ਖੇਤੀ ਕਾਨੂੰਨਾਂ ਬਾਰੇ ਫ਼ੈਸਲੇ ਲਈ ਕੇਂਦਰ ਕੋਲ ਸਿਰਫ਼ ਮਹੀਨਾ: ਟਿਕੈਤ

ਕਾਨੂੰਨ ਰੱਦ ਨਾ ਹੋਣ ’ਤੇ ਅਗਲੇ ਵਰ੍ਹੇ ਲਈ ਪੱਕਾ ਮੋਰਚਾ ਸ਼ੁਰੂ ਕਰਨ ਦਾ ਐਲਾਨ

ਖੇਤੀ ਕਾਨੂੰਨਾਂ ਬਾਰੇ ਫ਼ੈਸਲੇ ਲਈ ਕੇਂਦਰ ਕੋਲ ਸਿਰਫ਼ ਮਹੀਨਾ: ਟਿਕੈਤ

ੲੇਲਨਾਬਾਦ ਮਹਾਸੰਮੇਲਨ ’ਚ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਰਾਕੇਸ਼ ਟਿਕੈਤ।

ਜਗਤਾਰ ਸਮਾਲਸਰ

ਏਲਨਾਬਾਦ, 27 ਅਕਤੂਬਰ

ਕੇਂਦਰ ਸਰਕਾਰ ਨੂੰ ਚੁਣੌਤੀ ਦਿੰਦਿਆਂ ਰਾਕੇਸ਼ ਟਿਕੈਤ ਨੇ ਆਖਿਆ ਕਿ ਭਾਜਪਾ ਸਰਕਾਰ ਕੋਲ ਤਿੰਨੋਂ ਖੇਤੀ ਕਾਨੂੰਨਾਂ ਤੁਰੰਤ ਰੱਦ ਕਰੇ ਅਤੇ ਐੱਮਐੱਸਪੀ ਗਾਰੰਟੀ ਕਾਨੂੰਨ ਬਣਾਇਆ ਜਾਵੇ। ਜੇਕਰ ਇੱਕ ਮਹੀਨੇ ਦੇ ਅੰਦਰ-ਅੰਦਰ ਅਜਿਹਾ ਨਹੀਂ ਹੁੰਦਾ ਤਾਂ ਕਿਸਾਨ ਨਵੇਂ ਟੈਂਟ ਲਾ ਕੇ ਆਪਣੀ ਤਿਆਰੀ ਸ਼ੁਰੂ ਕਰ ਦੇਣਗੇ ਅਤੇ ਫਿਰ ਅਗਲੇ ਸਾਲ ਲਈ ਪੱਕਾ ਮੋਰਚਾ ਲਗਾ ਦਿੱਤਾ ਜਾਵੇਗਾ। ਉਹ ਏਲਨਾਬਾਦ ਜ਼ਿਮਨੀ ਚੋਣ ਦੇ ਮੱਦੇਨਜ਼ਰ ਅੱਜ ਸੰਯੁਕਤ ਕਿਸਾਨ ਮੋਰਚਾ ਵਲੋਂ ਏਲਨਾਬਾਦ ਵਿੱਚ ਕਿਸਾਨ, ਮਜ਼ਦੂਰ, ਵਪਾਰੀ ਮਹਾਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।

ਮਹਾਸੰਮੇਲਨ ਵਿੱਚ ਡਾ. ਸਵੈਮਾਨ ਸਿੰਘ, ਸੋਨੀਆ ਮਾਨ, ਅਨੂੰ ਸੂਰਾ, ਸਵਰਨ ਸਿੰਘ ਵਿਰਕ, ਹਰਜਿੰਦਰ ਸਿੰਘ ਭੰਗੂ, ਬਲਦੇਵ ਸਿੰਘ ਨਿਹਾਲਗੜ੍ਹ, ਸਿਕੰਦਰ ਸਿੰਘ ਰੋੜੀ, ਕੁਲਵੰਤ ਸਿੰਘ ਸੰਧੂ, ਰਵੀ ਅਜ਼ਾਦ, ਤਾਈ ਕੰਡੇਲੇ ਵਾਲੀ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਏਲਨਾਬਾਦ ਜ਼ਿਮਨੀ ਚੋਣ ’ਚ ਭਾਜਪਾ-ਜਜਪਾ ਦੇ ਉਮੀਦਵਾਰ ਨੂੰ ਹਰਾਉਣ ਦੀ ਅਪੀਲ ਕੀਤੀ।

ਹਜ਼ਾਰਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਰਾਕੇਸ਼ ਟਿਕੈਤ ਨੇ ਆਖਿਆ, ‘ਭਾਜਪਾ ਕੰਪਨੀਆਂ ਦੀ ਸਰਕਾਰ ਹੈ, ਜਿਸ ਤੋਂ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਅਤੇ ਕਰਮਚਾਰੀਆਂ ਦੀ ਭਲਾਈ ਦੀ ਕੋਈ ਆਸ ਨਹੀਂ ਕੀਤੀ ਜਾ ਸਕਦੀ।’ ਉਨ੍ਹਾਂ ਕਿਹਾ, ‘ਪਿਛਲੇ 11 ਮਹੀਨੇ ਤੋਂ ਦਿੱਲੀ ਦੀਆਂ ਹੱਦਾਂ ’ਤੇ ਸ਼ਾਂਤਮਈ ਚੱਲ ਰਹੇ ਕਿਸਾਨ ਅੰਦੋਲਨ ਨੇ ਨਵੇਂ ਰਿਕਾਰਡ ਸਥਾਪਿਤ ਕੀਤੇ ਹਨ ਤੇ ਵਿਦੇਸ਼ਾਂ ’ਚ ਇਸ ਦੀਆਂ ਗੱਲਾਂ ਹੋ ਰਹੀਆਂ ਹਨ। ਭਾਜਪਾ ਸਰਕਾਰ ਇਸ ਅੰਦੋਲਨ ਅੱਗੇ ਝੁਕ ਚੁੱਕੀ ਹੈ ਪਰ ਸ਼ਰਮਿੰਦਗੀ ਕਾਰਨ ਹੁਣ ਕਾਨੂੰਨ ਵਾਪਸ ਨਹੀਂ ਲੈ ਰਹੀ। ਸਰਕਾਰ ਨੇ ਅੰਦੋਲਨ ਖਰਾਬ ਕਰਨ ਦੀ ਚਾਲ ਵੀ ਚੱਲੀ ਪਰ ਅਸਫ਼ਲ ਰਹੀ।’ ਟਿਕੈਤ ਨੇ ਕਿਹਾ ਕਿ ਦੁਸ਼ਿਅੰਤ ਚੌਟਾਲਾ ਨੇ ਹਰਿਆਣਾ ਵਿੱਚ ਕਥਿਤ ਇੱਕ ਹਜ਼ਾਰ ਕਰੋੜ ਦਾ ਸ਼ਰਾਬ ਘੁਟਾਲਾ ਕੀਤਾ ਹੈ, ਜਿਸ ਕਰਕੇ ਉਨ੍ਹਾਂ ਅੱਜ ਭਾਜਪਾ ਨਾਲ ਆਪਣੀ ਯਾਰੀ ਵੀ ਨਿਭਾਉਣੀ ਪੈ ਰਹੀ ਹੈ। ਪਿਛਲੇ ਸਮੇ ਦੌਰਾਨ 21 ਹਜ਼ਾਰ ਕਰੋੜ ਦੀਆਂ ਨਸ਼ੀਲੀਆਂ ਦਵਾਈਆਂ ਦੀ ਖੇਪ ਫੜ੍ਹੀ ਗਈ ਜਿਸ ਤੋਂ ਸਪੱਸ਼ਟ ਹੈ ਕਿ ਇਹ ਸਰਕਾਰ ਤਸਕਰਾਂ ਨਾਲ ਮਿਲੀਭੁਗਤ ਕਰਕੇ ਦੇਸ਼ ਦੀ ਜਵਾਨੀ ਅਤੇ ਕਿਸਾਨੀ ਨੂੰ ਖਤਮ ਕਰਨਾ ਚਾਹੁੰਦੀ ਹੈ।

ਸੰਘਾ (ਪੱਤਰ ਪ੍ਰੇਰਕ): ਪਿੰਡ ਕਰੰਡੀ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਉੱਪਰ ਇੱਕ ਸਾਲ ਅੰਦੋਲਨ ਦਾ ਟੈਗ ਨਹੀਂ ਲਗਵਾਉਣਾ ਚਾਹੁੰਦੀ ਅਤੇ 26-27 ਨਵੰਬਰ ਤੋਂ ਪਹਿਲਾਂ ਹੀ ਖੇਤੀ ਕਾਨੂੰਨਾਂ ਨੂੰ ਰੱਦ ਕਰ ਸਕਦੀ ਹੈ।

ਨਾਥੂਸਰੀ ਚੌਪਟਾ ਮਹਾਸੰਮੇਲਨ: ‘ਅਮਾਨਤ ਸਵਾਈ ਕਰਕੇ ਮੋੜ ਦਿਓ’

ਸਿਰਸਾ (ਪ੍ਰਭੂ ਦਿਆਲ): ਨੇੜਲੇ ਪਿੰਡ ਨਾਥੂਸਰੀ ਚੌਪਟਾ ਦੀ ਦਾਣਾ ਮੰਡੀ ’ਚ ਕਿਸਾਨ, ਮਜ਼ਦੂਰ, ਵਪਾਰੀ ਸੰਮੇਲਨ ਮੌਕੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਤੇ ਸੂਬਾ ਸਰਕਾਰ ’ਤੇ ਹਮਲੇ ਦੇ ਨਾਲ-ਨਾਲ ਇਨੈਲੋ ਉਮੀਦਵਾਰ ਨੂੰ ਜਿਤਾਉਣ ਦਾ ਵੀ ਇਸ਼ਾਰਾ ਕੀਤਾ ਹੈ। ਉਨ੍ਹਾਂ ਕਿਹਾ, ‘ਜੇ ਕੋਈ ਤੁਹਾਡੇ ਕੋਲ ਕੋਈ ਅਮਾਨਤ ਛੱਡ ਗਿਆ ਹੈ ਤਾਂ ਉਸ ਨੂੰ ਸਵਾਇਆ ਕਰਕੇ ਮੋੜ ਦਿਓ।’ ਟਿਕੈਤ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਕਰਕੇ ਐੱਮਐੱਸਪੀ ਦਾ ਗਾਰੰਟੀ ਕਾਨੂੰਨ ਨਹੀਂ ਬਣਾਇਆ ਜਾਂਦਾ ਤੇ ਲਖੀਮਪੁਰ ਖੀਰੀ ਹਿੰਸਾ ਦੇ ਮੁਲਜ਼ਮ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਸਮੇਤ ਸਾਰੇ ਕਥਿਤ ਦੋਸ਼ੀ ਗ੍ਰਿਫ਼ਤਾਰ ਨਹੀਂ ਕਰ ਲਏ ਜਾਂਦੇ, ਉਦੋਂ ਤੱਕ ਇਹ ਅੰਦੋਲਨ ਜਾਰੀ ਰਹੇਗਾ। ਕੁਲਵੰਤ ਸਿੰਘ ਸੰਧੂ, ਡਾ. ਸਵੈਮਾਨ ਸਿੰਘ ਤੇ ਸੋਨੀਆ ਮਾਨ ਨੇ ਭਾਜਪਾ ਨੂੰ ਹਰ ਸੂਬੇ ਵਿੱਚ ਹਰਾਉਣ ਦੇ ਨਾਲ-ਨਾਲ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਇਨੈਲੋ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਖੇਤੀ ਕਾਨੂੰਨ ਰੱਦ ਨਾ ਹੋਣ ਦੇ ਰੋਸ ਵਜੋਂ 27 ਜਨਵਰੀ ਨੂੰ ਆਪਣੀ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹੁਣ ਏਲਨਾਬਾਦ ਜ਼ਿਮਨੀ ਚੋਣ ਵਿੱਚ ਉਹ ਮੁੜ ਤੋਂ ਇਨੈਲੋ ਵੱਲੋਂ ਉਮੀਦਵਾਰ ਹਨ। ਜ਼ਿਮਨੀ ਚੋਣ 30 ਅਕਤੂਬਰ ਨੂੰ ਹੋਣੀ ਹੈ।

‘ਕਿਸਾਨਾਂ ਨੇ ਨਹੀਂ ਸਰਕਾਰ ਨੇ ਰਸਤੇ ਰੋਕੇ’

ਰਾਕੇਸ਼ ਟਿਕੈਤ ਨੇ ਕਿਹਾ ਕਿ ਭਾਜਪਾ ਸਰਕਾਰ ਦਿੱਲੀ ਵੱਲ ਜਾਂਦੇ ਰਸਤੇ ਖੋਲ੍ਹਣ ਦੀ ਗੱਲ ਕਰ ਰਹੀ ਜਦੋਂਕਿ ਕਿਸਾਨਾਂ ਨੇ ਰਸਤੇ ਰੋਕੇ ਹੀ ਨਹੀਂ ਹਨ, ਰਸਤੇ ਤਾਂ ਸਰਕਾਰ ਵੱਲੋਂ ਰੋਕੇ ਗਏ ਹਨ। ਉਨ੍ਹਾਂ ਕਿਹਾ ਕਿ ਰਸਤਾ ਤਾਂ ਸਰਕਾਰ ਨੇ 26 ਜਨਵਰੀ ਨੂੰ ਖੋਲ੍ਹਿਆ ਸੀ। ਮਹਾਂਸੰਮੇਲਨ ਵਿੱਚ ਕਿਸਾਨਾਂ ਦੇ ਇਕੱਠ ਨੂੰ ਵੇਖਦਿਆਂ ਉਨ੍ਹਾਂ ਆਖਿਆ ਕਿ ਏਲਨਾਬਾਦ ਜ਼ਿਮਨੀ ਚੋਣ ਵਿੱਚ ਹੁਣ ਭਾਜਪਾ ਉਮੀਦਵਾਰ ਦੀ ਜ਼ਮਾਨਤ ਜ਼ਰੂਰ ਜ਼ਬਤ ਹੋਵੇਗੀ। ਇਸ ਮੌਕੇ ਕਿਸਾਨਾਂ ਨੇ ਨਾਅਰੇ ਲਾ ਕੇ ਭਾਜਪਾ ਖ਼ਿਲਾਫ਼ ਵੋਟਿੰਗ ਕਰਨ ਦੀ ਅਵਾਜ਼ ਬੁਲੰਦ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All