DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

heavy rain ਕਾਰਨ ਝੋਨੇ ਦੀ ਫਸਲ ਨੁਕਸਾਨੀ

ਮੰਡੀਆਂ ਵਿੱਚ ਪਿਆ ਝੋਨਾ ਭਿੱਜਿਆ; ਜਿਣਸ ਦੀ ਚੁਕਾਈ ਤੇਜ਼ ਕਰਨ ਦੀ ਮੰਗ

  • fb
  • twitter
  • whatsapp
  • whatsapp
featured-img featured-img
ਯਮੁਨਾਨਗਰ ਅਨਾਜ ਮੰਡੀ ਵਿੱਚ ਭਾਰੀ ਮੀਂਹ ਵਿੱਚ ਭਿੱਜਦਾ ਹੋਇਆ ਝੋਨਾ।
Advertisement
ਭਾਰੀ ਮੀਂਹ ਕਾਰਨ ਜਿੱਥੇ ਮੌਸਮ ਠੰਢਾ ਹੋ ਗਿਆ ਹੈ ਉੱਥੇ ਹੀ ਕਿਸਾਨ ਇਸ ਸਮੇਂ ਦੋਹਰੀ ਮਾਰ ਝੱਲ ਰਹੇ ਹਨ। ਇੱਕ ਪਾਸੇ ਉਹ ‘ਗੇਟ ਪਾਸ’ ਹਾਸਲ ਕਰਨ ਵਿੱਚ ਅਸਮਰੱਥ ਹਨ ਅਤੇ ਜੇ ਉਨ੍ਹਾਂ ਨੂੰ ਪਾਸ ਮਿਲ ਵੀ ਜਾਂਦੇ ਹਨ ਤਾਂ ਵੀ ਖਰੀਦੇ ਗਏ ਝੋਨੇ ਦੀ ਮੰਡੀ ਵਿੱਚੋਂ ਚੁਕਾਈ ਨਹੀਂ ਹੋ ਰਹੀ।ਕੁਦਰਤ ਵੀ ਕਿਸਾਨਾਂ ’ਤੇ ਮਿਹਰਬਾਨ ਨਹੀਂ ਰਹੀ। ਚਾਰ ਦਿਨ ਪਹਿਲਾਂ ਸਢੌਰਾ ਅਤੇ ਬਿਲਾਸਪੁਰ ਵਿੱਚ ਭਾਰੀ ਮੀਂਹ ਪੈਣ ਤੋਂ ਬਾਅਦ ਅੱਜ ਦੁਪਹਿਰ ਨੂੰ ਮੌਸਮ ਨੇ ਫਿਰ ਕਰਵਟ ਲਈ; ਅਸਮਾਨ ਵਿੱਚ ਕਾਲੇ ਬੱਦਲ ਛਾ ਗਏ ਅਤੇ ਕੁਝ ਹੀ ਸਮੇਂ ਵਿੱਚ ਭਾਰੀ ਮੀਂਹ ਪੈਣ ਲੱਗ ਪਿਆ। ਨਤੀਜੇ ਵਜੋਂ ਮੰਡੀਆਂ ਵਿੱਚ ਪਿਆ ਲੱਖਾਂ ਕੁਇੰਟਲ ਝੋਨਾ ਭਿੱਜ ਗਿਆ। ਇਸ ਵਿੱਚ ਉਹ ਝੋਨਾ ਵੀ ਸ਼ਾਮਲ ਸੀ ਜੋ ਅਜੇ ਖਰੀਦਿਆ ਨਹੀਂ ਗਿਆ ਸੀ ਅਤੇ ਉਹ ਵੀ ਜੋ ਖਰੀਦਿਆ ਤਾਂ ਜਾ ਚੁੱਕਾ ਸੀ ਪਰ ਚੁਕਾਈ ਨਾ ਹੋਣ ਕਾਰਨ ਉੱਥੇ ਹੀ ਪਿਆ ਸੀ। ਕਿਸਾਨ ਲੰਬੇ ਸਮੇਂ ਤੋਂ ਚੁਕਾਈ ਦੇ ਮੁੱਦੇ ਨੂੰ ਲੈ ਕੇ ਪ੍ਰੇਸ਼ਾਨ ਹਨ, ਕਿਉਂਕਿ ਜਦੋਂ ਤੱਕ ਮੰਡੀ ਖਾਲੀ ਨਹੀਂ ਹੁੰਦੀ, ਉਦੋਂ ਤੱਕ ਨਵਾਂ ਝੋਨਾ ਨਹੀਂ ਆ ਸਕਦਾ। ਤਿੰਨ ਦਿਨ ਪਹਿਲਾਂ ਕਿਸਾਨਾਂ ਨੇ ਰੋਸ ਵਜੋਂ ਮਾਰਕੀਟ ਕਮੇਟੀ ਦੇ ਦਫ਼ਤਰ ਨੂੰ ਤਾਲਾ ਵੀ ਲਗਾ ਦਿੱਤਾ ਸੀ। ਉਸ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਬਿਲਾਸਪੁਰ ਵਿੱਚ ਗੇਟਾਂ ਨੂੰ ਤਾਲੇ ਲਗਾ ਦਿੱਤੇ ਸਨ। ਉਨ੍ਹਾਂ ਦੀ ਮੰਗ ਸਿਰਫ਼ ਇਹੀ ਸੀ ਕਿ ਮੌਸਮ ਦੀ ਬੇਯਕੀਨੀ ਨੂੰ ਦੇਖਦੇ ਹੋਏ ਚੁਕਾਈ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ। ਹਾਲਾਂਕਿ ਭਰੋਸੇ ਦੇ ਬਾਵਜੂਦ ਚੁਕਾਈ ਦੀ ਰਫ਼ਤਾਰ ਨਹੀਂ ਵਧਾਈ ਗਈ ਅਤੇ ਅੱਜ ਪਏ ਮੀਂਹ ਕਾਰਨ ਕਿਸਾਨਾਂ ਨੂੰ ਮੁੜ ਭਾਰੀ ਨੁਕਸਾਨ ਝੱਲਣਾ ਪਿਆ ਹੈ।

ਕਿਸਾਨ ਆਗੂ ਸਤਪਾਲ ਕੌਸ਼ਿਕ, ਸੰਜੂ ਗੁੰਦਿਆਣਾ ਅਤੇ ਮਨਦੀਪ ਰੋਡ ਛੱਪਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਰਕਾਰ ਨੂੰ ਵਾਰ-ਵਾਰ ਅਪੀਲ ਕੀਤੀ ਸੀ ਕਿ ਚੁਕਾਈ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਅੰਕੜਿਆਂ ਦੇ ਮੇਲ ਨਾ ਖਾਣ ਦੀ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾਵੇ। ਫਿਰ ਵੀ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ ਅਤੇ ਹੁਣ ਕਿਸਾਨਾਂ ਅਤੇ ਸਰਕਾਰ ਦੋਵਾਂ ਨੂੰ ਹੀ ਨਤੀਜੇ ਭੁਗਤਣੇ ਪੈਣਗੇ।

Advertisement

Advertisement

Advertisement
×