DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਚਿੱਤਰਕਾਰ ਮੋਨਿਕਾ ਸ਼ਰਮਾ ਦਾ ਸਨਮਾਨ

ਪੰਜਾਬੀ ਗਾਇਕ ਮਨਪ੍ਰੀਤ ਸਿੰਘ ਨੇ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਆਪਣੇ ਲਾਈਵ ਸ਼ੋਅ ਦੌਰਾਨ ਯਮੁਨਾਨਗਰ ਦੀ ਵਿਸ਼ੇਸ਼ ਲੋੜਾਂ ਵਾਲੀ ‘ਮਾਊਥ ਆਰਟਿਸਟ’ ਮੋਨਿਕਾ ਸ਼ਰਮਾ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸੱਦ ਕੇ ਸਨਮਾਨਿਤ ਕੀਤਾ। ਮੋਨਿਕਾ ਬਚਪਨ ਦੀ ਬਿਮਾਰੀ ਕਾਰਨ ਹੱਥ-ਪੈਰ ਤੋਂ ਅਸਮਰੱਥ ਹੋਣ...

  • fb
  • twitter
  • whatsapp
  • whatsapp
featured-img featured-img
ਮੋਨਿਕਾ ਸਨਮਾਨ ਨਾਲ।
Advertisement

ਪੰਜਾਬੀ ਗਾਇਕ ਮਨਪ੍ਰੀਤ ਸਿੰਘ ਨੇ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਆਪਣੇ ਲਾਈਵ ਸ਼ੋਅ ਦੌਰਾਨ ਯਮੁਨਾਨਗਰ ਦੀ ਵਿਸ਼ੇਸ਼ ਲੋੜਾਂ ਵਾਲੀ ‘ਮਾਊਥ ਆਰਟਿਸਟ’ ਮੋਨਿਕਾ ਸ਼ਰਮਾ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸੱਦ ਕੇ ਸਨਮਾਨਿਤ ਕੀਤਾ। ਮੋਨਿਕਾ ਬਚਪਨ ਦੀ ਬਿਮਾਰੀ ਕਾਰਨ ਹੱਥ-ਪੈਰ ਤੋਂ ਅਸਮਰੱਥ ਹੋਣ ਦੇ ਬਾਵਜੂਦ ਮੂੰਹ ਵਿੱਚ ਬੁਰਸ਼ ਫੜ ਕੇ ਸ਼ਾਨਦਾਰ ਚਿੱਤਰਕਾਰੀ ਅਤੇ ਲਿਖਾਈ ਕਰਦੀ ਹੈ। ਮਨਪ੍ਰੀਤ ਨੇ ਮੋਨਿਕਾ ਦੀ ਲਿਖੀ ਰਚਨਾ ’ਤੇ ਆਧਾਰਿਤ ਗੀਤ ਗਾ ਕੇ ਉਸ ਦੇ ਦ੍ਰਿੜ੍ਹ ਇਰਾਦੇ ਦੀ ਸ਼ਲਾਘਾ ਕੀਤੀ ਅਤੇ ਯਾਦਗਾਰੀ ਚਿੰਨ੍ਹ ਭੇਂਟ ਕੀਤਾ। ਮੋਨਿਕਾ ਨੇ ਇਸ ਸਨਮਾਨ ਨੂੰ ਆਪਣੀ ਜ਼ਿੰਦਗੀ ਦੀ ਵੱਡੀ ਪ੍ਰਾਪਤੀ ਦੱਸਿਆ।

Advertisement
Advertisement
×