DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਿੰਡ ਕੁਰੜੀ ’ਚ ਬਣੇਗਾ ਆਧੁਨਿਕ ਖੇਡ ਕੰਪਲੈਕਸ

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਐਲਾਨ ਕੀਤਾ

  • fb
  • twitter
  • whatsapp
  • whatsapp
featured-img featured-img
ਪਿੰਡ ਕੁਰੜੀ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ।
Advertisement
ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਸਾਬਕਾ ਪੀ ਸੀ ਐੱਸ ਅਧਿਕਾਰੀ ਅਤੇ ਪਿੰਡ ਕੁਰੜੀ ਦੇ ਜੰਮਪਲ ਬਲਬੀਰ ਸਿੰਘ ਢੋਲ ਦੀ ਪਹਿਲਕਦਮੀ ’ਤੇ ਪਿੰਡ ਕੁਰੜੀ ਵਿੱਚ ਆਧੁਨਿਕ ਖੇਡ ਕੰਪਲੈਕਸ ਦੀ ਉਸਾਰੀ ਕਰਾਉਣ ਦਾ ਐਲਾਨ ਕੀਤਾ ਹੈ। ਪਿੰਡ ਦੀ ਪੰਚਾਇਤ ਵੱਲੋਂ ਇਸ ਸਬੰਧੀ ਲੋੜੀਂਦੀ ਪੰਚਾਇਤੀ ਜ਼ਮੀਨ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਗਿਆ ਹੈ। ਸ੍ਰੀ ਸੰਧੂ ਨੇ ਪਿਛਲੇ ਵਰ੍ਹੇ 14 ਦਸੰਬਰ ਨੂੰ ਪਿੰਡ ਕੁਰੜੀ ਵਿੱਚ ਨੌਜਵਾਨ ਅਭੀਰੂਪ ਸਿੰਘ ਢੋਲ ਦੀ ਅੰਤਿਮ ਅਰਦਾਸ ’ਚ ਪਹੁੰਚ ਕੇ ਖ਼ੁਦ ਅਜਿਹਾ ਕਰਨ ਦਾ ਪ੍ਰਗਟਾਵਾ ਕੀਤਾ ਸੀ।

ਰਾਜ ਸਭਾ ਮੈਂਬਰ ਬੀਤੇ ਦਿਨ ਮੁੜ ਪਿੰਡ ਕੁਰੜੀ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਹਲਕਾ ਮੁਹਾਲੀ ਦੇ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਵੀ ਮੌਜੂਦ ਸਨ। ਇਸ ਮੌਕੇ ਬਲਬੀਰ ਸਿੰਘ ਢੋਲ, ਸਰਪੰਚ ਨਾਹਰ ਸਿੰਘ, ਸਾਬਕਾ ਸਰਪੰਚ ਛੱਜਾ ਸਿੰਘ, ਜਗਰੂਪ ਸਿੰਘ ਢੋਲ, ਮਨਜੀਤ ਸਿੰਘ, ਰਾਮ ਸਿੰਘ, ਅਮਰੀਕ ਸਿੰਘ, ਕੇਸਰ ਸਿੰਘ, ਐੱਸ ਜਿੰਮੀ ਢੋਲ ਹਾਜ਼ਰ ਸਨ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਬਚਾਉਣ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਅਜਿਹੇ ਖੇਡ ਕੰਪਲੈਕਸ ਸਮੇਂ ਦੀ ਲੋੜ ਹਨ।

Advertisement

Advertisement
Advertisement
×