DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਵਿਧਾਇਕ ਵੱਲੋਂ ਵਾਤਾਵਰਨ ਸੰਭਾਲ ਦਾ ਸੁਨੇਹਾ

ਨਲਵਾ ਦੇ ਵਿਧਾਇਕ ਰਣਧੀਰ ਪਨਿਹਾਰ ਨੇ ਬੂਟੇ ਲਾਏ

  • fb
  • twitter
  • whatsapp
  • whatsapp
featured-img featured-img
ਬੂਟੇ ਲਾਉਂਦੇ ਹੋਏ ਵਿਧਾਇਕ ਰਣਧੀਰ ਪਨਿਹਾਰ ਅਤੇ ਹੋਰ।
Advertisement

‘ਇੱਕ ਰੁੱਖ ਮਾਂ ਦੇ ਨਾਮ’ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਦੇ ਸਾਂਝੇ ਉਪਰਾਲੇ ਨਾਲ ਸਰਕਾਰੀ ਹਾਈ ਸਕੂਲ, ਭੋਡੀਆ ਖੇੜਾ ਵਿਖੇ 77ਵਾਂ ਜ਼ਿਲ੍ਹਾ ਪੱਧਰੀ ਵਨ ਮਹੋਤਸਵ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਵਾਤਾਵਰਨ ਦੀ ਸੰਭਾਲ, ਹਰਿਆਲੀ ਵਿੱਚ ਵਾਧਾ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਪੌਧੇ ਲਗਾਉਣ ਲਈ ਪ੍ਰੇਰਿਤ ਕਰਨਾ ਸੀ। ਇਸੇ ਮੌਕੇ ਕਰਨਾਲ ਵਿਖੇ ਹੋਏ ਰਾਜ ਪੱਧਰੀ 77ਵੇਂ ਵਨ ਮਹੋਤਸਵ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਸੰਦੇਸ਼ ਲਾਈਵ ਪ੍ਰਸਾਰਣ ਰਾਹੀਂ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਵਿਖਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਨਲਵਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਰਣਧੀਰ ਪਨਿਹਾਰ ਸ਼ਾਮਲ ਹੋਏ, ਜਦਕਿ ਡਿਪਟੀ ਕਮਿਸ਼ਨਰ ਡਾ. ਵਿਵੇਕ ਭਾਰਤੀ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਦੁੜਾਰਾਮ, ਸਾਬਕਾ ਵਿਧਾਇਕ ਲਕਸ਼ਮਣ ਨਾਪਾ ਸਮੇਤ ਕਈ ਲੋਕ ਪ੍ਰਤੀਨਿਧੀ, ਜ਼ਿਲ੍ਹਾ ਪ੍ਰਸ਼ਾਸਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹੇ। ਸਮਾਗਮ ਦੀ ਸ਼ੁਰੂਆਤ ਮਹਿਮਾਨਾਂ ਵੱਲੋਂ ਬੂਟੇ ਲਾ ਕੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦੇਣ ਨਾਲ ਹੋਈ। ਮੁੱਖ ਮਹਿਮਾਨ ਵਿਧਾਇਕ ਰਣਧੀਰ ਪਨਿਹਾਰ ਨੇ ਕਿਹਾ ਕਿ ਸੂਬਾ ਸਰਕਾਰ ਸਮਾਜ ਭਲਾਈ ਅਤੇ ਵਾਤਾਵਰਨ ਸੰਭਾਲ ਨਾਲ ਜੁੜੇ ਕੰਮਾਂ ਨੂੰ ਵਿਸ਼ੇਸ਼ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਰੱਖਿਆ ਅੱਜ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਇਸ ਵਿੱਚ ਹਰ ਨਾਗਰਿਕ ਦੀ ਭਾਗੀਦਾਰੀ ਲਾਜ਼ਮੀ ਹੈ। ਇਸ ਮੌਕੇ ਡੀ ਸੀ ਡਾ. ਵਿਵੇਕ ਭਾਰਤੀ, ਐੱਸ ਡੀ ਐਮ ਰਾਜੇਸ਼ ਕੁਮਾਰ, ਜ਼ਿਲ੍ਹਾ ਪਰਿਸ਼ਦ ਚੇਅਰਪਰਸਨ ਸੁਮਨ ਖਿਚੜ, ਨਗਰ ਪਰਿਸ਼ਦ ਉਪ ਚੇਅਰਪਰਸਨ ਸਵਿਤਾ ਟੁਟੇਜਾ ਹਾਜ਼ਰ ਸਨ।

Advertisement
Advertisement
×