Environment ਦੀ ਸੰਭਾਲ ਲਈ ਪ੍ਰੇਰਿਆ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਿਕਪੁਰ ਬਾਂਗਰ ਵਿੱਚ ਈਕੋ ਕਲੱਬ ਵੱਲੋਂ ਵਾਤਾਵਰਨ ਸੰਭਾਲ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੇਵਾਮੁਕਤ ਪ੍ਰਿੰਸੀਪਲ, ਸਾਹਿਤਕਾਰ ਅਤੇ ‘ਵਾਟਰਮੈਨ’ ਗੋਬਿੰਦ ਸਿੰਘ ਭਾਟੀਆ ਨੇ ਸਮਾਗਮ ਵਿੱਚ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਸਿਹਤਮੰਦ ਜੀਵਨ ਲਈ ਸਾਫ਼...
Advertisement
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਿਕਪੁਰ ਬਾਂਗਰ ਵਿੱਚ ਈਕੋ ਕਲੱਬ ਵੱਲੋਂ ਵਾਤਾਵਰਨ ਸੰਭਾਲ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੇਵਾਮੁਕਤ ਪ੍ਰਿੰਸੀਪਲ, ਸਾਹਿਤਕਾਰ ਅਤੇ ‘ਵਾਟਰਮੈਨ’ ਗੋਬਿੰਦ ਸਿੰਘ ਭਾਟੀਆ ਨੇ ਸਮਾਗਮ ਵਿੱਚ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਸਿਹਤਮੰਦ ਜੀਵਨ ਲਈ ਸਾਫ਼ ਹਵਾ ਅਤੇ ਸ਼ੁੱਧ ਪਾਣੀ ਦੀ ਲੋੜੀਂਦੀ ਮਾਤਰਾ ਵਿੱਚ ਜ਼ਰੂਰੀ ਹੈ। ਸਕੂਲ ਦੇ ਪ੍ਰਿੰਸੀਪਲ ਸਤਨਾਮ ਸਿੰਘ ਨੇ ਕਿਹਾ ਕਿ ਗੋਬਿੰਦ ਸਿੰਘ ਭਾਟੀਆ ਦੀ ਅਗਵਾਈ ਵਿੱਚ ਪਾਣੀ ਦੀ ਸੰਭਾਲ ਅਤੇ ਬੂਟੇ ਲਗਾਉਣ ਸਬੰਧੀ ਜਨਤਕ ਜਾਗਰੂਕਤਾ ਮੁਹਿੰਮ ਬਹੁਤ ਸ਼ਲਾਘਾਯੋਗ ਹੈ। ਕਾਰਵਾਈ ਦਾ ਸੰਚਾਲਨ ਕਰਦੇ ਲੈਕਚਰਾਰ ਸ਼ਕੁੰਭਰੀ ਨੰਦਨ ਨੇ ਕੀਤਾ। ਇਸ ਮੌਕੇ ਫੈਕਲਟੀ ਮੈਂਬਰ ਜਸਵਿੰਦਰ ਕੌਰ, ਗੁਰਿੰਦਰ ਕੌਰ, ਮੰਜੂ ਚੌਧਰੀ, ਸੁਰਿੰਦਰ ਕੁਮਾਰ ਅਤੇ ਸੀਮਾ ਕਪੂਰ ਅਤੇ ਸਿੱਖਿਆ ਸ਼ਾਸਤਰੀ ਅਤੇ ਸਮਾਜ ਸੇਵਕ ਹਰਦੇਵ ਸਿੰਘ ਮੌਜੂਦ ਸਨ।
Advertisement
Advertisement
×

