DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੋਨਿਕਾ ਸ਼ਰਮਾ ਨੂੰ ਸਰਕਾਰੀ ਨੌਕਰੀ ਦੀ ਉਡੀਕ

ਅਧਰੰਗ ਕਾਰਨ ਪੂਰਨ ਤੌਰ ’ਤੇ ਅਪਾਹਜ ਹੋਇਆ ਸਰੀਰ

  • fb
  • twitter
  • whatsapp
  • whatsapp
featured-img featured-img
ਮੂੰਹ ਨਾਲ ਪੇਂਟਿੰਗ ਕਰਦੀ ਹੋਈ ਮੋਨਿਕਾ ਸ਼ਰਮਾ।
Advertisement

ਸਰੀਰਕ ਤੌਰ ’ਤੇ ਪੂਰੀ ਤਰ੍ਹਾਂ ਅਪਾਹਜ ਮੋਨਿਕਾ ਸ਼ਰਮਾ 16 ਸਾਲਾਂ ਤੋਂ ਸਰਕਾਰੀ ਨੌਕਰੀ ਦੀ ਉਡੀਕ ਕਰ ਰਹੀ ਹੈ। ਮੋਨਿਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਅਪੀਲ ਕਰਦਿਆਂ ਆਸ ਪ੍ਰਗਟ ਕੀਤੀ ਹੈ ਕਿ ਉਹ ਹਰਿਆਣਾ ਦੀ ਇਸ ਧੀ ਦੀ ਨੌਕਰੀ ਲਈ ਸਹਾਇਤਾ ਕਰਨਗੇ। ਜਾਣਕਾਰੀ ਅਨੁਸਾਰ ਮੋਨਿਕਾ ਸ਼ਰਮਾ ਦਾ ਜਨਮ 28 ਜਨਵਰੀ 1986 ਨੂੰ ਸ਼ਹਿਰ ਦੀ ਰਾਮਨਗਰ ਕਲੋਨੀ ਵਿੱਚ ਰਾਜਕੁਮਾਰ ਸ਼ਰਮਾ ਦੇ ਘਰ ਹੋਇਆ ਸੀ। ਅੱਠ ਸਾਲ ਦੀ ਉਮਰ ਵਿੱਚ ਗੰਭੀਰ ਬਿਮਾਰੀ ਮਗਰੋਂ ਉਸ ਨੂੰ ਅਧਰੰਗ ਹੋ ਗਿਆ। ਇਸ ਦੌਰਾਨ ਉਸ ਦੇ ਦੋਵੇਂ ਹੱਥ ਅਤੇ ਪੈਰ ਰੁਕ ਗਏ ਅਤੇ ਉਸ ਦੀ ਆਵਾਜ਼ ਚਲੀ ਗਈ। ਮੋਨਿਕਾ ਦੇ ਪਿਤਾ ਰਾਜਕੁਮਾਰ ਪ੍ਰਾਈਵੇਟ ਨੌਕਰੀ ਕਰਦੇ ਹਨ ਅਤੇ ਇਲਾਜ ’ਤੇ ਜ਼ਿਆਦਾ ਖਰਚੇ ਕਾਰਨ ਪਰਿਵਾਰ ਨੂੰ ਗੁਜ਼ਾਰਾ ਕਰਨਾ ਔਖਾ ਹੋ ਗਿਆ। ਉਨ੍ਹਾਂ ਨੇ ਸ਼ਹਿਰ ਦੇ ਪ੍ਰਮੁੱਖ ਹਸਪਤਾਲਾਂ ਵਿੱਚ ਮੋਨਿਕਾ ਦਾ ਮਹਿੰਗਾ ਇਲਾਜ ਕਰਵਾਇਆ। ਲਗਭਗ ਡੇਢ ਸਾਲ ਬਾਅਦ ਮੋਨਿਕਾ ਦੀ ਆਵਾਜ਼ ਵਾਪਸ ਆ ਗਈ, ਪਰ ਉਸ ਦਾ ਸਰੀਰ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਰਿਹਾ। ਆਵਾਜ਼ ਵਾਪਸ ਆਉਣ ਤੋਂ ਬਾਅਦ ਮੋਨਿਕਾ ਨੇ ਆਪਣੀ ਪੜ੍ਹਾਈ ਜਾਰੀ ਰੱਖਣ ਦਾ ਫੈਸਲਾ ਕੀਤਾ। ਕਾਫ਼ੀ ਕੋਸ਼ਿਸ਼ਾਂ ਦੇ ਬਾਅਦ ਉਸ ਨੂੰ ਰਾਮਨਗਰ ਦੇ ਇੱਕ ਸਰਕਾਰੀ ਸਕੂਲ ਵਿੱਚ ਦਾਖਲਾ ਮਿਲਿਆ, ਜਿਸ ਤੋਂ ਬਾਅਦ ਉਸ ਨੇ ਆਪਣੇ ਮੂੰਹ ਵਿੱਚ ਕਲਮ ਫੜ ਕੇ ਸਫਲਤਾ ਦੀ ਪੌੜੀਆਂ ਚੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਮੋਨਿਕਾ ਨੇ ਪਹਿਲਾਂ ਦਸਵੀਂ ਜਮਾਤ ਪਾਸ ਕੀਤੀ ਅਤੇ ਫਿਰ 2010 ਵਿੱਚ ਆਪਣੀ ਗ੍ਰੈਜੂਏਸ਼ਨ ਕੀਤੀ। ਪਰਿਵਾਰ ਦੀ ਘੱਟ ਆਮਦਨ ਕਾਰਨ ਉਸ ਨੂੰ ਆਪਣੀ ਅਗਲੀ ਪੜ੍ਹਾਈ ਛੱਡਣੀ ਪਈ। ਮੋਨਿਕਾ ਨੇ ਆਪਣੇ ਮੂੰਹ ਵਿੱਚ ਬੁਰਸ਼ ਫੜ ਕੇ ਪੇਂਟਿੰਗ ਸ਼ੁਰੂ ਕੀਤੀ ਅਤੇ ਕਈ ਮਹੱਤਵਪੂਰਨ ਮੁੱਦਿਆਂ ’ਤੇ ਪੇਂਟਿੰਗ ਕਰਕੇ ਸਮਾਜ ਨੂੰ ਸੁਨੇਹਾ ਦਿੱਤਾ। ਮੋਨਿਕਾ ਨੂੰ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਮੋਨਿਕਾ ਦੇ ਪਿਤਾ ਰਾਜਕੁਮਾਰ ਨੇ ਕਿਹਾ ਕਿ ਉਹ ਆਪਣੇ ਧੀ ਦੇ ਭਵਿੱਖ ਬਾਰੇ ਚਿੰਤਤ ਹਨ।

Advertisement
Advertisement
×