DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਚਕੂਲਾ ਨਗਰ ਨਿਗਮ FD ਘੁਟਾਲਾ: Kotak Bank ਦੇ ਡਿਪਟੀ Vice-President ਨੇ ਕੀਤਾ ਆਤਮ-ਸਮਰਪਣ

ਸਟੇਟ ਵਿਜੀਲੈਂਸ ਅਤੇ ਐਂਟੀ-ਕਰੱਪਸ਼ਨ ਬਿਊਰੋ  (SV&ACB) ਨੇ ਬੁੱਧਵਾਰ ਨੂੰ ਕੋਟਕ ਮਹਿੰਦਰਾ ਬੈਂਕ ਦੇ ਡਿਪਟੀ ਵਾਈਸ-ਪ੍ਰੈਜ਼ੀਡੈਂਟ ਪੁਸ਼ਪਿੰਦਰ ਸਿੰਘ ਨੂੰ 150 ਕਰੋੜ ਰੁਪਏ ਦੇ ਘੁਟਾਲੇ ਦੇ ਸਬੰਧ ਵਿੱਚ ਆਤਮ-ਸਮਰਪਣ ਕਰਨ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ। ਪੁਸ਼ਪਿੰਦਰ ਸਿੰਘ ਪੰਚਕੂਲਾ ਦੇ ਸੈਕਟਰ 11 ਸਥਿਤ ਕੋਟਕ ਮਹਿੰਦਰਾ...

  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ
Advertisement

ਸਟੇਟ ਵਿਜੀਲੈਂਸ ਅਤੇ ਐਂਟੀ-ਕਰੱਪਸ਼ਨ ਬਿਊਰੋ  (SV&ACB) ਨੇ ਬੁੱਧਵਾਰ ਨੂੰ ਕੋਟਕ ਮਹਿੰਦਰਾ ਬੈਂਕ ਦੇ ਡਿਪਟੀ ਵਾਈਸ-ਪ੍ਰੈਜ਼ੀਡੈਂਟ ਪੁਸ਼ਪਿੰਦਰ ਸਿੰਘ ਨੂੰ 150 ਕਰੋੜ ਰੁਪਏ ਦੇ ਘੁਟਾਲੇ ਦੇ ਸਬੰਧ ਵਿੱਚ ਆਤਮ-ਸਮਰਪਣ ਕਰਨ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ।

ਪੁਸ਼ਪਿੰਦਰ ਸਿੰਘ ਪੰਚਕੂਲਾ ਦੇ ਸੈਕਟਰ 11 ਸਥਿਤ ਕੋਟਕ ਮਹਿੰਦਰਾ ਬੈਂਕ ਦੇ ਬਰਾਂਚ ਮੈਨੇਜਰ ਵਜੋਂ ਤਾਇਨਾਤ ਸੀ, ਜਿੱਥੋਂ ਕਥਿਤ ਤੌਰ 'ਤੇ ਨਗਰ ਨਿਗਮ (MC) ਪੰਚਕੂਲਾ ਦੇ ਫੰਡ ਨੂੰ ਕੱਢ ਲਿਆ ਗਿਆ ਸੀ।

Advertisement

ਸੂਤਰਾਂ ਨੇ ਦੱਸਿਆ ਕਿ ਪੁਸ਼ਪਿੰਦਰ ਨੇ ਵਿਜੀਲੈਂਸ ਬਿਊਰੋ ਸਾਹਮਣੇ ਆਤਮ-ਸਮਰਪਣ ਕੀਤਾ ਅਤੇ ਪੁੱਛਗਿੱਛ ਲਈ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਹ ਇਸ ਕੇਸ ਨਾਲ ਜੁੜਿਆ ਛੇਵਾਂ ਮੁਲਜ਼ਮ ਹੈ।

Advertisement

ਐੱਫ ਆਈ ਆਰ  ਮੁਤਾਬਕ ਨਗਰ ਨਿਗਮ ਨੇ ਸੈਕਟਰ 11 ਦੀ ਬਰਾਂਚ ਵਿੱਚ 145.03 ਕਰੋੜ ਰੁਪਏ ਦੀਆਂ 16 ਐਫ.ਡੀਜ਼ (FDs) ਕਰਵਾਈਆਂ ਹੋਈਆਂ ਸਨ, ਜਿਨ੍ਹਾਂ ਦਾ ਸਮਾਂ ਪੂਰਾ ਹੋਣ 'ਤੇ ਕੁੱਲ ਮੁੱਲ 158.02 ਕਰੋੜ ਰੁਪਏ ਬਣਦਾ ਸੀ। ਇਨ੍ਹਾਂ ਵਿੱਚੋਂ 59.58 ਕਰੋੜ ਰੁਪਏ ਦੀਆਂ 11 ਐੱਫ ਡੀਜ਼ 16 ਫਰਵਰੀ ਨੂੰ ਪੂਰੀਆਂ (Mature) ਹੋ ਚੁੱਕੀਆਂ ਸਨ। ਜਦੋਂ ਨਿਗਮ ਨੇ ਇਸ ਬਾਰੇ ਬੈਂਕ ਨਾਲ ਗੱਲ ਕੀਤੀ, ਤਾਂ ਬੈਂਕ ਅਧਿਕਾਰੀਆਂ ਦੀਆਂ ਗੱਲਾਂ ਨਾ ਤਾਂ ਆਪਸ ਵਿੱਚ ਮੇਲ ਖਾਂਦੀਆਂ ਸਨ ਅਤੇ ਨਾ ਹੀ ਨਿਗਮ ਦੇ ਰਿਕਾਰਡ ਨਾਲ ਮਿਲਦੀਆਂ ਸਨ, ਖ਼ਾਸ ਕਰਕੇ ਐੱਫ ਡੀਜ਼ ਦੇ ਰਿਕਾਰਡ ਵਿੱਚ ਵੱਡੀ ਗੜਬੜ ਸੀ।

ਵਿਜੀਲੈਂਸ ਵਿਭਾਗ ਵੱਲੋਂ ਅਦਾਲਤ ਵਿੱਚ ਦਿੱਤੀ ਜਾਣਕਾਰੀ ਮੁਤਾਬਕ ਪੰਚਕੂਲਾ ਨਿਗਮ ਦੇ ਸਾਬਕਾ ਅਕਾਊਂਟਸ ਅਧਿਕਾਰੀ ਵਿਕਾਸ ਕੌਸ਼ਿਕ ਨੇ ਕਥਿਤ ਤੌਰ 'ਤੇ ਪੁਸ਼ਪਿੰਦਰ ਸਿੰਘ (ਜੋ ਉਸ ਸਮੇਂ ਕੋਟਕ ਮਹਿੰਦਰਾ ਬੈਂਕ ਵਿੱਚ ਡਿਪਟੀ ਵਾਈਸ-ਪ੍ਰੈਜ਼ੀਡੈਂਟ ਸੀ) ਨਾਲ ਮਿਲ ਕੇ ਨਗਰ ਨਿਗਮ ਦੇ ਨਾਮ 'ਤੇ ਦੋ ਨਕਲੀ ਬੈਂਕ ਖਾਤੇ ਖੋਲ੍ਹੇ ਸਨ ਅਤੇ ਫੰਡਾਂ ਦੀ ਹੇਰਾਫੇਰੀ ਕੀਤੀ ਸੀ।

Advertisement
×