DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੰਚਕੂਲਾ ਪੁਲੀਸ ਨੇ ਬਣਾਇਆ ਗ੍ਰੀਨ ਕੋਰੀਡੋਰ; ਦਾਨ ਕੀਤੇ ਅੰਗ ਸਮੇਂ ਸਿਰ ਹਵਾਈ ਅੱਡੇ ਪਹੁੰਚਾਏ

ਫ਼ੌਜੀ ਜਵਾਨ ਦੇ ਪਿਤਾ ਨੂੰ ਬ੍ਰੇਨ ਡੈੱਡ ਐਲਾਨੇ ਜਾਣ ਤੋਂ ਬਾਅਦ 2 ਗੁਰਦੇ, ਲਿਵਰ ਅਤੇ 2 ਅੱਖਾਂ ਹਵਾਈ ਰਸਤੇ ਸਫ਼ਦਰਜੰਗ ਅਤੇ ਆਰਮੀ ਹਸਪਤਾਲ ਭੇਜੀਆਂ ਗਈਆਂ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਇੱਕ ਫੌਜੀ ਜਵਾਨ ਦੇ ਪਿਤਾ ਨੂੰ ਬ੍ਰੇਨ ਡੈੱਡ ਐਲਾਨੇ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਨੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਪੰਚਕੂਲਾ ਪੁਲੀਸ ਨੇ ਅੱਜ ਕਮਾਂਡ ਹਸਪਤਾਲ, ਚੰਡੀਮੰਦਰ ਛਾਉਣੀ ਤੋਂ ਚੰਡੀਗੜ੍ਹ ਹਵਾਈ ਅੱਡੇ ਤੱਕ ਇੱਕ ਗ੍ਰੀਨ ਕੋਰੀਡੋਰ ਬਣਾਇਆ, ਜਿਸ ਨਾਲ ਦਾਨ ਕੀਤੇ ਗਏ ਅੰਗਾਂ ਨੂੰ ਸਮੇਂ ਸਿਰ ਪਹੁੰਚਾਉਣਾ ਯਕੀਨੀ ਬਣਾਇਆ ਜਾ ਸਕਿਆ।

ਡੀ ਸੀ ਪੀ (ਕ੍ਰਾਈਮ ਐਂਡ ਟ੍ਰੈਫਿਕ) ਅਮਰਿੰਦਰ ਸਿੰਘ ਅਨੁਸਾਰ, ਐਂਬੂਲੈਂਸ ਨੂੰ ਟਰੈਫਿਕ ਜਾਮ ਤੋਂ ਮੁਕਤ ਰੱਖਣ ਲਈ ਇਸ ਕੋਰੀਡੋਰ ਦਾ ਰਸਤਾ ਓਲਡ ਪੰਚਕੂਲਾ ਤੋਂ ਜ਼ੀਰਕਪੁਰ ਸਰਹੱਦ ਤੱਕ ਤੈਅ ਕੀਤਾ ਗਿਆ ਸੀ। ਇਸ ਤੋਂ ਬਾਅਦ ਦੋ ਗੁਰਦੇ, ਇੱਕ ਲਿਵਰ ਅਤੇ ਦੋ ਅੱਖਾਂ ਹਵਾਈ ਰਸਤੇ ਰਾਹੀਂ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਅਤੇ ਆਰਮੀ ਹਸਪਤਾਲ ਭੇਜੀਆਂ ਗਈਆਂ।

Advertisement

ਐੱਸ ਐੱਚ ਓ ਟਰੈਫਿਕ ਵਰਿੰਦਰ ਕੁਮਾਰ ਦੀ ਅਗਵਾਈ ਹੇਠ ਟਰੈਫਿਕ ਟੀਮਾਂ ਰੂਟ 'ਤੇ ਤਾਇਨਾਤ ਰਹੀਆਂ, ਜਿਨ੍ਹਾਂ ਨੇ ਐਂਬੂਲੈਂਸ ਨੂੰ ਲੋੜੀਂਦੇ ਸਮੇਂ ਅੰਦਰ ਹਵਾਈ ਅੱਡੇ ਪਹੁੰਚਾਉਣ ਲਈ ਆਵਾਜਾਈ ਦੀ ਬਾਰੀਕੀ ਨਾਲ ਨਿਗਰਾਨੀ ਕੀਤੀ। ਇਸ ਦੌਰਾਨ ਜਿਨ੍ਹਾਂ ਹੋਰ ਜ਼ਿਲ੍ਹਿਆਂ ਵਿੱਚੋਂ ਇਹ ਰਸਤਾ ਲੰਘਦਾ ਸੀ, ਉੱਥੋਂ ਦੀ ਪੁਲੀਸ ਨਾਲ ਵੀ ਤਾਲਮੇਲ ਬਣਾ ਕੇ ਰੱਖਿਆ ਗਿਆ।

Advertisement

ਪੁਲੀਸ ਕਮਿਸ਼ਨਰ ਪੰਕਜ ਨੈਨ ਨੇ ਕਿਹਾ ਕਿ ਆਪਣੇ ਕਿਸੇ ਪਿਆਰੇ ਦੇ ਅੰਗ ਦਾਨ ਕਰਨ ਦਾ ਫ਼ੈਸਲਾ ਕਿਸੇ ਵੀ ਪਰਿਵਾਰ ਲਈ ਬਹੁਤ ਭਾਵੁਕ ਅਤੇ ਦਲੇਰਾਨਾ ਕਦਮ ਹੁੰਦਾ ਹੈ, ਜੋ ਕਈ ਲੋੜਵੰਦ ਲੋਕਾਂ ਨੂੰ ਨਵੀਂ ਜ਼ਿੰਦਗੀ ਦਾ ਮੌਕਾ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਕੋਸ਼ਿਸ਼ ਸਿਰਫ਼ ਟਰੈਫਿਕ ਪ੍ਰਬੰਧਨ ਤੱਕ ਸੀਮਤ ਨਹੀਂ ਸੀ, ਸਗੋਂ ਜਾਨਾਂ ਬਚਾਉਣ ਦੇ ਇੱਕ ਨੇਕ ਕਾਰਜ ਵਿੱਚ ਸਹਿਯੋਗ ਦੇਣਾ ਸੀ।

ਉਨ੍ਹਾਂ ਸਮੇਂ ਸਿਰ ਅੰਗ ਪਹੁੰਚਾਉਣ ਦਾ ਸਿਹਰਾ ਪੁਲੀਸ, ਮੈਡੀਕਲ ਟੀਮਾਂ ਅਤੇ ਹੋਰ ਏਜੰਸੀਆਂ ਵਿਚਕਾਰ ਆਪਸੀ ਮਜ਼ਬੂਤ ਤਾਲਮੇਲ ਨੂੰ ਦਿੱਤਾ। ਉਨ੍ਹਾਂ ਨੇ ਅੰਗ ਦਾਨ ਕਰਨ ਵਾਲੇ ਪਰਿਵਾਰ ਨੂੰ ਸਤਿਕਾਰ ਭੇਟ ਕੀਤਾ ਅਤੇ ਆਮ ਲੋਕਾਂ ਨੂੰ ਅੰਗ ਦਾਨ ਪ੍ਰਤੀ ਹੋਰ ਜਾਗਰੂਕ ਹੋਣ ਦੀ ਅਪੀਲ ਕੀਤੀ।

Advertisement
×