DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਰੀਆ ਕਾਲਜ ’ਚ ਪੋਸ਼ਣ ਪੰਦਰਵਾੜਾ ਮਨਾਇਆ

ਆਰੀਆ ਕੰਨਿਆ ਕਾਲਜ ਵਿੱਚ ਰਾਸ਼ਟਰੀ ਸੇਵਾ ਯੋਜਨਾ (ਐੱਨ ਐੱਸ ਐੱਸ) ਦੀਆਂ ਦੋਵੇਂ ਇਕਾਈਆਂ ਦੇ ਪ੍ਰੋਗਰਾਮ ਅਧਿਕਾਰੀ ਡਾ. ਕਵਿਤਾ ਮਹਿਤਾ ਅਤੇ ਡਾ. ਸਵਰਿਤੀ ਸ਼ਰਮਾ ਦੀ ਅਗਵਾਈ ਹੇਠ 8ਵੇਂ ਪੋਸ਼ਣ ਪੰਦਰਵਾੜੇ ਦੇ ਹਿੱਸੇ ਵਜੋਂ ਵਿਦਿਆਰਥਣਾਂ ਨੇ ਆਪਣੇ ਘਰਾਂ ਵਿੱਚ ਇੱਕ ਛੋਟਾ ‘ਕਿਚਨ...

  • fb
  • twitter
  • whatsapp
  • whatsapp
featured-img featured-img
ਘਰ ’ਚ ਬਗੀਚੀ ਲਾਉਣ ਸਬੰਧੀ ਸਹੁੰ ਚੁਕਵਾਉਂਦੇ ਹੋਏ ਪ੍ਰਬੰਧਕ।
Advertisement

ਆਰੀਆ ਕੰਨਿਆ ਕਾਲਜ ਵਿੱਚ ਰਾਸ਼ਟਰੀ ਸੇਵਾ ਯੋਜਨਾ (ਐੱਨ ਐੱਸ ਐੱਸ) ਦੀਆਂ ਦੋਵੇਂ ਇਕਾਈਆਂ ਦੇ ਪ੍ਰੋਗਰਾਮ ਅਧਿਕਾਰੀ ਡਾ. ਕਵਿਤਾ ਮਹਿਤਾ ਅਤੇ ਡਾ. ਸਵਰਿਤੀ ਸ਼ਰਮਾ ਦੀ ਅਗਵਾਈ ਹੇਠ 8ਵੇਂ ਪੋਸ਼ਣ ਪੰਦਰਵਾੜੇ ਦੇ ਹਿੱਸੇ ਵਜੋਂ ਵਿਦਿਆਰਥਣਾਂ ਨੇ ਆਪਣੇ ਘਰਾਂ ਵਿੱਚ ਇੱਕ ਛੋਟਾ ‘ਕਿਚਨ ਗਾਰਡਨ’ ਲਗਾਉਣ ਦਾ ਪ੍ਰਣ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਡਾ. ਕਵਿਤਾ ਮਹਿਤਾ ਨੇ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਦਾ ਰਸਮੀ ਸਵਾਗਤ ਕੀਤਾ ਅਤੇ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ 8ਵੇਂ ਪੋਸ਼ਣ ਪੰਦਰਵਾੜੇ ਦੇ ਮਨੋਰਥ ਬਾਰੇ ਜਾਣਕਾਰੀ ਦਿੱਤੀ। ਕਾਲਜ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਸਾਰੇ ਵਿਦਿਆਰਥੀਆਂ ਨੂੰ ਸਹੁੰ ਚੁਕਾਈ ਕਿ ਉਹ ਆਪਣੇ ਘਰਾਂ ਵਿੱਚ ਰਸੋਈ ਬਗੀਚੀ ਬਣਾਉਣਗੇ, ਜਿਨ੍ਹਾਂ ਵਿੱਚ ਤੁਲਸੀ, ਪੁਦੀਨਾ, ਧਨੀਆ ਅਤੇ ਐਲੋਵੇਰਾ ਵਰਗੇ ਜੜੀ-ਬੂਟੀਆਂ ਵਾਲੇ ਬੂਟੇ ਲਗਾਏ ਜਾਣਗੇ। ਡਾ. ਆਰਤੀ ਤਰੇਹਨ ਨੇ ਵਿਦਿਆਰਥੀਆਂ ਨੂੰ ਇਸ ਵਿਸ਼ੇ ਬਾਰੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਲਈ ਵੀ ਉਤਸ਼ਾਹਿਤ ਕੀਤਾ। ਇਸ ਮੌਕੇ 170 ਵਾਲੰਟੀਅਰ ਹਾਜ਼ਰ ਸਨ।

ਔਰਤਾਂ ਨੂੰ ਪੌਸ਼ਟਿਕ ਖ਼ੁਰਾਕ ਦੀ ਮਹੱਤਤਾ ਬਾਰੇ ਦੱਸਿਆ

ਰਤੀਆ (ਪੱਤਰ ਪ੍ਰੇਰਕ): ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ ਅੱਜ ਵਾਰਡ ਨੰਬਰ 14 ਵਿੱਚ ਪੋਸ਼ਣ ਪੰਦਰਵਾੜਾ ਮੁਹਿੰਮ ਸ਼ੁਰੂ ਕਰਵਾਈ। ਇਸ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੋਰ ਔਰਤਾਂ ਨੇ ਹਿੱਸਾ ਲਿਆ। ਸੁਪਰਵਾਈਜ਼ਰ ਪੂਜਾ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਔਰਤਾਂ ਨੂੰ ਪੌਸ਼ਟਿਕ ਖ਼ੁਰਾਕ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਔਰਤਾਂ ਨੂੰ ਆਪਣੇ ਪਰਿਵਾਰਾਂ ਅਤੇ ਗਰਭਵਤੀਆਂ ਦੀ ਭਲਾਈ ਲਈ ਕਸਰਤ ਤੇ ਯੋਗ ਕਰਨ ਦੀ ਵੀ ਸਲਾਹ ਦਿੱਤੀ ਗਈ। ਜ਼ਿਲ੍ਹਾ ਕੋਆਰਡੀਨੇਟਰ ਰੋਹਤਾਸ਼ ਕੁਮਾਰ ਦੀ ਨਿਗਰਾਨੀ ਹੇਠ ਕਰਵਾਏ ਪੋਸ਼ਣ ਪੰਦਰਵਾੜੇ ਦੌਰਾਨ ਔਰਤਾਂ ਨੂੰ ਸਹੁੰ ਵੀ ਚੁਕਾਈ ਗਈ ਕਿ ਉਹ ਆਪਣੇ ਬੱਚਿਆਂ ਦੀ ਦੇਖਭਾਲ ਕਰਨ ਅਤੇ ਉਨ੍ਹਾਂ ਨੂੰ ਖੇਡਣ ਵਾਲੀ ਸਿੱਖਿਆ ਰਾਹੀਂ ਸਿੱਖਣ ਦਿਮਾਗ ਨੂੰ ਵਿਕਸਤ ਕਰਨ ਦਾ ਤਰੀਕਾ ਸਿਖਾਉਣਗੀਆਂ। ਇਸ ਸਮੇਂ ਵਾਰਡ ਵਰਕਰ ਸੁਨੀਤਾ, ਪਰਮਜੀਤ ਅਤੇ ਸੀਮਾ ਵੀ ਮੌਜੂਦ ਸਨ।

Advertisement

Advertisement
Advertisement
×