DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Monu Manesar Death Threat: ਗਊ ਰੱਖਿਅਕ ਮੋਨੂ ਮਾਨੇਸਰ ਨੂੰ ਬੰਬ ਤੇ ਗੋਲੀਆਂ ਨਾਲ ਉਡਾਉਣ ਦੀ ਧਮਕੀ

ਇੰਸਟਾਗ੍ਰਾਮ ਕਾਲ ’ਤੇ 100 ਗੋਲੀਆਂ ਮਾਰਨ ਦੀ ਧਮਕੀ; ‘ਸ਼ਹਿਜ਼ਾਦ ਭੱਟੀ ਗੈਂਗ’ ਨਾਲ ਸਬੰਧਾਂ ਦਾ ਦਾਅਵਾ

  • fb
  • twitter
  • whatsapp
  • whatsapp
featured-img featured-img
Monu Manesar. File photo
Advertisement

ਗਊ ਰੱਖਿਅਕ ਮੋਹਿਤ ਉਰਫ਼ ਮੋਨੂ ਮਾਨੇਸਰ ਨੇ ਇੰਸਟਾਗ੍ਰਾਮ ਆਡੀਓ ਕਾਲ ਰਾਹੀਂ ਪਾਕਿਸਤਾਨ ਸਥਿਤ ਅਪਰਾਧਿਕ ਨੈੱਟਵਰਕ ਨਾਲ ਸਬੰਧਤ ਵਿਅਕਤੀ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦੇ ਦੋਸ਼ ਹੇਠ ਐੱਫ.ਆਈ.ਆਰ. (FIR) ਦਰਜ ਕਰਵਾਉਣ ਲਈ ਮਾਨੇਸਰ ਪੁਲੀਸ ਥਾਣੇ ਤੱਕ ਪਹੁੰਚ ਕੀਤੀ ਹੈ।

ਮਾਨੇਸਰ ਥਾਣੇ ਦੇ ਐੱਸ.ਐੱਚ.ਓ. (SHO) ਨੂੰ ਦਿੱਤੀ ਲਿਖਤੀ ਦਰਖ਼ਾਸਤ ਵਿੱਚ ਮੋਨੂ ਮਾਨੇਸਰ ਨੇ ਦੱਸਿਆ ਕਿ 1 ਅਗਸਤ ਨੂੰ ਉਸ ਦਾ ਭਰਾ ਰੋਹਿਤ ਉਸ ਦਾ ਇੰਸਟਾਗ੍ਰਾਮ ਅਕਾਊਂਟ ਵਰਤ ਰਿਹਾ ਸੀ। ਉਸ ਸਮੇਂ ਸੈਫ਼ ਅਲੀ ਖ਼ਾਨ ਨਾਂ ਦੇ ਵਿਅਕਤੀ ਦੀ ਕਾਲ ਆਈ, ਜਿਸ ਨੇ ਖ਼ੁਦ ਨੂੰ ਪਾਕਿਸਤਾਨ ਤੋਂ ਚੱਲ ਰਹੇ ‘ਸ਼ਹਿਜ਼ਾਦ ਭੱਟੀ ਗੈਂਗ’ ਨਾਲ ਜੁੜਿਆ ਹੋਇਆ ਦੱਸਿਆ।

Advertisement

ਮੋਨੂ ਨੇ ਦੋਸ਼ ਲਾਇਆ ਕਿ ਫ਼ੋਨ ਕਰਨ ਵਾਲੇ ਨੇ ਉਸ ਨੂੰ ਬੰਬ ਨਾਲ ਉਡਾਉਣ, ‘100 ਗੋਲੀਆਂ’ ਮਾਰਨ ਅਤੇ ਪਹਿਲਾ ਮੌਕਾ ਮਿਲਦੇ ਹੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਕਤ ਵਿਅਕਤੀ ਨੇ ਉਸ ਦੀ ਸੁਰੱਖਿਆ ਵਿੱਚ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਚਿਤਾਵਨੀ ਦਿੱਤੀ ਹੈ।

Advertisement

ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਉਸ ਦੇ ਸਾਥੀ ਪਿੰਕੀ ਚੌਧਰੀ ਨੂੰ ਵੀ ਅਜਿਹੀਆਂ ਹੀ ਧਮਕੀਆਂ ਦਿੱਤੀਆਂ ਗਈਆਂ ਹਨ। ਦਰਖ਼ਾਸਤ ਅਨੁਸਾਰ ਇਸ ਤੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਫ਼ੋਨ ਕਰਨ ਵਾਲਾ ਕਿਸੇ ਵੱਡੇ ਸੰਗਠਿਤ ਅਪਰਾਧਿਕ ਨੈੱਟਵਰਕ ਨਾਲ ਜੁੜਿਆ ਹੋ ਸਕਦਾ ਹੈ, ਜਿਸ ਦੇ ਤਾਰ ਅਤਿਵਾਦੀ ਸੰਗਠਨਾਂ ਨਾਲ ਵੀ ਜੁੜੇ ਹੋ ਸਕਦੇ ਹਨ।

ਸ਼ਿਕਾਇਤ ਦੇ ਮੁਤਾਬਕ, ਮੋਨੂ ਨੇ ਮਿਲੀਆਂ ਧਮਕੀਆਂ ਦੀ ਆਡੀਓ ਰਿਕਾਰਡਿੰਗ ਨੂੰ ਇੱਕ ਪੈੱਨ ਡ੍ਰਾਈਵ ਵਿੱਚ ਸੁਰੱਖਿਅਤ ਕਰ ਕੇ ਪੁਲੀਸ ਨੂੰ ਸਬੂਤ ਵਜੋਂ ਸੌਂਪ ਦਿੱਤਾ ਹੈ ਅਤੇ ਇਸ ਦੀ ਫੋਰੈਂਸਿਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਇਸ ਸ਼ਿਕਾਇਤ ਵਿੱਚ ਮੁਲਜ਼ਮ ਸੈਫ਼ ਅਲੀ ਖ਼ਾਨ ਅਤੇ ਉਸ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS), ਆਈ.ਟੀ. ਐਕਟ (IT Act) ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਮਾਮਲੇ ਦੀ ‘ਤੇਜ਼, ਨਿਰਪੱਖ ਅਤੇ ਡੂੰਘਾਈ ਨਾਲ’ ਜਾਂਚ ਕਰਨ ਅਤੇ ਪੀੜਤ, ਉਸ ਦੇ ਪਰਿਵਾਰ ਤੇ ਸੁਰੱਖਿਆ ਕਰਮਚਾਰੀਆਂ ਨੂੰ ਯੋਗ ਪੁਲੀਸ ਸੁਰੱਖਿਆ ਦੇਣ ਦੀ ਫ਼ਰਿਆਦ ਕੀਤੀ ਗਈ ਹੈ। ਇਸ ਸਬੰਧੀ ਜਦੋਂ ਗੁਰੂਗ੍ਰਾਮ ਪੁਲੀਸ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸ਼ਿਕਾਇਤ ਅਤੇ ਸੌਂਪੇ ਗਏ ਸਬੂਤਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਨੂਹ-ਗੁਰੂਗ੍ਰਾਮ ਇਲਾਕੇ ਵਿੱਚ ਬਜਰੰਗ ਫੋਰਸ/ਗਊ ਰੱਖਿਆ ਦਲ ਨਾਲ ਜੁੜੇ ਨੈੱਟਵਰਕ ਦੀ ਅਗਵਾਈ ਕਰਨ ਵਾਲਾ ਮੋਨੂ ਮਾਨੇਸਰ, ਗਊ ਰੱਖਿਆ ਦੇ ਨਾਂ ’ਤੇ ਹੋਈ ਕਥਿਤ ਹਿੰਸਾ ਕਾਰਨ ਪਹਿਲਾਂ ਵੀ ਨਿਸ਼ਾਨੇ ’ਤੇ ਰਿਹਾ ਹੈ, ਜਿਸ ਵਿੱਚ ਜੁਲਾਈ 2023 ਦੇ ਨੂਹ ਫ਼ਿਰਕੂ ਤਣਾਅ ਨਾਲ ਜੁੜਿਆ ਮਾਮਲਾ ਵੀ ਸ਼ਾਮਲ ਹੈ।

Advertisement
×