DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੰਦਰਾਂ ਦੇ ਫੁੱਲਾਂ ਤੋਂ ਤਿਆਰ ਹੋਵੇਗਾ ਕੁਦਰਤੀ ਗੁਲਾਲ

ਫਰੀਦਾਬਾਦ ਨਗਰ ਨਿਗਮ ਅਤੇ ਵਿਕਟੋਰਾ ਲਾਈਫ ਫਾਊਂਡੇਸ਼ਨ ਦਾ ਸਾਂਝਾ ਉਪਰਾਲਾ

  • fb
  • twitter
  • whatsapp
  • whatsapp
featured-img featured-img
ਫੁੱਲਾਂ ਤੋਂ ਤਿਆਰ ਕੀਤੇ ਜਾ ਰਹੇ ਗੁਲਾਲ ਬਾਰੇ ਜਾਣਕਾਰੀ ਦਿੰਦੇ ਹੋਏ ਫਾਊਂਡੇਸ਼ਨ ਦੇ ਪ੍ਰਧਾਨ ਐੱਸ ਐੱਸ ਬਾਂਗਾ। -ਫੋਟੋ: ਕੁਲਵਿੰਦਰ ਕੌਰ
Advertisement

ਫਰੀਦਾਬਾਦ ਨਗਰ ਨਿਗਮ ਅਤੇ ਵਿਕਟੋਰਾ ਲਾਈਫ ਫਾਊਂਡੇਸ਼ਨ ਦੇ ਸਾਂਝੇ ਯਤਨਾਂ ਨਾਲ ‘ਵੇਸਟ ਟੂ ਵੈਲਥ’ ਮਾਡਲ ਨੂੰ ਸਫਲਤਾਪੂਰਵਕ ਲਾਗੂ ਕੀਤਾ ਗਿਆ ਹੈ। ਫਾਊਂਡੇਸ਼ਨ ਦੇ ਪ੍ਰਧਾਨ ਐੱਸ ਐੱਸ ਬੰਗਾ ਨੇ ਦੱਸਿਆ ਕਿ ਮਹਾਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ’ਤੇ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਮਕਸਦ ਮੰਦਰਾਂ ਵਿੱਚ ਚੜ੍ਹਾਏ ਫੁੱਲਾਂ ਨੂੰ ਕੂੜਾ ਬਣਨ ਤੋਂ ਰੋਕ ਕੇ ਉਨ੍ਹਾਂ ਨੂੰ ਲਾਹੇਵੰਦ ਅਤੇ ਵਾਤਾਵਰਨ ਪੱਖੀ ਉਤਪਾਦਾਂ ਵਿੱਚ ਤਬਦੀਲ ਕਰਨਾ ਹੈ। ਇਹ ਪਹਿਲ ਕੂੜਾ ਪ੍ਰਬੰਧਨ ਅਤੇ ਵਾਤਾਵਰਨ ਸੁਰੱਖਿਆ ਲਈ ਵੱਡਾ ਕਦਮ ਹੈ, ਜਿਸ ਬਾਰੇ ਉਨ੍ਹਾਂ ਨਗਰ ਨਿਗਮ ਕਮਿਸ਼ਨਰ ਧੀਰੇਂਦਰ ਖੜਗਤਾ ਨਾਲ ਵਿਸਥਾਰਪੂਰਵਕ ਚਰਚਾ ਕੀਤੀ।

ਉਪ ਪ੍ਰਧਾਨ ਦਮਨ ਬੰਗਾ ਨੇ ਦੱਸਿਆ ਕਿ ਮੁਹਿੰਮ ਦੇ ਪਹਿਲੇ ਪੜਾਅ ਤਹਿਤ ਸ਼ਹਿਰ ਦੇ ਸੱਤ ਪ੍ਰਮੁੱਖ ਮੰਦਰਾਂ ਤੋਂ ਰੋਜ਼ਾਨਾ ਫੁੱਲ ਇਕੱਠੇ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚ ਸ਼ਿਵ ਮੰਦਰ (ਸੈਨਿਕ ਕਲੋਨੀ), ਖਾਟੂ ਸ਼ਿਆਮ ਮੰਦਰ (ਭਾਖੜੀ), ਹਨੂੰਮਾਨ ਮੰਦਰ (ਐੱਨ ਆਈ ਟੀ-2), ਮਹਾਰਾਣੀ ਵੈਸ਼ਨੋ ਦੇਵੀ ਮੰਦਰ (ਐੱਨ ਆਈ ਟੀ-1), ਕਾਲੀ ਮੰਦਰ (ਐੱਨ ਆਈ ਟੀ-1), ਗੀਤਾ ਮੰਦਰ (ਸੈਕਟਰ-15) ਅਤੇ ਲਕਸ਼ਮੀ ਨਾਰਾਇਣ ਮੰਦਰ (ਸੈਕਟਰ-14) ਸ਼ਾਮਲ ਹਨ। ਇਨ੍ਹਾਂ ਫੁੱਲਾਂ ਨੂੰ ਵਿਗਿਆਨਕ ਢੰਗ ਨਾਲ ਸੁਕਾ ਕੇ ਕੁਦਰਤੀ ਰੰਗਾਂ ਵਾਲਾ ਚਮੜੀ-ਅਨੁਕੂਲ ਅਤੇ ਰਸਾਇਣ-ਮੁਕਤ ਗੁਲਾਲ ਤਿਆਰ ਕੀਤਾ ਜਾਵੇਗਾ।ਇਸ ਨੇਕ ਕੰਮ ਵਿੱਚ ਲੋਕਾਂ ਦੀ ਸ਼ਮੂਲੀਅਤ ਵਧਾਉਣ ਲਈ ਐੱਸ ਪੀ ਆਰ ਸੁਸਾਇਟੀ (ਸੈਕਟਰ-82) ਅਤੇ ਪੁਰੀ ਪ੍ਰਾਣਾਯਾਮ (ਸੈਕਟਰ-82) ਸਮੇਤ ਕਈ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨੂੰ ਵੀ ਨਾਲ ਜੋੜਿਆ ਗਿਆ ਹੈ। ਤਾਲਮੇਲ ਲਈ ਬਣਾਈ ਗਈ ਵਾਲੰਟੀਅਰ ਟੀਮ ਵਿੱਚ ਬਬੀਤਾ ਸਿੰਘ, ਪੂਰਨਿਮਾ ਰਸਤੋਗੀ, ਰੂਬੀ ਮੱਲ੍ਹੀ ਅਤੇ ਕਮਲ ਕਾਂਤ ਸ਼ਰਮਾ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਦੌਰਾਨ ਤਿਆਰ ਕੀਤਾ ਗਿਆ ਕੁਦਰਤੀ ਗੁਲਾਲ ਕਮਿਸ਼ਨਰ ਧੀਰੇਂਦਰ ਖੜਗਤਾ ਨੂੰ ਭੇਟ ਕੀਤਾ ਗਿਆ। ਮਾਨਵ ਰਚਨਾ ਯੂਨੀਵਰਸਿਟੀ ਦੇ ਵਾਤਾਵਰਣ ਵਿਭਾਗ ਦੇ ਪ੍ਰੋਫੈਸਰ ਡਾ. ਵਿਨਾਇਕ ਪਾਠਕ ਨੇ ਦੱਸਿਆ ਕਿ 100 ਕਿਲੋਗ੍ਰਾਮ ਫੁੱਲਾਂ ਨੂੰ ਲੈਂਡਫਿਲ ਸਾਈਟਾਂ ’ਤੇ ਜਾਣ ਤੋਂ ਰੋਕ ਕੇ ਲਗਪਗ 6.2 ਕਿਲੋਗ੍ਰਾਮ ਮੀਥੇਨ ਅਤੇ 174 ਕਿਲੋਗ੍ਰਾਮ ਕਾਰਬਨ ਡਾਈਆਕਸਾਈਡ ਦੇ ਬਰਾਬਰ ਨਿਕਾਸ ਨੂੰ ਘਟਾਇਆ ਜਾ ਸਕਦਾ ਹੈ, ਜੋ ਵਾਤਾਵਰਨ ਲਈ ਵੱਡੀ ਰਾਹਤ ਹੈ।

Advertisement

Advertisement
Advertisement
×