ਟਰਾਲੇ ਦੀ ਟੱਕਰ ਨਾਲ ਇੱਕ ਮੌਤ, ਦੋ ਗੰਭੀਰ ਜ਼ਖ਼ਮੀ

ਟਰਾਲੇ ਦੀ ਟੱਕਰ ਨਾਲ ਇੱਕ ਮੌਤ, ਦੋ ਗੰਭੀਰ ਜ਼ਖ਼ਮੀ

ਪੱਤਰ ਪ੍ਰੇਰਕ
ਯਮੁਨਾਨਗਰ, 7 ਜੁਲਾਈ

ਪਾਓਂਟਾ ਸਾਹਿਬ ਨੈਸ਼ਨਲ ਹਾਈਵੇ 73-ਏ ਤੇ ਪਿੰਡ ਚੂਹੜਪੁਰ ਖੁਰਦ ਲਾਗੇ ਟਰਾਲੇ ਦੀ ਟੱਕਰ ਲੱਗਣ ਨਾਲ ਫੌਜ ਦੇ ਸੇਵਾ ਮੁਕਤ ਸੂਬੇਦਾਰ ਸਮੇਤ ਤਿੰਨ ਗੰਭੀਰ ਰੂਪ ਵਿੱਚ ਜ਼ਖ਼ਮੀਂ ਹੋ ਗਏ। ਕਾਰ ਚਾਲਕ ਹਰਭਜਨ ਦੀ ਮੌਤ ਹੋ ਗਈ ਜਦ ਕਿ ਹਾਦਸੇ ਵਿੱਚ ਦੋ ਜ਼ਖ਼ਮੀਆਂ ਦੀ ਹਸਪਤਾਲ ਵਿੱਚ ਇਲਾਜ ਚਲ ਰਿਹਾ ਹੈ। ਪੁਲੀਸ ਨੇ ਰਿਟਾਇਰ ਫੌਜੀ ਦੀ ਸ਼ਿਕਾਇਤ ’ਤੇ ਟਰਾਲਾ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਕੁਰੂਕਸ਼ੇਤਰ ਦੇ ਕਿਸ਼ਨਪੁਰਾ ਵਾਸੀ ਸੂਬੇਦਾਰ ਜਸਮੇਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਅਪਣੇ ਭਤੀਜੇ ਬੱਕਰਵਾਲਾ ਵਾਸੀ ਬਲਬੀਰ ਸਿੰਘ ਦੇ ਕੋਲ ਕਿਸੇ ਕੰਮ ਗਿਆ ਸੀ। ਉਸ ਦੇ ਨਾਲ ਅੰਬਾਲਾ ਦੇ ਪਿੰਡ ਸੰਗਰਾਨੀ ਵਾਸੀ ਮੋਹਨ ਸਿੰਘ ਅਤੇ ਹਿਮਾਚਲ ਦੇ ਨਾਹਨ ਦੇ ਪਿੰਡ ਵਿਕਰਮ ਬਾਗ ਦਾ ਵਾਸੀ ਹਰਭਜਨ ਵੀ ਸੀ। ਜਦੋਂ ਉਹ ਪਿੰਡ ਚੂਹੜਪੁਰ ਲਾਗੇ ਪਹੰਚੇ ਤਾਂ ਬਹੁਤ ਹੀ ਤੇਜ਼ ਰਫਤਾਰ ਨਾਲ ਆ ਰਹੇ ਟਰਾਲਾ ਚਾਲਕ ਨੇ ਉਨ੍ਹਾਂ ਦੀ ਕਾਰ ਵਿੱਚ ਸਿੱਧੀ ਟੱਕਰ ਮਾਰ ਦਿੱਤੀ।

ਹਾਦਸਾ ਇੰਨਾ ਭਿਆਨਕ ਸੀ ਕਿ ਵਿੱਚ ਹਰਭਜਨ ਕਾਰ ਦੇ ਸਟੇਰਿੰਗ ਵਿੱਚ ਫਸ ਗਿਆ ਜਿਸ ਨੂੰ ਬਹੁਤ ਹੀ ਮੁਸ਼ਕਿਲ ਨਾਲ ਬਾਹਰ ਕੱਢਿਆ, ਜਿਸ ਦੀ ਬਾਅਦ ਵਿੱਚ ਹਸਪਤਾਲ ਵਿੱਚ ਮੌਤ ਹੋ ਗਈ।

ਜ਼ਹਿਰੀਲੀ ਵਸੂਤ ਨਿਗਲਣ ਕਾਰਨ ਬੱਚੇ ਦੀ ਮੌਤ

ਟੋਹਾਣਾ: ਪਿੰਡ ਮੋਚੀਵਾਲ ਵਿੱਚ ਆਪਨੇ ਨਾਨਕੇ ਘਰ ਆਏ ਇਕ 14 ਸਾਲਾ ਬੱਚੇ ਓੁਨਿਕ ਪੁਤੱਰ ਕੁਲਦੀਪ ਸਿੰਘ ਨਿਵਾਸੀ ਭਾਦਰਾ-ਰਾਜਸਥਾਨ ਨੇ ਜ਼ਹਿਰੀਲ ਵਸਤੂ ਖਾ ਲੈਣ ਤੇ ਉਸਨੂੰ ਭੂਨਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਪਰਿਵਾਰ ਮੁਤਾਬਿਕ ਮ੍ਰਿਤਕ ਬੱਚਾ ਆਪਣੇ ਨਾਨਕੇ ਘਰ ਆਇਆ ਸੀ ਤੇ ਅਚਾਨਕ ਉਸਦੀ ਹਾਲਾਤ ਵਿਗੜਨ ’ਤੇ ਹਸਪਤਾਲ ਭਰਤੀ ਕਰਵਾਇਆ ਗਿਆ ਤਾਂ ਉਸਦੀ ਮੌਤ ਹੋ ਗਈ।-ਪੱਤਰ ਪ੍ਰੇਰਕ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All