ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਤੋਂ ਆਰੰਭ ਹੋਵੇਗਾ
ਜ਼ਿਲ੍ਹਾ ਪੁਲੀਸ ਕਪਤਾਨ ਨੀਤੀਸ਼ ਅਗਰਵਾਲ ਦੀ ਅਗਵਾਈ ਹੇਠ ਕੰਮ ਕਰਦਿਆਂ ਪੁਲੀਸ ਨੇ ਸਾਲ 2025 ਵਿੱਚ ਅਪਰਾਧਾਂ ਨੂੰ ਠੱਲ੍ਹ ਪਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਸਾਲ 2025 ਦੌਰਾਨ ਕਤਲ ਦੇ 23 ਵਿੱਚੋਂ 21 ਕੇਸ ਹੱਲ ਕੀਤੇ ਗਏ ਤੇ 64 ਮੁਲਜ਼ਮਾਂ ਨੂੰ...
Advertisement
ਜ਼ਿਲ੍ਹਾ ਪੁਲੀਸ ਕਪਤਾਨ ਨੀਤੀਸ਼ ਅਗਰਵਾਲ ਦੀ ਅਗਵਾਈ ਹੇਠ ਕੰਮ ਕਰਦਿਆਂ ਪੁਲੀਸ ਨੇ ਸਾਲ 2025 ਵਿੱਚ ਅਪਰਾਧਾਂ ਨੂੰ ਠੱਲ੍ਹ ਪਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਸਾਲ 2025 ਦੌਰਾਨ ਕਤਲ ਦੇ 23 ਵਿੱਚੋਂ 21 ਕੇਸ ਹੱਲ ਕੀਤੇ ਗਏ ਤੇ 64 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ। ਵੱਖ-ਵੱਖ ਅਪਰਾਧਕ ਮਾਮਲਿਆਂ ’ਚ 68 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀਆਂ ਕੋਲੋਂ ਚੋਰੀ ਕੀਤਾ ਸਾਮਾਨ ਤੇ 41,45,600 ਰੁਪਏ ਬਰਾਮਦ ਕੀਤੇ ਗਏ ਹਨ। ਅਪਰਾਧ ਤੇ ਅਪਰਾਧੀਆਂ ਨੂੰ ਨੱਥ ਪਾਉਣ ਲਈ ਸਾਲ 2025 ਦੌਰਾਨ ਅਸਲਾ ਐਕਟ ਤਹਿਤ 56 ਮਾਮਲੇ ਦਰਜ ਕੀਤੇ ਗਏ। ਇਸ ਦੌਰਾਨ 58 ਮੁਲਜ਼ਮਾਂ ਕੋਲੋਂ 22 ਦੇਸੀ ਪਿਸਤੌਲ, 30 ਦੇਸੀ ਕੱਟੇ, 71 ਕਾਰਤੂਸ, 39 ਖੋਲ, 4 ਮੈਗਜ਼ੀਨ ਅਤੇ 3 ਚਾਕੂ ਬਰਾਮਦ ਕੀਤੇ ਗਏ ਹਨ। ਜੂਆ ਐਕਟ ਦੇ ਤਹਿਤ 75 ਮਾਮਲੇ ਦਰਜ ਕਰਕੇ 85 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
Advertisement
Advertisement
×

