DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨੌਜਵਾਨ ਦੀ ਹੱਤਿਆ

ਇੱਥੇ ਤੀਰਥ ਨਗਰ ਲਾਗੇ ਰੇਲਵੇ ਲਾਈਨਾਂ ਦੇ ਨੇੜੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਸ ਦੇ ਮੂੰਹ ਵਿੱਚ ਫੈਵੀਕੋਲ ਪਾ ਕੇ ਕੱਪੜਾ ਪਾ ਦਿੱਤਾ ਅਤੇ ਦਰੱਖਤ ਨਾਲ ਬੰਨ੍ਹਣ ਮਗਰੋਂ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ...

  • fb
  • twitter
  • whatsapp
  • whatsapp
Advertisement

ਇੱਥੇ ਤੀਰਥ ਨਗਰ ਲਾਗੇ ਰੇਲਵੇ ਲਾਈਨਾਂ ਦੇ ਨੇੜੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਸ ਦੇ ਮੂੰਹ ਵਿੱਚ ਫੈਵੀਕੋਲ ਪਾ ਕੇ ਕੱਪੜਾ ਪਾ ਦਿੱਤਾ ਅਤੇ ਦਰੱਖਤ ਨਾਲ ਬੰਨ੍ਹਣ ਮਗਰੋਂ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਇੱਕ ਜੁੱਤੀ ਲਾਸ਼ ਤੋਂ ਕੁਝ ਦੂਰੀ ’ਤੇ ਪਈ ਮਿਲੀ, ਜਦੋਂ ਕਿ ਇੱਕ ਦੁਪੱਟਾ ਲਾਸ਼ ਦੇ ਦੂਜੇ ਪਾਸੇ ਪਿਆ ਸੀ, ਪਰ ਨੌਜਵਾਨ ਦੇ ਮੂੰਹ ਵਿੱਚ ਪਾਇਆ ਗਿਆ ਦੁੱਪਟਾ ਚਿੱਟਾ ਸੀ। ਅਜਿਹਾ ਲੱਗਦਾ ਹੈ ਕਿ ਨੌਜਵਾਨ ਦਾ ਕਤਲ ਕਿਤੇ ਹੋਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਲਾਸ਼ ਨੂੰ ਇੱਥੇ ਲਿਆ ਕੇ ਸੁੱਟ ਦਿੱਤਾ ਗਿਆ ਸੀ। ਜਾਣਕਾਰੀ ਅਨੁਸਾਰ ਨੌਜਵਾਨ ਦੀ ਬਾਂਹ ’ਤੇ ਰਾਜੀਵ ਲਿਖਿਆ ਹੋਇਆ ਹੈ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਅਧਿਕਾਰੀਆਂ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisement
Advertisement
×