DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਤਲ ਦਾ ਮੁਲਜ਼ਮ ਗ੍ਰਿਫ਼ਤਾਰ

ਲਡ਼ਾਈ ਮਗਰੋਂ ਮੁਲਜ਼ਮ ਨੇ ਇੱਟਾਂ ਮਾਰ ਕੇ ਕੀਤਾ ਸੀ ਔਰਤ ਦਾ ਕਤਲ

  • fb
  • twitter
  • whatsapp
  • whatsapp
Advertisement

ਬੱਲਭਗੜ੍ਹ ਪੁਲੀਸ ਸਟੇਸ਼ਨ ਨੂੰ ਕਿਸੇ ਵਿਅਕਤੀ ਨੇ ਲੰਘੇ ਦਿਨੀਂ ਡਾਇਲ 112 ਨੰਬਰ ’ਤੇ ਫੋਨ ਕਰ ਕੇ ਸੂਚਨਾ ਦਿੱਤੀ ਸੀ ਕਿ ਆਦਰਸ਼ ਸਬਜ਼ੀ ਮੰਡੀ, ਬੱਲਭਗੜ੍ਹ ਵਿੱਚ ਇੱਕ ਔਰਤ ਦੀ ਲਾਸ਼ ਪਈ ਹੈ। ਪੁਲੀਸ ਨੇ ਫਲ ਵਿਕਰੇਤਾ ਗੌਰਵ ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲੀਸ ਨੇ ਸਿਵਲ ਹਸਪਤਾਲ, ਫਰੀਦਾਬਾਦ ਵਿੱਚ ਲਾਸ਼ ਦਾ ਪੋਸਟਮਾਰਟਮ ਕਰਵਾਇਆ। ਪੋਸਟਮਾਰਟਮ ਰਿਪੋਰਟ ਅਨੁਸਾਰ ਔਰਤ ਦੀ ਮੌਤ ਅੰਦਰੂਨੀ ਸੱਟਾਂ ਕਾਰਨ ਹੋਈ ਸੀ। ਮ੍ਰਿਤਕਾ ਦੀ ਪਛਾਣ ਫਿਰੋਜ਼ਾ ਵਜੋਂ ਹੋਈ। ਉਸ ਨੇ ਬੁਲੰਦਸ਼ਹਿਰ ਦੇ ਖੁਰਜਾ ਦੇ ਰਹਿਣ ਵਾਲੇ ਮੁਕੇਸ਼ ਨਾਲ 2000 ਵਿੱਚ ਕੋਰਟ ਮੈਰਿਜ ਕਰਵਾਈ ਸੀ। ਮ੍ਰਿਤਕਾ ਦਾ ਪਰਿਵਾਰ ਫਰੀਦਾਬਾਦ ਵਿੱਚ ਰਹਿੰਦਾ ਹੈ। ਉਹ ਲਗਪਗ 13-14 ਸਾਲਾਂ ਤੋਂ ਆਪਣੇ ਪਰਿਵਾਰ ਤੋਂ ਵੱਖ ਰਹਿੰਦੀ ਸੀ ਅਤੇ ਘਰ ਘੱਟ ਹੀ ਜਾਂਦੀ ਸੀ।

ਪੁਲੀਸ ਨੇ ਕਤਲ ਦੇ ਦੋਸ਼ ਹੇਠ ਬੀਰੂ ਨਾਂ ਦੇ ਵਿਅਕਤੀ ਨੂੰ ਅੱਜ ਲਖਾਨੀ ਚੌਕ ਮੁਜੇਸਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਉਹ ਸੈਕਟਰ 24 ਵਿੱਚ ਨਿੱਜੀ ਕੰਪਨੀ ’ਚ ਕੰਮ ਕਰਦਾ ਹੈ। ਬੀਰੂ ਦੀ ਪਤਨੀ ਉਸ ਨੂੰ ਚਾਰ ਸਾਲ ਪਹਿਲਾਂ ਛੱਡ ਕੇ ਚਲੀ ਗਈ ਅਤੇ ਉਸ ਨੇ ਫਿਰੋਜ਼ਾ ਨਾਲ ਨਾਜਾਇਜ਼ ਸਬੰਧ ਸਨ। ਫਿਰੋਜ਼ਾ ਵਾਰ ਵਾਰ ਬੀਰੂ ਤੋਂ ਪੈਸਿਆਂ ਦੀ ਮੰਗ ਕਰਦੀ ਸੀ ਅਤੇ ਪੈਸੇ ਨਾ ਦੇਣ ’ਤੇ ਪੁਲੀਸ ਨੂੰ ਸ਼ਿਕਾਇਤ ਦੇਣ ਦੀ ਧਮਕੀ ਦਿੰਦੀ ਸੀ। 21 ਅਪਰੈਲ ਦੀ ਰਾਤ ਬੀਰੂ ਦੀ ਬੱਲਭਗੜ੍ਹ ਬੱਸ ਅੱਡੇ ’ਤੇ ਫਿਰੋਜ਼ਾ ਨਾਲ ਮੁਲਾਕਾਤ ਹੋਈ। ਬੀਰੂ ਨੇ ਨਸ਼ੇ ਦੀ ਹਾਲਤ ’ਚ ਫਿਰੋਜ਼ਾ ਨਾਲ ਜ਼ਬਰਦਸਤੀ ਕੀਤੀ। ਫਿਰੋਜ਼ਾ ਨੇ ਇਸ ਦੀ ਸ਼ਿਕਾਇਤ ਪੁਲੀਸ ਕੋਲ ਕਰਨ ਦੀ ਗੱਲ ਆਖੀ ਤਾਂ ਮੁਲਜ਼ਮ ਬੀਰੂ ਨੇ ਇੱਟ ਨਾਲ ਕੇ ਫਿਰੋਜ਼ਾ ਦੇ ਸਿਰ, ਛਾਤੀ, ਪੇਟ ’ਤੇ ਕਈ ਵਾਰ ਕੀਤੇ ਜਿਸ ਕਾਰਨ ਉਸ ਦੀ ਮੌਤ ਹੋ ਗਈ।

Advertisement

Advertisement
Advertisement
×