ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਸਜਿਦ ਦੇ ਵਿਸਥਾਰ ਦੀ ਉਸਾਰੀ ਵਾਲੀ ਥਾਂ ਸੀਲ

ਹਿੰਦੂ ਪਰਿਵਾਰਾਂ ਨੇ ਉਸਾਰੀ ਨੂੰ ਗ਼ੈਰਕਾਨੂੰਨੀ ਦੱਸ ਕੇ ਕੀਤਾ ਸੀ ਵਿਰੋਧ ਪ੍ਰਦਰਸ਼ਨ
Advertisement

ਪੱਤਰ ਪ੍ਰੇਰਕ

ਨਵੀਂ ਦਿੱਲੀ, 3 ਜੂਨ

Advertisement

ਪੂਰਬੀ ਦਿੱਲੀ ਦੀ ਬ੍ਰਹਮਪੁਰੀ ਲੇਨ ਨੰਬਰ-12 ਵਿੱਚ ਮਸਜਿਦ ਦੇ ਵਿਸਥਾਰ ਦੀ ਉਸਾਰੀ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਨਗਰ ਨਿਗਮ ਦੇ ਸ਼ਾਹਦਰਾ ਉੱਤਰੀ ਜ਼ੋਨ ਦੀ ਟੀਮ ਨੇ ਪੁਲੀਸ ਦੀ ਮਦਦ ਨਾਲ ਸੀਲਿੰਗ ਕਾਰਵਾਈ ਕੀਤੀ। ਨਿਗਮ ਅਨੁਸਾਰ ਇੱਥੇ ਬਣੇ ਢਾਂਚੇ ਨੂੰ ਵੀ ਢਾਹ ਦਿੱਤਾ ਜਾਵੇਗਾ। ਇਸ ਲਈ ਹੋਰ ਪੁਲੀਸ ਫੋਰਸ ਦੀ ਮੰਗ ਕੀਤੀ ਗਈ ਹੈ। ਲੇਨ ਨੰਬਰ-12 ਵਿੱਚ, 75-75 ਗਜ਼ ਦੇ ਦੋ ਪਲਾਟ ਜੋੜ ਦਿੱਤੇ ਗਏ ਸਨ ਅਤੇ ਲੇਨ ਨੰਬਰ-13 ਵਿੱਚ ਮਸਜਿਦ ਦੇ ਵਿਸਥਾਰ ਲਈ ਥੰਮ੍ਹ ਬਣਾਏ ਗਏ ਸਨ। ਅਲ ਮਤੀਨ ਵੈਲਫੇਅਰ ਸੁਸਾਇਟੀ ਇਹ ਕੰਮ ਕਰਵਾ ਰਹੀ ਸੀ। ਪਿਛਲੇ ਮਾਰਚ ਵਿੱਚ ਲੇਨ ਨੰਬਰ-12 ਵਿੱਚ ਰਹਿਣ ਵਾਲੇ ਹਿੰਦੂ ਪਰਿਵਾਰਾਂ ਨੇ ਇਸ ਉਸਾਰੀ ਨੂੰ ਗ਼ੈਰਕਾਨੂੰਨੀ ਦੱਸ ਕੇ ਵਿਰੋਧ ਪ੍ਰਦਰਸ਼ਨ ਕੀਤਾ ਸੀ ਅਤੇ ਆਪਣੇ ਘਰਾਂ ਦੇ ਬਾਹਰ ‘ਮਕਾਨ ਵਿਕਾਊ ਹੈ’ ਵਾਲੇ ਪੋਸਟਰ ਚਿਪਕਾਏ ਸਨ।

ਲੋਕਾਂ ਨੇ ਦੋਸ਼ ਲਗਾਇਆ ਕਿ ਜਾਣਬੁੱਝ ਕੇ ਉਸਾਰੀ ਕਰਵਾ ਕੇ ਹਿੰਦੂ ਪਰਿਵਾਰਾਂ ਨੂੰ ਹਿਜਰਤ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਨ੍ਹਾਂ ਪਰਿਵਾਰਾਂ ਨੇ ਕਿਹਾ ਕਿ ਜਿਸ ਜਗ੍ਹਾ ’ਤੇ ਮਸਜਿਦ ਦਾ ਵਿਸਥਾਰ ਕੀਤਾ ਜਾ ਰਿਹਾ ਹੈ, ਉਸ ਥਾਂ ਤੋਂ 100 ਮੀਟਰ ਦੀ ਦੂਰੀ ’ਤੇ ਪੁਰਾਣਾ ਸ਼ਿਵ ਮੰਦਰ ਹੈ। ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਜੇ ਤਿਉਹਾਰਾਂ ਦੌਰਾਨ ਭੀੜ ਇਕੱਠੀ ਹੁੰਦੀ ਹੈ ਤਾਂ ਦੋਵਾਂ ਭਾਈਚਾਰਿਆਂ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਵਿਰੋਧ ਪ੍ਰਦਰਸ਼ਨਾਂ ਮਗਰੋਂ ਇਸ ਦਾ ਨਕਸ਼ਾ ਵੀ ਰੱਦ ਕਰ ਦਿੱਤਾ ਗਿਆ ਅਤੇ ਉਸਾਰੀ ਨੂੰ ਢਾਹੁਣ ਦਾ ਨੋਟਿਸ ਵੀ ਦਿੱਤਾ ਗਿਆ। ਉਸਾਰੀ ਕਰਨ ਵਾਲੀ ਸੁਸਾਇਟੀ ਨੇ ਥੰਮ੍ਹਾਂ ਦੀਆਂ ਲੋਹੇ ਦੀਆਂ ਰਾਡਾਂ ਕੱਟ ਦਿੱਤੀਆਂ ਸਨ ਪਰ ਬਾਕੀ ਢਾਂਚਾ ਨਹੀਂ ਢਾਹਿਆ ਗਿਆ। ਹੁਣ ਨਿਗਮ ਨੇ ਉਸਾਰੀ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਹੈ। ਅਗਲੀ ਕਾਰਵਾਈ ਛੇਤੀ ਮੁਕੰਮਲ ਕੀਤੀ ਜਾਵੇਗੀ।

Advertisement