DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐੱਨ ਐੱਸ ਐੱਸ ਵਾਲੰਟੀਅਰਾਂ ਨੂੰ ਸਮਾਜ ਸੇਵਾ ਲਈ ਪ੍ਰੇਰਿਆ

ਆਰੀਆ ਕੰਨਿਆ ਕਾਲਜ ’ਚ ਸੱਤ ਰੋਜ਼ਾ ਕੈਂਪ

  • fb
  • twitter
  • whatsapp
  • whatsapp
Advertisement

ਆਰੀਆ ਕੰਨਿਆ ਕਾਲਜ ਦੀਆਂ ਦੋਵੇਂ ਰਾਸ਼ਟਰੀ ਇਕਾਈਆਂ ਵੱਲੋਂ ਸੱਤ ਰੋਜ਼ਾ ਐੱਨ ਐੱਸ ਐੱਸ ਕੈਂਪ ਦੇ ਦੂਜੇ ਦਿਨ ਦੀਆਂ ਗਤੀਵਿਧੀਆਂ ਵਿੱਚ ਸਵੇਰ ਦੀ ਸ਼ੁਰੂਆਤ ਧਾਰਮਿਕ ਗੀਤਾਂ ਤੇ ਕਾਲਜ ਵਿੱਚ ਪ੍ਰਭਾਤ ਫੇਰੀ ਨਾਲ ਹੋਈ। ਪ੍ਰੋਗਰਾਮ ਅਧਿਕਾਰੀ ਡਾ. ਕਵਿਤਾ ਤੇ ਡਾ. ਸਵਰਿਤੀ ਸ਼ਰਮਾ ਨੇ ਵਾਲੰਟੀਅਰਾਂ ਨੂੰ ਯੋਗ ਅਭਿਆਸ ਕਰਾਇਆ। ਯੋਗ ਕਰਨ ਤੋਂ ਬਾਅਦ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਵਾਲੰਟੀਅਰਾਂ ਨੂੰ ਐੱਨ ਐੱਸ ਐੱਸ ਦੇ ਆਦਰਸ਼ਾਂ ਨੂੰ ਅਮਲ ਵਿੱਚ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਨੌਜਵਾਨਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਤੇ ਉਨ੍ਹਾਂ ਨੂੰ ਅਨੁਸ਼ਾਸਨ ਤੇ ਸਕਾਰਾਤਮਕ ਰਵੱਈਏ ਨਾਲ ਸਮਾਜ ਸੇਵਾ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਹਰੀ ਝੰਡੀ ਦੇ ਕੇ ਵਾਲੰਟੀਅਰਾਂ ਨੂੰ ਪਿੰਡ ਮੋਹੜੀ ਲਈ ਰਵਾਨਾ ਕੀਤਾ ਅਤੇ ਉਨ੍ਹਾਂ ਨੂੰ ਸਮਾਜ ਸੇਵਾ ਦੇ ਕਾਰਜਾਂ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਅਧਿਕਾਰੀ ਡਾ. ਕਵਿਤਾ ਮਹਿਤਾ ਨੇ ਜਿਮ ਥਪੇਟਜ ਬੀ ਐੱਨ ਐੱਮ ਵਿਸ਼ੇ ’ਤੇ ਭਾਸ਼ਣ ਦਿੱਤਾ। ਇਸ ਭਾਸ਼ਣ ਦਾ ਉਦੇਸ਼ ਪੇਂਡੂ ਨੌਜਵਾਨਾਂ ਅਤੇ ਵਿਦਿਆਰਥਣਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਸੀ ਇਸ ਲੜੀ ਵਿੱਚ ਕਾਲਜ ਦੇ ਗਣਿਤ ਵਿਭਾਗ ਦੀ ਮੁਖੀ ਡਾ. ਹੇਮਾ ਸੁਖੀਜਾ ਨੇ ਵੀ ਰਾਸ਼ਟਰੀ ਸੇਵਾ ਯੋਜਨਾ ਦੇ ਉਦੇਸ਼ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਕਿਹਾ ਕਿ ਅੱਜ ਦੇ ਮੁਕਾਬਲਿਆਂ ਭਰੇ ਯੁੱਗ ਵਿੱਚ ਕੌਸ਼ਲ ਵਿਕਸਤ ਕਰਨ ਤੇ ਤਕਨੀਕੀ ਗਿਆਨ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਜਿਸ ਦਾ ਉਦੇਸ਼ ਪੇਂਡੂ ਨੌਜਵਾਨਾਂ ਅਤੇ ਵਿਦਿਆਰਥਣਾਂ ਨੂੰ ਕੌਸ਼ਲ ਆਧਾਰਤ ਸਿੱਖਿਆ ਦੇ ਮਹੱਤਵ ਤੋਂ ਜਾਣੂ ਕਰਾਉਣਾ ਸੀ ਤੇ ਉਨ੍ਹਾਂ ਨੂੰ ਰੁਜ਼ਗਾਰ ਦੇ ਵੱਖ-ਵੱਖ ਮੌਕਿਆਂ ਪ੍ਰਤੀ ਜਾਗਰੂਕ ਕਰਨਾ ਸੀ।

Advertisement
Advertisement
×