DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਲੁੱਟ-ਖੋਹ ਤੇ Triple Murder CASE ’ਚ ਨੌਂ ਨੂੰ ਉਮਰ ਕੈਦ

500 ਭੇਡਾਂ ਚੋਰੀ ਕਰਨ ਦੌਰਾਨ ਕੀਤੀ ਸੀ ਵਾਰਦਾਤ

  • fb
  • twitter
  • whatsapp
  • whatsapp
featured-img featured-img
ਪੁਲੀਸ ਦੀ ਹਿਰਾਸਤ ਵਿੱਚ ਕਤਲ ਕਾਂਡ ਦੇ ਦੋਸ਼ੀ।
Advertisement

ਕੁਰੂਕਸ਼ੇਤਰ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਲੁੱਟ-ਖੋਹ ਅਤੇ ਤੀਹਰੇ ਕਤਲ ਕੇਸ ਦੇ ਦੋਸ਼ੀਆਂ ਹਰਕੇਸ਼ ਉਰਫ਼ ਰਾਕੇਸ਼, ਫੋਕਰੀਆ, ਯਾਦਾ ਰਾਮ ਉਰਫ਼ ਬੇਰਾ, ਰਾਮ ਲਾਲ, ਬੰਨੀ, ਮੁਕੇਸ਼, ਕਮਲੇਸ਼, ਰਮੇਸ਼ ਕੁਮਾਰ ਅਤੇ ਮਹਿਲਾ ਮੀਰਾ ਵਾਸੀ ਰਾਜਸਥਾਨ ਨੂੰ ਉਮਰ ਕੈਦ ਅਤੇ ਛੇ-ਛੇ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜ਼ਿਲ੍ਹਾ ਸਰਕਾਰੀ ਵਕੀਲ ਜੈਮਲ ਨੇ ਦੱਸਿਆ ਕਿ 22 ਮਈ 2018 ਨੂੰ ਸਰਕਾਰੀ ਰੇਲਵੇ ਪੁਲੀਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਪਿੰਡਾਰਸੀ (ਜ਼ਿਲ੍ਹਾ ਕੁਰੂਕਸ਼ੇਤਰ) ਵਾਸੀ ਈਸ਼ਮ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਰਾਜਾ ਰਾਮ, ਅਰਜਨ ਵਾਸੀ ਪਿੰਡਾਰਸੀ ਅਤੇ ਸੰਦੀਪ ਵਾਸੀ ਸਲਪਾਣੀ, ਕੁਰੂਕਸ਼ੇਤਰ ਰੇਲਵੇ ਸਟੇਸ਼ਨ ਨੇੜੇ ਰਹਿੰਦੇ ਸਨ। ਉਨ੍ਹਾਂ ਕੋਲ 500 ਦੇ ਭੇਡਾਂ ਤੇ ਬੱਕਰੀਆਂ ਸਨ। ਜਦੋਂ ਉਹ ਰੇਲਵੇ ਲਾਈਨ ਕੋਲ ਆਇਆ ਤਾਂ ਉਸ ਨੇ ਦੇਖਿਆ ਕਿ ਰੇਲਵੇ ਲਾਈਨ ’ਤੇ ਕਾਫ਼ੀ ਭੇਡਾਂ ਕੱਟੀਆਂ ਪਈਆਂ ਸਨ ਅਤੇ ਕੁਝ ਜ਼ਖ਼ਮੀ ਸਨ। ਉਸ ਨੇ ਆਪਣੇ ਭਰਾਵਾਂ ਦੀ ਭਾਲ ਕੀਤੀ ਤਾਂ ਦੇਖਿਆ ਕਿ ਖੇਤਾਂ ਕੋਲ ਟੋਇਆਂ ਵਿੱਚ ਰਾਜਾ ਰਾਮ ਅਤੇ ਅਰਜਨ ਮਰੇ ਪਏ ਸਨ ਅਤੇ ਸੰਦੀਪ ਗੰਭੀਰ ਰੂਪ ਵਿੱਚ ਜ਼ਖ਼ਮੀ ਪਿਆ ਸੀ। ਤਿੰਨਾਂ ਦੇ ਮੂੰਹ ’ਤੇ ਪਲਾਸਟਿਕ ਦੀ ਟੇਪ ਲੱਗੀ ਹੋਈ ਸੀ ਅਤੇ ਹੱਥ-ਪੈਰ ਰੱਸੀ ਨਾਲ ਬੰਨ੍ਹੇ ਹੋਏ ਸਨ। ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਜਾਂਚ ਦੌਰਾਨ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮਾਮਲੇ ਦੀ ਨਿਯਮਤ ਸੁਣਵਾਈ ਕਰਦਿਆਂ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ਸਾਰੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਅਤੇ ਪੰਜ-ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜ਼ਿਲ੍ਹਾ ਸਰਕਾਰੀ ਵਕੀਲ ਜੈਮਲ ਨੇ ਦੱਸਿਆ ਕਿ ਦੋਸ਼ੀ ਭੇਡ-ਬੱਕਰੀਆਂ ਚੋਰੀ ਕਰਨ ਆਏ ਸਨ। ਇਸ ਦੌਰਾਨ ਉਨ੍ਹਾਂ ਆਜੜੀਆਂ ਦਾ ਕਤਲ ਕਰ ਦਿੱਤਾ ਸੀ।

Advertisement
Advertisement
×