DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਅੱਜ

ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਤੋਂ ਆਰੰਭ ਹੋਵੇਗਾ

  • fb
  • twitter
  • whatsapp
  • whatsapp
Advertisement

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਭਲਕੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਨਰਿੰਦਰ ਸਿੰਘ ਭਿੰਡਰ ਨੇ ਦੱਸਿਆ ਕਿ ਨਗਰ ਕੀਰਤਨ ਨੂੰ ਸੁੰਦਰ ਤੇ ਵਿਲੱਖਣ ਬਣਾਉਣ ਲਈ ਕਈ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਸ੍ਰੀ ਭਿੰਡਰ ਨੇ ਦੱਸਿਆ ਕਿ ਨਗਰ ਕੀਰਤਨ ਵਿੱਚ ਗਤਕਾ ਪਾਰਟੀਆਂ, ਬੱਚਿਆਂ ਦੀ ‘ਸਾਈਕਲ ਆਰਮੀ’, ਕੋਰੀਓਗ੍ਰਾਫੀ ਅਤੇ ਇੱਕ ਲਿਟਰੇਚਰ ਵੈਨ ਸ਼ਾਮਲ ਹੋਵੇਗੀ, ਜਿਸ ਰਾਹੀਂ ਸਿੱਖ ਇਤਿਹਾਸ ਦਾ ਸਾਹਿਤ ਸੰਗਤਾਂ ਵਿੱਚ ਵੰਡਿਆ ਜਾਵੇਗਾ। ਇਸ ਤੋਂ ਇਲਾਵਾ ਬਜ਼ੁਰਗਾਂ ਲਈ ਈ-ਰਿਕਸ਼ਾ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਉਹ ਵੀ ਨਗਰ ਕੀਰਤਨ ਦਾ ਅਨੰਦ ਮਾਣ ਸਕਣ। ਨਗਰ ਕੀਰਤਨ ਸਵੇਰੇ 9 ਵਜੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਤੋਂ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਵਿੱਚ ਆਰੰਭ ਹੋਵੇਗਾ। ਇਹ ਲਵ ਕੁਸ਼ ਨਗਰ, ਹੁੱਡਾ ਪਾਰਟ-1, ਡਾ. ਬੰਸਲ ਚੌਕ, ਲਾਡਵਾ ਰੋਡ, ਦੇਵੀ ਮੰਦਰ ਚੌਕ, ਦੇਵੀ ਮੰਦਰ ਬਾਜ਼ਾਰ, ਮੇਨ ਬਾਜ਼ਾਰ, ਪਤਾਸਾ ਬਾਜ਼ਾਰ, ਜਗਦੀਸ਼ ਮਾਰਗ, ਹਨੂੰਮਾਨ ਮੰਦਰ ਰੋਡ, ਪ੍ਰਤਾਪ ਮੰਡੀ ਚੌਕ, ਸਰਕਾਰੀ ਹਸਪਤਾਲ ਰੋਡ, ਕਮੇਟੀ ਚੌਕ, ਸੰਤ ਦਲੇਲ ਸਿੰਘ ਕੁਟੀਆ ਰੋਡ ਤੇ ਬਰਾੜਾ ਰੋਡ ਤੋਂ ਹੁੰਦਾ ਹੋਇਆ ਗੁਰਦੁਆਰਾ ਮੰਜੀ ਸਾਹਿਬ ਪੁੱਜੇਗਾ। ਨਗਰ ਕੀਰਤਨ ਵਿੱਚ ਰਾਗੀ ਜਥੇ ਸ਼ਬਦ ਬਾਣੀ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੀਆਂ। ਕੁਝ ਦੇਰ ਠਹਿਰਾਅ ਉਪਰੰਤ ਨਗਰ ਕੀਰਤਨ ਵਾਪਸੀ ਸਰਾਫ਼ਾ ਬਾਜ਼ਾਰ, ਮੇਨ ਬਾਜ਼ਾਰ ਅਤੇ ਸਬਜ਼ੀ ਮੰਡੀ ਤੋਂ ਹੁੰਦਾ ਹੋਇਆ ਆਪਣੇ ਸਥਾਨ ’ਤੇ ਪੁੱਜੇਗਾ।

Advertisement

Advertisement
Advertisement
×