DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬ੍ਰਹਮਾ ਕੁਮਾਰੀ ਸੇਵਾ ਕੇਂਦਰ ’ਚ ਨਵਾਂ ਸਾਲ ਮਨਾਇਆ

ਬ੍ਰਹਮਾ ਕੁਮਾਰੀ ਈਸ਼ਵਰ ਵਿਸ਼ਵ ਵਿਦਿਆਲਿਆ ਸੇਵਾ ਕੇਂਦਰ ਵਿੱਚ ਨਵੇਂ ਸਾਲ ਦੇ ਸਵਾਗਤ ਲਈ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਤੋਂ ਵੱਡੀ ਗਿਣਤੀ ਲੋਕਾਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਕੇਕ ਕੱਟਣ ਦੀ ਰਸਮ ਨਾਲ ਹੋਈ। ਸੇਵਾ ਕੇਂਦਰ...

  • fb
  • twitter
  • whatsapp
  • whatsapp
Advertisement

ਬ੍ਰਹਮਾ ਕੁਮਾਰੀ ਈਸ਼ਵਰ ਵਿਸ਼ਵ ਵਿਦਿਆਲਿਆ ਸੇਵਾ ਕੇਂਦਰ ਵਿੱਚ ਨਵੇਂ ਸਾਲ ਦੇ ਸਵਾਗਤ ਲਈ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਤੋਂ ਵੱਡੀ ਗਿਣਤੀ ਲੋਕਾਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਕੇਕ ਕੱਟਣ ਦੀ ਰਸਮ ਨਾਲ ਹੋਈ। ਸੇਵਾ ਕੇਂਦਰ ਦੀ ਇੰਚਾਰਜ ਰਾਜ ਯੋਗਿਨੀ ਬ੍ਰਹਮਾ ਕੁਮਾਰੀ ਸਰੋਜ ਭੈਣ ਨੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਲੋਕਾਂ ਨੂੰ ਨਵੇਂ ਸਾਲ ਵਿਚ ਗਿਲੇ ਸ਼ਿਕਵੇ ਭੁੱਲਕੇ ਨਵੀਂ ਸੋਚ, ਨਵੇਂ ਉਤਸ਼ਾਹ ਤੇ ਸਕਾਰਾਤਮਕ ਰਵੱਈਏ ਨਾਲ ਅੱਗੇ ਵੱਧਣ ਦਾ ਸੱਦਾ ਦਿੱਤਾ। ਬੀ ਕੇ ਪ੍ਰਿਅੰਕਾ ਤੇ ਗੌਰਵ ਨੇ ਪ੍ਰੇਰਨਾਦਾਇਕ ਨਾਟਕ ਖੇਡਿਆ। ਸਮਾਗਮ ਦੇ ਅੰਤ ਵਿਚ ਰਾਜ ਯੋਗਿਨੀ ਬ੍ਰਹਮ ਕੁਮਾਰੀ ਸਰੋਜ ਭੈਣ ਨੇ ਸਾਰਿਆਂ ਨੂੰ ਨਵੇਂ ਸਾਲ ਦਾ ਬ੍ਰਹਮ ਤੋਹਫਾ ਦੇ ਕੇ ਮੂੰਹ ਮਿੱਠਾ ਕਰਵਾਇਆ।

Advertisement
Advertisement
×