੀ ਸੁੱਟ ਦਿੱਤੀਆਂ ਤੇ ਦਿੱਲੀ ਵੱਲ ਭੱਜ ਗਿਆ।

ਡੇਰਾਬੱਸੀ ਵਿੱਚ ਹੋਏ ਕਤਲ ਦੀ ਸੂਚਨਾ ਮਿਲਣ ਤੋਂ ਬਾਅਦ ਸੋਨੀਪਤ ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ।

Advertisement
×