ਆਦੇਸ਼ ਹਸਪਤਾਲ ’ਚ ਐੱਨ ਏ ਬੀ ਐੱਲ ਐਕਰੀਡੇਟਿਡ ਲੈਬ ਸ਼ੁਰੂ
ਜੀ ਟੀ ਰੋਡ ਮੋਹੜੀ ਸਥਿਤ ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਹੁਣ ਐੱਨ ਏ ਬੀ ਐੱਲ ਐਕਰੀਡੇਟਿਡ ਲੈਬ ਦੀ ਸ਼ੁਰੂਆਤ ਕੀਤੀ ਗਈ ਹੈ। ਲੈਬ ਦਾ ਅਰੰਭ ਆਦੇਸ਼ ਗਰੁੱਪ ਦੇ ਚੇਅਰਮੈਨ ਡਾ. ਐੱਚ ਐੱਸ ਗਿੱਲ ਅਤੇ ਹਸਪਤਾਲ ਦੇ ਨਿਦੇਸ਼ਕ ਡਾ. ਗੁਣਤਾਸ਼...
ਜੀ ਟੀ ਰੋਡ ਮੋਹੜੀ ਸਥਿਤ ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਹੁਣ ਐੱਨ ਏ ਬੀ ਐੱਲ ਐਕਰੀਡੇਟਿਡ ਲੈਬ ਦੀ ਸ਼ੁਰੂਆਤ ਕੀਤੀ ਗਈ ਹੈ। ਲੈਬ ਦਾ ਅਰੰਭ ਆਦੇਸ਼ ਗਰੁੱਪ ਦੇ ਚੇਅਰਮੈਨ ਡਾ. ਐੱਚ ਐੱਸ ਗਿੱਲ ਅਤੇ ਹਸਪਤਾਲ ਦੇ ਨਿਦੇਸ਼ਕ ਡਾ. ਗੁਣਤਾਸ਼ ਸਿੰਘ ਗਿੱਲ ਨੇ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਹਸਪਤਾਲ ਦੇ ਪ੍ਰਿੰਸੀਪਲ, ਮਾਹਿਰ ਡਾਕਟਰ, ਵਿਭਾਗ ਮੁਖੀ ਤੇ ਸਟਾਫ ਮੈਂਬਰ ਮੌਜੂਦ ਸਨ। ਸਾਰਿਆਂ ਨੇ ਪੈਥੋਲਾਜੀ ਅਤੇ ਡਾਇਗਨੌਸਟਿਕ ਵਿਭਾਗ ਦੀ ਟੀਮ ਨੂੰ ਵਧਾਈ ਦਿੱਤੀ।
ਇਸ ਮੌਕੇ ਚੇਅਰਮੈਨ ਸ੍ਰੀ ਗਿੱਲ ਨੇ ਕਿਹਾ ਕਿ ਆਦੇਸ਼ ਗਰੁੱਪ ਹਮੇਸ਼ਾ ਹੀ ਸਿਹਤ ਸੇਵਾਵਾਂ ਵਿਚ ਗੁਣਵੱਤਾ ਤੇ ਆਧੁਨਿਕ ਤਕਨੀਕਾਂ ਨੂੰ ਪਹਿਲ ਦਿੰਦਾ ਆਇਆ ਹੈ। ਐੱਨ ਏ ਬੀ ਐੱਲ ਐਕਰੀਡੇਟਿਡ ਲੈਬ ਦੀ ਸ਼ੁਰੂਆਤ ਆਦੇਸ਼ ਦੇ ਲਈ ਮਾਣ ਵਾਲਾ ਵਿਸ਼ਾ ਹੈ। ਇਸ ਦੇ ਸ਼ੁਰੂ ਹੋਣ ਨਾਲ ਖੇਤਰ ਦੇ ਲੋਕਾਂ ਨੂੰ ਉੱਚ ਪੱਧਰੀ ਸਿਹਤ ਜਾਂਚ ਸੁਵਿਧਾਵਾਂ ਉਪਲੱਬਧ ਹੋਣਗੀਆਂ। ਹਸਪਤਾਲ ਦੇ ਨਿਦੇਸ਼ਕ ਡਾ. ਗੁਣਤਾਸ਼ ਸਿੰਘ ਗਿੱਲ ਨੇ ਕਿਹਾ ਕਿ ਐੱਨ ਏ ਬੀ ਐੱਲ ਐਕਰੀਡੇਸ਼ਨ ਮਿਲਣ ਤੋਂ ਬਾਅਦ ਹੁਣ ਇੱਥੋਂ ਦੀਆਂ ਸਿਹਤ ਸੇਵਾਵਾਂ ਹੋ ਜ਼ਿਆਦਾ ਪ੍ਰਮਾਣਕ ਅਤੇ ਉੱਨਤ ਹੋਣਗੀਆਂ। ਪ੍ਰੋਗਰਾਮ ਦੌਰਾਨ ਲੈਬ ਸੇਵਾਵਾਂ ਦੇ ਇੰਚਾਰਜ ਡਾ. ਪ੍ਰਿਯੰਕਾ ਟਾਂਗਰੀ ਨੇ ਲੈਬ ਦੀਆਂ ਸੁਵਿਧਾਵਾਂ, ਗੁਣਵੱਤਾ ਮਾਪਦੰਡਾਂ ਅਤੇ ਮਰੀਜ਼ਾਂ ਨੂੰ ਮਿਲਣ ਵਾਲੇ ਲਾਭਾਂ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਵਿਚ ਮੌਜੂਦ ਡਾਕਟਰਾਂ ਤੇ ਸਟਾਫ ਨੇ ਪੈਥੋਲਾਜੀ ਤੇ ਡਾਇਗਨੌਸਟਿਕ ਵਿਭਾਗ ਦੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

