DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

NEET AIR Rankings: ਟੌਪ 70 ਵਿੱਚ ਟਰਾਈਸਿਟੀ ਦੇ ਤਿੰਨ ਵਿਦਿਆਰਥੀ

NEET Tricity Toppers: ਮਾਧਵਨ ਮਹਾਜਨ ਦਾ ਆਲ ਇੰਡੀਆ 44ਵਾਂ; ਹਰਸ਼ੁਲ ਗਰਗ ਦਾ 66ਵਾਂ ਤੇ ਸਮਰੱਥ ਸੈਣੀ ਦਾ 70ਵਾਂ ਰੈਂਕ

  • fb
  • twitter
  • whatsapp
  • whatsapp
featured-img featured-img
ਹਰਸ਼ੁਲ ਗਰਗ।
Advertisement

NEET Tricity Toppers: ਪੇਪਰ ਲੀਕ ਹੋਣ ਅਤੇ ਹੋਰ ਬੇਨੇਮੀਆਂ ਕਾਰਨ ਨੀਟ-ਯੂਜੀ 2026 ਦੀ ਪ੍ਰੀਖਿਆ ਮੁੜ ਕਰਵਾਈ ਗਈ ਜਿਸ ਦਾ ਨਤੀਜਾ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਵੀਰਵਾਰ ਦੇਰ ਰਾਤ ਜਾਰੀ ਕਰ ਦਿੱਤਾ। ਇਸ ਤੋਂ ਬਾਅਦ ਵੈੱਬਸਾਈਟ ਕਈ ਵਾਰ ਕਰੈਸ਼ ਹੋਈ। ਨਤੀਜਾ ਦੇਰ ਨਾਲ ਆਉਣ ਕਾਰਨ ਮੋਹਰੀ ਵਿਦਿਆਰਥੀਆਂ ਦੀ ਖਬਰ ਲਿਖਣ ਤਕ ਸਹੀ ਗਿਣਤੀ ਹਾਸਲ ਨਾ ਹੋ ਸਕੀ ਕਿਉਂਕਿ ਰਾਤ ਵੇਲੇ ਕੋਚਿੰਗ ਸੈਂਟਰ ਵੀ ਬੰਦ ਹੋ ਚੁੱਕੇ ਸਨ।

ਜਾਣਕਾਰੀ ਅਨੁਸਾਰ ਟਰਾਈਸਿਟੀ ਦੇ ਤਿੰਨ ਵਿਦਿਆਰਥੀਆਂ ਨੇ ਦੇਸ਼ ਭਰ ਦੇ ਟੌਪ 70 ਵਿੱਚ ਆਪਣਾ ਨਾਮ ਸ਼ੁਮਾਰ ਕਰਵਾਇਆ ਹੈ। ਇਨ੍ਹਾਂ ਵਿੱਚ ਚੰਡੀਗੜ੍ਹ ਦੇ ਮਾਧਵਨ ਮਹਾਜਨ ਨੇ ਆਲ ਇੰਡੀਆ 44ਵਾਂ ਰੈਂਕ (AIR 44) ਹਾਸਲ ਕੀਤਾ ਹੈ।

Advertisement

ਇਸੇ ਤਰ੍ਹਾਂ ਟਰਾਈਸਿਟੀ ਦੇ ਪੰਚਕੂਲਾ ਦੇ ਰਹਿਣ ਵਾਲੇ ਹਰਸ਼ੁਲ ਗਰਗ ਨੇ ਦੇਸ਼ ਭਰ ਵਿੱਚੋਂ 66ਵਾਂ ਰੈਂਕ (AIR 66) ਹਾਸਲ ਕਰਕੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ, ਜਦਕਿ ਚੰਡੀਗੜ੍ਹ ਦੇ ਹੀ ਸਮਰੱਥ ਸੈਣੀ ਨੇ ਇਸ ਵੱਕਾਰੀ ਪ੍ਰੀਖਿਆ ਵਿੱਚ AIR 70 ਹਾਸਲ ਕੀਤਾ ਹੈ।

Advertisement

ਹਰਸ਼ੁਲ ਨੇ ਲਿਟਲ ਫਲਾਵਰ ਕਾਨਵੈਂਟ ਸਕੂਲ, ਸੈਕਟਰ 14, ਪੰਚਕੂਲਾ ਤੋਂ ਦਸਵੀਂ ਜਮਾਤ ਦੀ ਪ੍ਰੀਖਿਆ 98.76 ਫੀਸਦੀ ਅੰਕਾਂ ਨਾਲ ਪਾਸ ਕੀਤੀ। ਇਸ ਤੋਂ ਬਾਅਦ ਪਟੇਲ ਪਬਲਿਕ ਸਕੂਲ ਰਾਜਪੁਰਾ ਤੋਂ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਵੀ 98 ਫੀਸਦੀ ਅੰਕ ਹਾਸਲ ਕੀਤੇ।

ਪੜ੍ਹਾਈ ਦੇ ਖੇਤਰ ਵਿੱਚ ਮੋਹਰੀ ਰਹਿਣ ਦੇ ਨਾਲ-ਨਾਲ ਹਰਸ਼ੁਲ ਨੇ ਖੇਡਾਂ ਵਿਚ ਵੀ ਮੱਲਾਂ ਮਾਰੀਆਂ ਹਨ। ਉਸ ਨੇ ਕੌਮੀ ਪੱਧਰ ’ਤੇ ਫੈਂਸਿੰਗ ਵਿੱਚ ਹਿੱਸਾ ਲਿਆ।

ਉਸ ਦੇ ਪਿਤਾ ਡਾਕਟਰ ਵਰੁਣ ਗਰਗ ਕੁਮਾਰ ਹਨ ਜੋ ਇਸ ਸਮੇਂ ਭਾਰਤ ਸਰਕਾਰ ਦੀ ਸਿਹਤ ਯੋਜਨਾ 'ਆਯੂਸ਼ਮਾਨ ਭਾਰਤ' ਵਿੱਚ ਅਧਿਕਾਰੀ ਹਨ। ਹਰਸ਼ਲ ਦੀ ਮਾਤਾ ਡਾ. ਰੁਚੀ ਗਰਗ ਦੰਦਾਂ ਦੇ ਡਾਕਟਰ ਹਨ।

Advertisement
×