DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਚਕੂਲਾ ’ਚ ਘੁੰਮਦੇ ਤੇਂਦੂਏ ਕਾਰਨ ਦਹਿਸ਼ਤ

ਪੰਚਕੂਲਾ ਸ਼ਹਿਰ ਵਿੱਚ ਘੁੰਮਦੇ ਤੇਂਦੂਏ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ। ਸੈਕਟਰ 6 ਦੇ ਰਿਹਾਇਸ਼ੀ ਖੇਤਰ ਵਿੱਚ ਦੇਖੇ ਜਾਣ ਤੋਂ ਬਾਅਦ ਬੀਤੀ ਰਾਤ ਤੇਂਦੂਆ ਚੰਡੀਮੰਦਰ ਛਾਉਣੀ ਖੇਤਰ ਵਿੱਚ ਦੇਖਿਆ ਗਿਆ। ਸੀ ਸੀ ਟੀ ਵੀ ’ਚ ਛਾਉਣੀ ਖੇਤਰ ਵਿੱਚ ਇੱਕ...

  • fb
  • twitter
  • whatsapp
  • whatsapp
Advertisement
ਪੰਚਕੂਲਾ ਸ਼ਹਿਰ ਵਿੱਚ ਘੁੰਮਦੇ ਤੇਂਦੂਏ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ। ਸੈਕਟਰ 6 ਦੇ ਰਿਹਾਇਸ਼ੀ ਖੇਤਰ ਵਿੱਚ ਦੇਖੇ ਜਾਣ ਤੋਂ ਬਾਅਦ ਬੀਤੀ ਰਾਤ ਤੇਂਦੂਆ ਚੰਡੀਮੰਦਰ ਛਾਉਣੀ ਖੇਤਰ ਵਿੱਚ ਦੇਖਿਆ ਗਿਆ। ਸੀ ਸੀ ਟੀ ਵੀ ’ਚ ਛਾਉਣੀ ਖੇਤਰ ਵਿੱਚ ਇੱਕ ਘਰ ਦੇ ਬਾਹਰ ਤੇਂਦੂਏ ਦੀ ਹਰਕਤ ਕੈਦ ਹੋ ਗਈ। ਇਸ ਤੋਂ ਬਾਅਦ ਜੰਗਲੀ ਜੀਵ ਵਿਭਾਗ ਨੂੰ ਸੂਚਿਤ ਕੀਤਾ ਗਿਆ। ਜਿਵੇਂ ਹੀ ਤੇਂਦੂਏ ਦੇ ਦਿਖਣ ਦੀ ਪੁਸ਼ਟੀ ਹੋਈ, ਜੰਗਲੀ ਜੀਵ ਟੀਮ ਅਲਰਟ ’ਤੇ ਚਲੀ ਗਈ। ਜੰਗਲੀ ਜੀਵ ਵਿਭਾਗ ਮੁਤਾਬਕ ਛਾਉਣੀ ਖੇਤਰ ਸੁਖਨਾ ਜੰਗਲੀ ਜੀਵ ਰੱਖ ਨਾਲ ਲੱਗਦਾ ਹੈ। ਪਿਛਲੇ ਚਾਰ ਦਿਨਾਂ ਵਿੱਚ ਤਿੰਨ-ਚਾਰ ਵਾਰ ਤੇਂਦੂਆ ਦੇਖੇ ਜਾਣ ਦੀਆਂ ਰਿਪੋਰਟਾਂ ਆਈਆਂ ਹਨ। ਛਾਉਣੀ ਖੇਤਰ ਵਿੱਚ ਰਹਿਣ ਵਾਲੇ ਫ਼ੌਜੀ ਜਵਾਨਾਂ, ਅਧਿਕਾਰੀਆਂ ਅਤੇ ਸਟਾਫ ਨੂੰ ਚੌਕਸ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਪਿਛਲੇ ਦਿਨੀਂ ਇਹ ਤੇਂਦੂਆ ਅਚਾਨਕ ਸੈਕਟਰ 6 ਦੇ ਰਿਹਾਇਸ਼ੀ ਖੇਤਰ ਵਿੱਚ ਦਾਖਲ ਹੋ ਗਿਆ ਅਤੇ ਕਈ ਘਰਾਂ ਦੇ ਵਰਾਂਡਿਆਂ ਤੱਕ ਪਹੁੰਚ ਗਿਆ। ਜਦੋਂ ਲੋਕਾਂ ਨੇ ਰੌਲਾ ਪਾਇਆ ਤਾਂ ਤੇਂਦੂਆ ਇੱਕ ਕੰਧ ਟੱਪ ਕੇ ਰਾਜ ਮਾਰਗ ਪਾਰ ਕਰ ਗਿਆ ਅਤੇ ਚੰਡੀਮੰਦਰ ਛਾਉਣੀ ਖੇਤਰ ਵੱਲ ਵਧਿਆ। ਜੰਗਲੀ ਜੀਵ ਇੰਸਪੈਕਟਰ ਸੁਰਜੀਤ ਯਾਦਵ ਨੇ ਦੱਸਿਆ ਕਿ ਸੀ ਸੀ ਟੀ ਵੀ ਫੁਟੇਜ਼ ਮੁਤਾਬਕ ਰਾਤ ਨੂੰ ਅਫਸਰ ਕਲੋਨੀ ਨੇੜੇ ਤੇਂਦੂਆ ਦਿਖਾਈ ਦਿੱਤਾ।

Advertisement

Advertisement
Advertisement
×