ਜੀਂਦ ਦੇ 26 ਕਬ ਨੂੰ ਕੌਮੀ ਐਵਾਰਡ
ਹਰਿਆਣਾ ਸਟੇਟ ਭਾਰਤ ਸਕਾਊਟਸ ਐਂਡ ਗਾਈਡਸ ਦੇ ਇਤਿਹਾਸ ਵਿੱਚ ਜ਼ਿਲ੍ਹਾ ਜੀਂਦ ਨੇ ਕਬ-ਬੁਲਬੁਲ ਦੀਆਂ ਗਤੀਵਿਧੀਆਂ ਵਿੱਚ ਇੱਕ ਵਾਰ ਫਿਰ ਪਹਿਲਾ ਸਥਾਨ ਪ੍ਰਾਪਤ ਕਰ ਕੇ ਰਿਕਾਰਡ ਕਾਇਮ ਕੀਤਾ ਹੈ। ਕੌਮੀ ਪੱਧਰ ’ਤੇ ਕਬ-ਬੁਲਬੁਲ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ’ਤੇ ਸੂਬੇ ਦੇ 74...
Advertisement
ਹਰਿਆਣਾ ਸਟੇਟ ਭਾਰਤ ਸਕਾਊਟਸ ਐਂਡ ਗਾਈਡਸ ਦੇ ਇਤਿਹਾਸ ਵਿੱਚ ਜ਼ਿਲ੍ਹਾ ਜੀਂਦ ਨੇ ਕਬ-ਬੁਲਬੁਲ ਦੀਆਂ ਗਤੀਵਿਧੀਆਂ ਵਿੱਚ ਇੱਕ ਵਾਰ ਫਿਰ ਪਹਿਲਾ ਸਥਾਨ ਪ੍ਰਾਪਤ ਕਰ ਕੇ ਰਿਕਾਰਡ ਕਾਇਮ ਕੀਤਾ ਹੈ। ਕੌਮੀ ਪੱਧਰ ’ਤੇ ਕਬ-ਬੁਲਬੁਲ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ’ਤੇ ਸੂਬੇ ਦੇ 74 ਬੱਚਿਆਂ ਨੂੰ ਪਹਿਲੇ ਪੱਧਰ ਦੇ ਸਭ ਤੋਂ ਵੱਡੇ ਕੌਮੀ ਗੋਲਡਨ ਐਰੋ ਐਵਾਰਡ ਲਈ ਚੁਣਿਆ ਗਿਆ ਹੈ। ਵੱਖ-ਵੱਖ ਸਕੂਲਾਂ ਤੋਂ 26 ਬੱਚੇ ਚੁਣੇ ਗਏ ਹਨ। ਜ਼ਿਲ੍ਹਾ ਸੰਗਠਨ ਕਮਿਸ਼ਨਰ ਵਿਕਰਮ ਮਲਿਕ ਦੇ ਯਤਨਾਂ ਸਦਕਾ ਇਹ ਪ੍ਰਾਪਤੀ ਹਾਸਲ ਹੋਈ ਹੈ। ਇਸ ਪ੍ਰਾਪਤੀ ’ਤੇ ਜ਼ਿਲ੍ਹਾ ਮੌਲਿਕ ਸਿੱਖਿਆ ਅਧਿਕਾਰੀ ਮਹਿੰਦਰ ਸਿੰਘ ਤੇ ਜ਼ਿਲ੍ਹੇ ਦੇ ਸਾਰੇ ਬਲਾਕ ਸਿੱਖਿਆ ਅਧਿਕਾਰੀ, ਪ੍ਰਿੰਸੀਪਲ, ਮੁੱਖ ਅਧਿਅਪਕਾਂ ਦੇ ਨਾਲ-ਨਾਲ ਜ਼ਿਲ੍ਹਾ ਸੰਗਠਨ ਕਮਿਸ਼ਨਰ ਸਕਾਊਟਸ ਡਾ. ਸ੍ਰੀ ਭਗਵਾਨ ਤੇ ਜ਼ਿਲ੍ਹਾ ਟ੍ਰੇਨਰ ਕਮਿਸ਼ਨਰ ਸੁਦੇਸ਼ ਸਹਿਰਾਵਤ ਨੇ ਸ਼ੁਭਕਾਮਨਾਵਾਂ ਦਿੱਤੀਆਂ।
Advertisement
Advertisement
×

