DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Paddy Procurement: ਭਾਗਲ ਅਨਾਜ ਮੰਡੀ ’ਚ ਕਿਸਾਨਾਂ ਨਾਲ ਧੋਖਾਧੜੀ

ਵੱਧ ਨਮੀ ਦਿਖਾਕੇ ਘੱਟ ਰੇਟ ’ਤੇ ਖਰੀਦਿਆ ਝੋਨਾ; ਮਿੱਲ ਮਾਲਕ ਨੂੰ ਜੁਰਮਾਨਾ

  • fb
  • twitter
  • whatsapp
  • whatsapp
featured-img featured-img
ਨਮੀ ਵਾਲੇ ਮੀਟਰ ਦੀ ਜਾਂਚ ਕਰਦੇ ਹੋਏ ਐੱਸ ਡੀ ਐੱਮ ਮਨੀਸ਼ ਯਾਦਵ।
Advertisement

ਭਾਗਲ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਖਰੀਦ ਨਾਲ ਸਬੰਧਤ ਧੋਖਾਧੜੀ ਦਾ ਪਰਦਾਫਾਸ਼ ਹੋਇਆ ਹੈ। ਮੰਡੀ ’ਚ ਇਕ ਰਾਈਸ ਮਿੱਲ ਮਾਲਕ ਮਸ਼ੀਨ ਨਾਲ ਝੋਨੇ ਦੀ ਵੱਧ ਨਮੀ ਮਾਪਦਾ ਫੜਿਆ ਗਿਆ। ਜਾਣਕਾਰੀ ਅਨੁਸਾਰ ਮੀਟਰ ਨੇ ਝੋਨੇ ਦੇ ਢੇਰੀ ਵਿੱਚ 22 ਤੋਂ 23 ਫ਼ੀਸਦ ਨਮੀ ਦਿਖਾਈ ਜਿਸ ਵਿੱਚ 17 ਫ਼ੀਸਦ ਨਮੀ ਸੀ। ਨਤੀਜੇ ਵਜੋਂ ਕਿਸਾਨਾਂ ਦਾ ਪੀ ਆਰ ਝੋਨਾ ਐੱਮ ਐੱਸ ਪੀ ਤੋਂ 200 ਤੋਂ 300 ਪ੍ਰਤੀ ਕੁਇੰਟਲ ਘੱਟ ਰੇਟ ’ਤੇ ਖਰੀਦਿਆ ਜਾ ਰਿਹਾ ਸੀ। ਕਿਸਾਨਾਂ ਦੇ ਮੁਜ਼ਾਹਰੇ ਮਗਰੋਂ ਐੱਸ ਡੀ ਐੱਮ ਮਨੀਸ਼ ਕੁਮਾਰ ਮੌਕੇ ’ਤੇ ਪਹੁੰਚੇ। ਜਦੋਂ ਐੱਸ ਡੀ ਐੱਮ ਨੇ ਰਾਈਸ ਮਿੱਲਰ ਦੀ ਮਸ਼ੀਨ ਦੀ ਜਾਂਚ ਕੀਤੀ ਤਾਂ ਮਾਰਕੀਟ ਕਮੇਟੀ ਦੀ ਲੱਗੀ ਸੀਲ ਟੁੱਟੀ ਹੋਈ ਸੀ, ਜਿਸ ਤੋਂ ਪਤਾ ਲੱਗਿਆ ਕਿ ਮਸ਼ੀਨ ਨਾਲ ਛੇੜਛਾੜ ਕੀਤੀ ਗਈ ਸੀ। ਇਸ ਤੋਂ ਨਾਰਾਜ਼ ਕਿਸਾਨਾਂ ਨੇ ਮੰਡੀ ਪ੍ਰਸ਼ਾਸਨ ਅਤੇ ਮਿੱਲ ਮਾਲਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਗੁਰਨਾਮ ਸਿੰਘ ਅਤੇ ਰਾਮਦੀਆ ਨੇ ਦੱਸਿਆ ਕਿ ਮਸ਼ੀਨ ਵਿੱਚ 17 ਫ਼ੀਸਦ ਨਮੀ ਵਾਲੇ ਝੋਨੇ ਵਿੱਚ 22-23 ਫ਼ੀਸਦ ਨਮੀ ਦਿਖਾਈ ਦਿੱਤੀ। ਕਿਸਾਨਾਂ ਨੂੰ ਪ੍ਰਤੀ ਟਰਾਲੀ ਅੱਠ ਤੋਂ ਦਸ ਹਜ਼ਾਰ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਭਾਗਲ ਪਿੰਡ ਦੇ ਕਿਸਾਨਾਂ ਤੋਂ ਮਿਲੀ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਐੱਸ ਡੀ ਐੱਮ ਗੁਹਲਾ ਮੁਨੀਸ਼ ਕੁਮਾਰ ਯਾਦਵ ਨੇ ਅਰਨੋਲੀ ਪਿੰਡ ਵਿੱਚ ਰਾਈਸ ਮਿੱਲ ’ਤੇ ਛਾਪਾ ਮਾਰਿਆ, ਜਿੱਥੇ 652 ਕੁਇੰਟਲ ਪੀ ਆਰ ਝੋਨਾ ਜ਼ਿਆਦਾ ਮਿਲਿਆ। ਮਿੱਲ ਮਾਲਕ ਕੋਈ ਗੇਟ ਪਾਸ ਜਾਂ ਜੇ-ਫਾਰਮ ਪੇਸ਼ ਕਰਨ ਵਿੱਚ ਅਸਮਰੱਥ ਸੀ। ਜਾਂਚ ਤੋਂ ਪਤਾ ਲੱਗਾ ਕਿ ਮਿੱਲ ਮਾਲਕ ਨੇ ਕਿਸਾਨਾਂ ਤੋਂ ਝੋਨਾ ਬਾਜ਼ਾਰ ਰੇਟ ਤੋਂ 150-200 ਰੁਪਏ ਘੱਟ ’ਤੇ ਖਰੀਦਿਆ ਸੀ ਅਤੇ ਰਾਤ ਨੂੰ ਸਿੱਧਾ ਮਿੱਲ ’ਤੇ ਉਤਾਰਿਆ ਸੀ। ਇਸ ਨਾਲ ਸਰਕਾਰ ਨੂੰ ਮਾਰਕੀਟ ਫੀਸ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਸੀ। ਐੱਸ ਡੀ ਐੱਮ ਨੇ ਇੱਕ ਰਾਈਸ ਮਿੱਲ ਤੋਂ ਟੁੱਟੀ ਹੋਈ ਸੀਲ ਜ਼ਬਤ ਕਰ ਲਈ ਅਤੇ ਐਲਾਨ ਕੀਤਾ ਕਿ ਮਸ਼ੀਨ ਦੀ ਤੋਲ ਅਤੇ ਨਾਪ ਵਿਭਾਗ ਵੱਲੋਂ ਜਾਂਚ ਕੀਤੀ ਜਾਵੇਗੀ। ਪ੍ਰਸ਼ਾਸਨ ਨੇ ਰਾਈਸ ਮਿੱਲ ਦੇ ਮਾਲਕ ’ਤੇ 80,300 ਦਾ ਜੁਰਮਾਨਾ ਲਗਾਇਆ ਹੈ।ਐੱਸ ਡੀ ਐੱਮ ਨੇ ਕਿਹਾ ਕਿ ਇਹ ਮਾਮਲਾ ਡੀ ਸੀ ਕੈਥਲ ਦੇ ਧਿਆਨ ’ਚ ਲਿਆ ਦਿੱਤਾ ਹੈ।

Advertisement
Advertisement
×