ਆਰੀਆ ਕੰਨਿਆ ਕਾਲਜ ਵੱਲੋਂ ਐੱਨਐੱਸਐੱਸ ਕੈਂਪ
ਪੱਤਰ ਪ੍ਰੇਰਕ ਸ਼ਾਹਬਾਦ ਮਾਰਕੰਡਾ, 23 ਫਰਵਰੀ ਇੱਥੋਂ ਦੇ ਆਰੀਆ ਕੰਨਿਆ ਕਾਲਜ ਦੀ ਐੱਨਐੱਸਐੱਸ ਇਕਾਈ ਵੱਲੋਂ ਸੱਤ ਰੋਜ਼ਾ ਕੈਂਪ ਦੇ ਦੂਜੇ ਦਿਨ ਦੀ ਸ਼ੁਰੂਆਤ ਪ੍ਰਾਥਨਾ ਨਾਲ ਕੀਤੀ ਗਈ। ਇਸ ਮਗਰੋਂ ਐੱਨਐੱਸਐੱਸ ਪ੍ਰੋਗਰਾਮ ਅਧਿਕਾਰੀ ਡਾ. ਪੂਨਮ ਸਿਵਾਚ ਅਤੇ ਡਾ. ਹੇਮਾ ਸੁਖੀਜਾ ਨੇ...
Advertisement
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 23 ਫਰਵਰੀ
Advertisement
ਇੱਥੋਂ ਦੇ ਆਰੀਆ ਕੰਨਿਆ ਕਾਲਜ ਦੀ ਐੱਨਐੱਸਐੱਸ ਇਕਾਈ ਵੱਲੋਂ ਸੱਤ ਰੋਜ਼ਾ ਕੈਂਪ ਦੇ ਦੂਜੇ ਦਿਨ ਦੀ ਸ਼ੁਰੂਆਤ ਪ੍ਰਾਥਨਾ ਨਾਲ ਕੀਤੀ ਗਈ। ਇਸ ਮਗਰੋਂ ਐੱਨਐੱਸਐੱਸ ਪ੍ਰੋਗਰਾਮ ਅਧਿਕਾਰੀ ਡਾ. ਪੂਨਮ ਸਿਵਾਚ ਅਤੇ ਡਾ. ਹੇਮਾ ਸੁਖੀਜਾ ਨੇ ਵਾਲੰਟੀਅਰਾਂ ਨੂੰ ਯੋਗ ਕਰਾਇਆ ਅਤੇ ਨਾਲ ਹੀ ਉਨ੍ਹਾਂ ਨੂੰ ਯੋਗ ਤੋਂ ਹੋਣ ਵਾਲੇ ਲਾਭ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਐੱਨਐੱਸਐੱਸ ਅਧਿਕਾਰੀ ਤੇ ਵਾਲੰਟੀਅਰ ਪਿੰਡ ਰਤਨਗੜ੍ਹ ਰਵਾਨਾ ਹੋ ਗਏ ਜਿਥੇ ਉਨ੍ਹਾਂ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਮੋਟੇ ਅਨਾਜ ਦੀ ਵਰਤੋਂ ਬਾਰੇ ਜਾਗਰੂਕਤਾ ਰੈਲੀ ਕੀਤੀ। ਇਸ ਰੈਲੀ ਦਾ ਉਦੇਸ਼ ਔਰਤਾਂ ਤੇ ਬੱਚਿਆਂ ਦੇ ਅਧਿਕਾਰਾਂ ਨੂੰ ਲੈ ਕੇ ਸਮਾਜ ਵਿਚ ਜਾਗਰੂਕਤਾ ਵਧਾਉਣਾ ਤੇ ਪੇਂਡੂ ਖੇਤਰਾਂ ਵਿਚ ਮੋਟੇ ਅਨਾਜ ਦੇ ਲਾਭ ਬਾਰੇ ਜਾਣਕਾਰੀ ਦੇਣਾ ਸੀ। ਕੈਂਪ ਦੇ ਦੂਜੇ ਸੈਸ਼ਨ ਵਿਚ ਕੁਦਰਤ ਦੇ ਨਾਲ ਕਲਾ ਦਾ ਸਫਰ ਵਿਸ਼ੇ ’ਤੇ ਇਕ ਵਿਸ਼ੇਸ਼ ਕੌਸ਼ਲ ਸਵਰਧਨ ਕਾਰਜਸ਼ਾਲਾ ਕਰਵਾਈ ਗਈ।
Advertisement
Advertisement
×

