ਗਰਲਜ਼ ਕਾਲਜ ਦੀਆਂ ਐੱਨ ਸੀ ਸੀ ਕੈਡਿਟਾਂ ਦਾ ਸ਼ਾਨਦਾਰ ਪ੍ਰਦਰਸ਼ਨ
ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ ਦੀਆਂ 14 ਹਰਿਆਣਾ ਐੱਨ ਸੀ ਸੀ ਬਟਾਲੀਅਨ ਦੀਆਂ ਕੈਡਿਟਾਂ ਹਿਮਾਨੀ ਅਤੇ ਰਮਨਜੋਤ ਕੌਰ ਨੇ ਕੌਮੀ ਪੱਧਰ ’ਤੇ ਆਪਣੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਕਾਲਜ ਦੀ ਏ ਐੱਨ ਓ ਕੈਪਟਨ ਡਾ. ਗੀਤਾ ਖੰਨਾ ਨੇ ਦੱਸਿਆ...
Advertisement
ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ ਦੀਆਂ 14 ਹਰਿਆਣਾ ਐੱਨ ਸੀ ਸੀ ਬਟਾਲੀਅਨ ਦੀਆਂ ਕੈਡਿਟਾਂ ਹਿਮਾਨੀ ਅਤੇ ਰਮਨਜੋਤ ਕੌਰ ਨੇ ਕੌਮੀ ਪੱਧਰ ’ਤੇ ਆਪਣੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਕਾਲਜ ਦੀ ਏ ਐੱਨ ਓ ਕੈਪਟਨ ਡਾ. ਗੀਤਾ ਖੰਨਾ ਨੇ ਦੱਸਿਆ ਕਿ ਹਿਮਾਨੀ ਨੇ ਸੈਨਾ ਦਿਵਸ ਮੌਕੇ ਪਰੇਡ ਦੀ ਟੁਕੜੀ ਦੇ ਹਿੱਸੇ ਵਜੋਂ ਸ਼ਮੂਲੀਅਤ ਕੀਤੀ ਜਦੋਂਕਿ ਰਮਨਜੋਤ ਕੌਰ ਨੇ ਗਣਤੰਤਰ ਦਿਵਸ ਪਰੇਡ (ਆਰ ਡੀ ਸੀ) ਕੈਂਪ ਵਿੱਚ ਹਿੱਸਾ ਲਿਆ। ਕਾਲਜ ਦੇ ਡਾਇਰੈਕਟਰ ਡਾ. ਵਰਿੰਦਰ ਗਾਂਧੀ ਅਤੇ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਹਿਮਾਨੀ ਅਤੇ ਰਮਨਜੋਤ ਕੌਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਉਨ੍ਹਾਂ ਦੀ ਸਖ਼ਤ ਮਿਹਨਤ, ਅਭਿਆਸ ਅਤੇ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਦੀ ਇਹ ਪ੍ਰਾਪਤੀ ਹੋਰ ਵਿਦਿਆਰਥਣਾਂ ਨੂੰ ਐੱਨ ਸੀ ਸੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰੇਗੀ।
Advertisement
Advertisement
×

