ਮੰਡੀਆਂ ’ਚ ਕਿਸਾਨਾਂ ਦੀ ਹਰ ਮੁਸ਼ਕਲ ਹੱਲ ਕਰਨ ਦੇ ਹੁਕਮ
ਡਿਪਟੀ ਕਮਿਸ਼ਨਰ ਪ੍ਰੀਤੀ ਨੇ ਪਹਿਲੀ ਅਪਰੈਲ ਤੋਂ ਸ਼ੁਰੂ ਹੋ ਰਹੀ ਕਣਕ ਦੀ ਸਰਕਾਰੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਪ੍ਰਤਾਪ ਨਗਰ, ਛਛਰੌਲੀ, ਸਰਸਵਤੀ ਨਗਰ ਅਤੇ ਰਾਦੌਰ ਮੰਡੀਆਂ ਦਾ ਨਿਰੀਖਣ ਕੀਤਾ। ਉਨ੍ਹਾਂ ਆੜ੍ਹਤੀਆਂ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਮਗਰੋਂ...
Advertisement
ਡਿਪਟੀ ਕਮਿਸ਼ਨਰ ਪ੍ਰੀਤੀ ਨੇ ਪਹਿਲੀ ਅਪਰੈਲ ਤੋਂ ਸ਼ੁਰੂ ਹੋ ਰਹੀ ਕਣਕ ਦੀ ਸਰਕਾਰੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਪ੍ਰਤਾਪ ਨਗਰ, ਛਛਰੌਲੀ, ਸਰਸਵਤੀ ਨਗਰ ਅਤੇ ਰਾਦੌਰ ਮੰਡੀਆਂ ਦਾ ਨਿਰੀਖਣ ਕੀਤਾ। ਉਨ੍ਹਾਂ ਆੜ੍ਹਤੀਆਂ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਮਗਰੋਂ ਅਧਿਕਾਰੀਆਂ ਨੂੰ ਮੰਡੀ ਅੰਦਰ ਹੀ ਹਰ ਜ਼ਰੂਰੀ ਬੁਨਿਆਦੀ ਸਹੂਲਤ ਅਤੇ ਬਾਰਦਾਨਾ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ। ਸਰਕਾਰ ਨੇ ਸਾਲ 2026 ਖਾਤਰ ਕਣਕ ਦਾ ਐੱਮ ਐੱਸ ਪੀ 2,585 ਰੁਪਏ ਤੈਅ ਕੀਤਾ ਹੈ। ਡੀ ਸੀ ਨੇ ਖਰੀਦ ਏਜੰਸੀਆਂ ਅੱਗੇ 24 ਘੰਟਿਆਂ ਅੰਦਰ ਫ਼ਸਲ ਚੁਕਾਈ ਦੇ ਆਦੇਸ਼ ਦਿੱਤੇ ਤੇ ਖਰੀਦ ਪ੍ਰਕਿਰਿਆ ਨਿਰਵਿਘਨ ਚਲਾਉਣ ਖਾਤਰ ਕਿਸਾਨਾਂ ਅੱਗੇ ਫ਼ਸਲ ਪੂਰੀ ਤਰ੍ਹਾਂ ਸੁਕਾ ਕੇ ਲਿਆਉਣ ਦੀ ਅਪੀਲ ਕੀਤੀ ਗਈ। ਮੌਕੇ ਉੱਤੇ ਛਛਰੌਲੀ ਦੇ ਐੱਸ ਡੀ ਐੱਮ ਰੋਹਿਤ ਕੁਮਾਰ, ਜਗਾਧਰੀ ਦੇ ਐੱਸ ਡੀ ਐੱਮ ਵਿਸ਼ਵਨਾਥ ਤੇ ਹੋਰ ਹਾਜ਼ਰ ਸਨ।
Advertisement
Advertisement
×

