ਰਿਹਾਇਸ਼ੀ ਇਲਾਕੇ ’ਚ ਬਾਇਓ ਗੈਸ ਪਲਾਂਟ ਦਾ ਵਿਰੋਧ
ਸ਼ਹਿਰ ਦੇ ਗੋਹਾਣਾ ਰੋਡ ਉੱਤੇ ਰਿਹਾਇਸ਼ੀ ਇਲਾਕੇ ਵਿੱਚ ਲਗਾਏ ਗਏ ਨਵੇਂ ਬਾਇਓ ਗੈਸ ਪਲਾਂਟ ਨੂੰ ਲੋਕਾਂ ਦੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਕਰਾਰ ਦਿੰਦੇ ਹੋਏ ਗੈਸ ਪਲਾਂਟ ਦੇ ਸਾਹਮਣੇ ਵੱਡੀ ਗਿਣਤੀ ਲੋਕਾਂ ਨੇ ਇਸ ਨੂੰ ਬੰਦ ਕਰਵਾਉਣ ਲਈ ਧਰਨਾ ਦਿੱਤਾ।...
Advertisement
ਸ਼ਹਿਰ ਦੇ ਗੋਹਾਣਾ ਰੋਡ ਉੱਤੇ ਰਿਹਾਇਸ਼ੀ ਇਲਾਕੇ ਵਿੱਚ ਲਗਾਏ ਗਏ ਨਵੇਂ ਬਾਇਓ ਗੈਸ ਪਲਾਂਟ ਨੂੰ ਲੋਕਾਂ ਦੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਕਰਾਰ ਦਿੰਦੇ ਹੋਏ ਗੈਸ ਪਲਾਂਟ ਦੇ ਸਾਹਮਣੇ ਵੱਡੀ ਗਿਣਤੀ ਲੋਕਾਂ ਨੇ ਇਸ ਨੂੰ ਬੰਦ ਕਰਵਾਉਣ ਲਈ ਧਰਨਾ ਦਿੱਤਾ। ਇਸ ਧਰਨੇ ਦੇ ਸਮਰਥਨ ਵਿੱਚ ਆਲੇ-ਦੁਆਲੇ ਦੀਆਂ ਕਲੋਨੀਆਂ ਦੇ ਲੋਕ, ਮਹਿਲਾਵਾਂ, ਪਿੰਡਾਂ ਦੇ ਲੋਕ, ਕਈ ਖਾਪਾਂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਤੋਂ ਇਲਾਵਾ ਵਿਰੋਧੀ ਦਲ ਕਾਂਗਰਸ, ਸੀ ਪੀ ਆਈ ਐੱਮ, ਸੀਟੂ, ਜਨਤਾ ਸਰਕਾਰ ਮੋਰਚਾ ਸਣੇ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਵੀ ਪੁੱਜੇ ਹੋਏ ਸਨ। ਕੰਡੇਲਾ ਖਾਪ ਦੇ ਪ੍ਰਧਾਨ ਓਮ ਪ੍ਰਕਾਸ਼ ਕੰਡੇਲਾ ਦੀ ਅਗਵਾਈ ਹੇਠ ਦਿੱਤੇ ਧਰਨੇ ਵਿੱਚ ਸਰਕਾਰ ਨੂੰ 10 ਦਿਨਾਂ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇ ਗੈਸ ਪਲਾਂਟ ਨੂੰ ਬੰਦ ਨਾ ਕੀਤਾ ਗਿਆ ਤਾਂ ਹੋਰ ਵੱਡਾ ਅੰਦੋਲਨ ਸ਼ੁਰੂ ਕਰ ਦਿੱਤਾ ਜਾਵੇਗਾ ਜੋ ਮੰਗ ਮੰਨੇ ਜਾਣ ਤੱਕ ਚੱਲਦਾ ਰਹੇਗਾ।
Advertisement
Advertisement
×

