DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਲਾਕ ਸਮਿਤੀ ਚੇਅਰਪਰਸਨ ਖ਼ਿਲਾਫ਼ ਬੇਭਰੋਸਗੀ ਦਾ ਮਤਾ ਪਾਸ

ਮੋਨਿਕਾ ਦੇਵੀ ਖ਼ਿਲਾਫ਼ 14 ਮੈਂਬਰਾਂ ਨੇ ਵੋਟ ਭੁਗਤਾਈ

  • fb
  • twitter
  • whatsapp
  • whatsapp
Advertisement

ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਦੇ ਦਫ਼ਤਰ ਵਿੱਚ ਵਧੀਕ ਡਿਪਟੀ ਕਮਿਸ਼ਨਰ ਪ੍ਰਦੀਪ ਕੌਸ਼ਿਕ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਬਲਾਕ ਸਮਿਤੀ ਚੇਅਰਪਰਸਨ ਪਿੱਲੂਖੇੜਾ ਲਈ ਬੇਭਰੋਸਗੀ ਪ੍ਰਸਤਾਵ ਵਿੱਚ ਵਾਰਡ ਨੰਬਰ 17 ਦੀ ਮੌਜੂਦਾ ਚੇਅਰਪਰਸਨ ਮੋਨਿਕਾ ਦੇਵੀ ਦੇ ਖ਼ਿਲਾਫ਼ ਪਾਏ ਮਤੇ ਦੇ ਹੱਕ ’ਚ 14 ਮੈਂਬਰਾਂ ਨੇ ਵੋਟਿੰਗ ਕੀਤੀ। ਵਧੀਕ ਡਿਪਟੀ ਕਮਿਸ਼ਨਰ ਪ੍ਰਦੀਪ ਕੌਸ਼ਿਕ ਨੇ ਦੱਸਿਆ ਕਿ ਬਲਾਕ ਸਮਿਤੀ ਪਿੱਲੁਖੇੜਾ ਦੇ ਕੁੱਲ 18 ਮੈਂਬਰ ਹਨ, ਜਿਨ੍ਹਾਂ ਵਿੱਚੋਂ 15 ਮੈਂਬਰਾਂ ਨੇ ਮੀਟਿੰਗ ਵਿੱਚ ਹਿੱਸਾ ਲਿਆ ਤੇ 14 ਮੈਂਬਰਾਂ ਨੇ ਚੇਅਰਪਰਸਨ ਖ਼ਿਲਾਫ਼ ਬਭਰੋਸਗੀ ਮਤੇ ਦੇ ਹੱਕ ’ਚ ਵੋਟ ਪਾਏ। ਇੱਕ ਮੈਂਬਰ ਨੇ ਕਿਸੇ ਦੇ ਪੱਖ ਵਿੱਚ ਆਪਣਾ ਵੋਟ ਨਹੀਂ ਪਾਇਆ। ਉਨ੍ਹਾਂ ਦੱਸਿਆ ਕਿ ਵੋਟਿੰਗ ਲਈ 3 ਮੈਂਬਰ ਗੈਰਹਾਜ਼ਰ ਰਹੇ। ਵੋਟਿੰਗ ਦੀ ਰਿਪੋਰਟ ਚੋਣ ਕਮਿਸ਼ਮਨ ਨੂੰ ਭੇਜੀ ਜਾਵੇਗੀ, ਜੋ ਵੀ ਫੈਸਲਾ ਆਵੇਗਾ, ਉਸ ਦੇ ਅਨੁਸਾਰ ਨਵੇਂ ਚੇਅਰਮੈਨ ਦੀ ਵੋਟਿੰਗ ਲਈ ਤਾਰੀਖ ਮਿਥੀ ਜਾਵੇਗੀ। ਇਸ ਦੌਰਾਨ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਪਿੱਲੂਖੇੜਾ ਪ੍ਰਵੀਨ ਕੁਮਾਰ, ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਸਫ਼ੀਦੋਂ ਨਰੇਸ਼ ਕੁਮਾਰ ਅਤੇ ਪੰਚਾਇਤੀ ਰਾਜ ਦੇ ਐੱਸ ਡੀ ਓ ਆਸੀਸ਼ ਮੇਹਰਾ ਹਾਜ਼ਰ ਰਹੇ। ਚੇਅਰਪਰਸਨ ਤੋਂ ਨਾਰਾਜ਼ ਮੈਂਬਰਾਂ ਨੇ ਦੱਸਿਆ ਕਿ ਉਹ ਸਾਰੇ ਪਿੱਲੂਖੇੜਾ ਬਲਾਕ ਸਮਿਤੀ ਦੇ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਨੂੰ ਸੱਮਸਿਆਵਾਂ ਬਾਰੇ ਜਾਣੂ ਕਰਵਾਉਂਦੇ ਹੋਏ ਦੱਸਿਆ ਸੀ ਕਿ ਚੇਅਰਪਰਸਨ ਮੋਨਿਕਾ ਦੇਵੀ ਵੱਲੋਂ ਕੀਤੇ ਜਾ ਰਹੇ ਭੇਦਭਾਵ ਕਾਰਨ ਸਾਰੇ ਮੈਂਬਰ ਨਰਾਜ਼ ਚੱਲ ਰਹੇ ਸਨ। ਉਨ੍ਹਾਂ ਦੱਸਿਆ ਕਿ ਪਹਿਲਾਂ 13 ਅਕਤੂਬਰ ਨੂੰ ਮੀਟਿੰਗ ਹੋਣੀ ਸੀ, ਫਿਰ 28 ਨਵੰਬਰ ਦੀ ਤਾਰੀਖ ਦਿੱਤੀ ਗਈ। ਅੱਜ ਦੀ ਮੀਟਿੰਗ ਵਿੱਚ ਚੇਅਰਪਰਸਨ ਖ਼ਿਲਾਫ਼ 14 ਮੈਂਬਰਾਂ ਵੱਲੋਂ ਵੋਟਿੰਗ ਕਰਨ ਮਗਰੋਂ ਬੇਭਰੋਸਗੀ ਦਾ ਮਤਾ ਪਾਸ ਕੀਤਾ ਗਿਆ।

Advertisement
Advertisement
×