DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਚਾਇਤ ਵੱਲੋਂ ਸਰਵੀਕਲ ਕੈਂਸਰ ਵੈਕਸੀਨ ਦਾ ਵਿਰੋਧ

ਟਰਾਇਲ ਦੌਰਾਨ ਮੌਤਾਂ ਦਾ ਦਿੱਤਾ ਹਵਾਲਾ; ਬੱਚੇਦਾਨੀ ਖਰਾਬ ਹੋਣ ਦਾ ਖਦਸ਼ਾ ਪ੍ਰਗਟਾਇਆ; ਸਿਵਲ ਹਸਪਤਾਲ ’ਚ ਚੱਲ ਰਹੀ ਮੁਹਿੰਮ ਰੋਕਣ ਦਾ ਐਲਾਨ

  • fb
  • twitter
  • whatsapp
  • whatsapp
Advertisement

ਸਥਾਨਕ ਸਿਵਲ ਹਸਪਤਾਲ ਵਿੱਚ 14 ਸਾਲ ਦੀਆਂ ਲੜਕੀਆਂ ਨੂੰ ਸਰਵੀਕਲ ਕੈਂਸਰ ਤੋਂ ਬਚਾਉਣ ਲਈ ਸ਼ੁਰੂ ਕੀਤੀ ਗਈ ਮੁਫ਼ਤ ਐੱਚ ਪੀ ਵੀ (ਹਿਊਮਨ ਪੈਪੀਲੋਮਾ ਵਾਇਰਸ) ਵੈਕਸੀਨ ਲਗਾਉਣ ਦੀ ਮੁਹਿੰਮ ਵਿਵਾਦਾਂ ਵਿੱਚ ਘਿਰ ਗਈ ਹੈ। ਇਸ ਮੁਹਿੰਮ ਦੇ ਵਿਰੋਧ ਵਿੱਚ ਪਿੰਡ ਨਗੂਰਾਂ ਦੇ ਮੰਦਰ ’ਚ ਖਾਂਡਾ ਤਪਾ ਦੀ ਪੰਚਾਇਤ ਸੱਦੀ ਗਈ, ਜਿਸ ਵਿੱਚ 10 ਪਿੰਡਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੀ ਪ੍ਰਧਾਨਗੀ ਚਾਂਦਪੁਰ ਦੇ ਸਾਬਕਾ ਸਰਪੰਚ ਰਾਮ ਕੁਮਾਰ ਨਰਵਾਲ ਨੇ ਕੀਤੀ।

ਲਗਪਗ ਦੋ ਘੰਟੇ ਚੱਲੀ ਇਸ ਪੰਚਾਇਤ ਵਿੱਚ ਬੁਲਾਰਿਆਂ ਨੇ ਕਰੋਨਾ ਵੈਕਸੀਨ ਤੋਂ ਬਾਅਦ ਸਾਹਮਣੇ ਆਏ ਸਿਹਤ ਸਬੰਧੀ ਮਾੜੇ ਨਤੀਜਿਆਂ ਦਾ ਹਵਾਲਾ ਦਿੰਦਿਆਂ ਐੱਚ ਪੀ ਵੀ ਵੈਕਸੀਨ ਦਾ ਡਟਵਾਂ ਵਿਰੋਧ ਕਰਨ ਦਾ ਫੈਸਲਾ ਕੀਤਾ। ਮੀਟਿੰਗ ਵਿੱਚ ਰਵਿੰਦਰ ਹਸਨਪੁਰਾ, ਗਜੇ ਸਿੰਘ ਨਗੂਰਾਂ, ਧਰਮਪਾਲ ਨਗੂਰਾਂ, ਰਾਜੇਸ਼ ਨਗੂਰਾਂ, ਰਾਮਨਿਵਾਸ ਸ਼ਰਮਾ ਅਤੇ ਸੁਸ਼ੀਲ ਨਰਵਾਲ ਚਾਂਦਪੁਰ ਨੇ ਆਪਣੇ ਵਿਚਾਰ ਰੱਖੇ।

Advertisement

ਉਨ੍ਹਾਂ ਦੋਸ਼ ਲਾਇਆ ਕਿ ਇਸ ਵੈਕਸੀਨ ਦਾ ਟਰਾਇਲ 2009 ਵਿੱਚ ਤਿਲੰਗਾਨਾ ਅਤੇ ਗੁਜਰਾਤ ਵਿੱਚ ਕਰੀਬ 14,000 ਬੱਚਿਆਂ ’ਤੇ ਕੀਤਾ ਗਿਆ ਸੀ, ਜਿਸ ਦੌਰਾਨ 7 ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵੈਕਸੀਨ ਕਾਰਨ ਬਹੁਤ ਸਾਰੀਆਂ ਲੜਕੀਆਂ ਵਿੱਚ ਗੰਭੀਰ ਸਾਈਡ ਇਫੈਕਟ ਦੇਖਣ ਨੂੰ ਮਿਲੇ ਸਨ, ਜਿਨ੍ਹਾਂ ਵਿੱਚ ਬੱਚੇਦਾਨੀ ਖਰਾਬ ਹੋਣ ਵਰਗੀਆਂ ਸਮੱਸਿਆਵਾਂ ਸ਼ਾਮਲ ਹਨ। ਪੰਚਾਇਤ ਨੇ ਇਨ੍ਹਾਂ ਤੱਥਾਂ ਦੇ ਆਧਾਰ ’ਤੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਉਹ ਆਪਣੇ ਇਲਾਕੇ ਵਿੱਚ ਇਹ ਵੈਕਸੀਨ ਨਹੀਂ ਲੱਗਣ ਦੇਣਗੇ ਤੇ ਇਸ ਦਾ ਵਿਰੋਧ ਕਰਨਗੇ।

Advertisement

Advertisement
×