DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Panchkula Municipal Corporation ਦਾ 150 ਕਰੋੜ ਦਾ ਘੁਟਾਲਾ: Kotak Mahindra Bank ਦਾ ਅਧਿਕਾਰੀ ਪੁਸ਼ਪਿੰਦਰ ਸਿੰਘ ਗ੍ਰਿਫ਼ਤਾਰ

ਐਫਡੀ ਧੋਖਾਧੜੀ ਵਿੱਚ ਬੈਂਕ ਅਧਿਕਾਰੀ ਦੀ ਸੀ ਸ਼ਮੂਲੀਅਤ; ਜਾਅਲੀ ਖਾਤੇ ਬਣਾ ਕੇ ਕਰੋੜਾਂ ਰੁਪਏ ਖੁਰਦ-ਬੁਰਦ ਕਰਨ ਦੇ ਦੋਸ਼

  • fb
  • twitter
  • whatsapp
  • whatsapp
Advertisement

Advertisement

ਸਟੇਟ ਵਿਜੀਲੈਂਸ ਅਤੇ ਐਂਟੀ-ਕੁਰੱਪਸ਼ਨ ਬਿਊਰੋ ਨੇ ਬੁੱਧਵਾਰ ਨੂੰ ਕੋਟਕ ਮਹਿੰਦਰਾ ਬੈਂਕ ਦੇ ਡਿਪਟੀ ਵਾਈਸ ਪ੍ਰੈਜ਼ੀਡੈਂਟ ਪੁਸ਼ਪਿੰਦਰ ਸਿੰਘ ਨੂੰ 150 ਕਰੋੜ ਰੁਪਏ ਦੇ ਬਹੁ-ਚਰਚਿਤ ਘੁਟਾਲੇ ਦੇ ਸਬੰਧ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਪੁਸ਼ਪਿੰਦਰ ਸਿੰਘ ਨੇ ਖੁਦ ਵਿਜੀਲੈਂਸ ਸਾਹਮਣੇ ਆਤਮ-ਸਮਰਪਣ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਦੋਸ਼ ਹੈ ਕਿ ਪੁਸ਼ਪਿੰਦਰ ਸਿੰਘ ਨੇ ਪੰਚਕੂਲਾ ਦੇ ਸੈਕਟਰ 11 ਸਥਿਤ ਬ੍ਰਾਂਚ ਦਾ ਮੈਨੇਜਰ ਹੁੰਦਿਆਂ ਨਗਰ ਨਿਗਮ ਦੇ ਫੰਡਾਂ ਨੂੰ ਖੁਰਦ-ਬੁਰਦ ਕਰਨ ਅਤੇ ਜਾਅਲੀ ਖਾਤੇ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਸ ਮਾਮਲੇ ਵਿੱਚ ਉਹ ਹੁਣ ਤੱਕ ਗ੍ਰਿਫ਼ਤਾਰ ਹੋਣ ਵਾਲਾ ਛੇਵਾਂ ਮੁਲਜ਼ਮ ਹੈ।

Advertisement

ਪੁਲੀਸ ਵਲੋਂ ਦਰਜ ਕੀਤੀ ਗਈ ਐਫਆਈਆਰ (FIR) ਮੁਤਾਬਕ ਪੰਚਕੂਲਾ ਨਗਰ ਨਿਗਮ ਦੀਆਂ ਕੋਟਕ ਮਹਿੰਦਰਾ ਬੈਂਕ ਵਿੱਚ ਕੁੱਲ 16 ਫਿਕਸਡ ਡਿਪਾਜ਼ਿਟ (FDs) ਸਨ, ਜਿਨ੍ਹਾਂ ਦੀ ਕੁੱਲ ਕੀਮਤ 145.03 ਕਰੋੜ ਰੁਪਏ ਸੀ ਅਤੇ ਮੈਚਿਓਰਿਟੀ ਤੋਂ ਬਾਅਦ ਇਹ ਰਕਮ 158.02 ਕਰੋੜ ਰੁਪਏ ਬਣਨੀ ਸੀ। ਘੁਟਾਲੇ ਦਾ ਪਤਾ ਉਦੋਂ ਲੱਗਿਆ ਜਦੋਂ 16 ਫਰਵਰੀ ਨੂੰ 59.58 ਕਰੋੜ ਰੁਪਏ ਦੀਆਂ 11 ਐਫਡੀਜ਼ ਮੈਚਿਓਰ ਹੋਈਆਂ।

ਜਦੋਂ ਨਗਰ ਨਿਗਮ ਦੇ ਅਧਿਕਾਰੀ ਪੈਸਿਆਂ ਦੇ ਸਬੰਧ ਵਿੱਚ ਬੈਂਕ ਪਹੁੰਚੇ, ਤਾਂ ਬੈਂਕ ਅਧਿਕਾਰੀਆਂ ਵੱਲੋਂ ਦਿੱਤੇ ਗਏ ਬਿਆਨ ਅਤੇ ਰਿਕਾਰਡ ਨਗਰ ਨਿਗਮ ਦੇ ਦਸਤਾਵੇਜ਼ਾਂ ਨਾਲ ਮੇਲ ਨਹੀਂ ਖਾਂਦੇ ਸਨ। ਜਾਂਚ ਦੌਰਾਨ ਪਤਾ ਲੱਗਿਆ ਕਿ ਬੈਂਕ ਦੇ ਅੰਦਰੂਨੀ ਰਿਕਾਰਡ ਵਿੱਚ ਵੱਡੇ ਪੱਧਰ 'ਤੇ ਹੇਰਾਫੇਰੀ ਕੀਤੀ ਗਈ ਸੀ।

Advertisement
×