DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨੈਤਿਕ ਕਦਰਾਂ-ਕੀਮਤਾਂ ਬੱਚਿਆਂ ਦੇ ਭਵਿੱਖ ਦੀ ਕੁੰਜੀ: Mishra

ਮਦਰ ਲੈਂਡ ਐਜੂਕੇਸ਼ਨ ਟੈਂਪਲ ਵੱਲੋਂ ਸਿੱਖਿਆ ਸੰਵਾਦ ਸਮਾਗਮ

  • fb
  • twitter
  • whatsapp
  • whatsapp
featured-img featured-img
ਸਮਾਗਮ ਦੀ ਸ਼ੁਰੂਆਤ ਮੌਕੇ ਦੀਪ ਜਲਾਉਂਦੇ ਹੋਏ ਮੁੱਖ ਮਹਿਮਾਨ ਤੇ ਪ੍ਰਬੰਧਕ।
Advertisement
ਭਾਰਤੀ ਸੱਭਿਆਚਾਰ ਵਿਚ ਪਰਿਵਾਰ ਸਮਾਜ ਦੇ ਸਭ ਤੋਂ ਪ੍ਰਾਚੀਨ ਅਤੇ ਅਹਿਮ ਢਾਂਚੇ ਵਿਚੋਂ ਇਕ ਹੈ ਜੋ ਬੱਚਿਆਂ ਵਿਚ ਸ਼ਖ਼ਸੀਅਤ ਵਿਕਾਸ ਤੇ ਨੈਤਿਕ ਕਦਰਾਂ ਕੀਮਤਾਂ ਦੇ ਵਿਕਾਸ ਵਿਚ ਕੇਂਦਰੀ ਭੂਮਿਕਾ ਨਿਭਾਉਂਦਾ ਹੈ। ਆਧੁਨਿਕ ਯੁਗ ਵਿਚ ਵਿਸ਼ਵੀਕਰਨ, ਸ਼ਹਿਰੀਕਰਨ ਅਤੇ ਤਕਨੀਕੀ ਤਬਦੀਲੀਆਂ ਨੇ ਪਰਿਵਾਰਕ ਮਾਹੌਲ ਵਿਚ ਵੱਡੀ ਤਬਦੀਲੀ ਲਿਆਂਦੀ ਹੈ ਜਿਸ ਦਾ ਪ੍ਰਭਾਵ ਬੱਚਿਆਂ ਦੇ ਸਮਾਜਿਕ ਤੇ ਮਨੋਵਿਗਿਆਨਕ ਵਿਕਾਸ ’ਤੇ ਸਪੱਸ਼ਟ ਦਿਖਾਈ ਦਿੰਦਾ ਹੈ। ਇਹ ਵਿਚਾਰ ਮਦਰ ਲੈਂਡ ਸੇਵਾ ਮਿਸ਼ਨ ਦੇ ਬਾਨੀ ਡਾ. ਸ੍ਰੀ ਪ੍ਰਕਾਸ਼ ਮਿਸ਼ਰਾ ਨੇ ਮਦਰ ਲੈਂਡ ਐਜੂਕੇਸ਼ਨ ਟੈਂਪਲ ਵੱਲੋਂ ਬੱਚਿਆਂ ਦੇ ਸਮੁੱਚੇ ਵਿਕਾਸ ਵਿਚ ਨੈਤਿਕ, ਸਮਾਜਿਕ ਤੇ ਪਰਿਵਾਰਕ ਨੈਤਿਕ ਕਦਰਾਂ ਕੀਮਤਾਂ ਦੀ ਸਾਰਥਕਤਾ ਵਿਸ਼ੇ ’ਤੇ ਕਰਵਾਏ ਸਿੱਖਿਆ ਸੰਵਾਦ ਪ੍ਰੋਗਰਾਮ ਵਿਚ ਪ੍ਰਗਟ ਕੀਤੇ।

ਪ੍ਰੋਗਰਾਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਅਤੇ ਭਾਰਤ ਮਾਤਾ ਦੀ ਤਸਵੀਰ ਦੇ ਸਾਹਮਣੇ ਦੀਪ ਜਲਾ ਕੇ ਹੋਈ। ਇਸ ਮੌਕੇ ਮਿਸ਼ਰਾ ਨੇ ਕਿਹਾ ਕਿ ਬੱਚਿਆਂ ਵਿਚ ਨੈਤਿਕ ਕਦਰਾਂ-ਕੀਮਤਾਂ ਦਾ ਵਿਕਾਸ ਰੋਸ਼ਨ ਭਵਿੱਖ ਦੀ ਕੁੰਜੀ ਹੈ। ਪਰਿਵਾਰ ਤੇ ਸਕੂਲ ਦਾ ਸਹਿਯੋਗ ਇਨ੍ਹਾਂ ਕਦਰਾਂ-ਕੀਮਤਾਂ ਨੂੰ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ. ਹਵਾ ਸਿੰਘ ਨੇ ਕਿਹਾ ਕਿ ਵਿਅਕਤੀ ਸਮਾਜ ਦਾ ਅਣਿੱਖੜਵਾਂ ਅੰਗ ਹੈ ਤੇ ਉਸ ਦੀ ਹੋਂਦ ਇਸ ਨਾਲ ਜੁੜੀ ਹੋਈ ਹੈ। ਸਾਬਕਾ ਸਹਾਇਕ ਰਜਿਸਟਰਾਰ ਯਸ਼ਪਾਲ ਸੈਨਨ ਨੇ ਕਿਹਾ ਕਿ ਮਾਤ ਭੂਮੀ ਸੇਵਾ ਮਿਸ਼ਨ ਸਮਾਜ ਦੇ ਲੋੜਵੰਦ ਬੱਚਿਆਂ ਦੇ ਸੰਪੂਰਨ ਵਿਕਾਸ ਨੂੰ ਨਿਰਸਵਾਰਥ ਢੰਗ ਨਾਲ ਉਤਸ਼ਾਹਿਤ ਕਰ ਰਿਹਾ ਹੈ।

Advertisement

Advertisement

Advertisement
×