ਵਿਧਾਇਕ ਵੱਲੋਂ ਗ੍ਰਹਿ ਮੰਤਰੀ ਨਾਲ ਮੁਲਾਕਾਤ

ਵਿਧਾਇਕ ਵੱਲੋਂ ਗ੍ਰਹਿ ਮੰਤਰੀ ਨਾਲ ਮੁਲਾਕਾਤ

ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਜਾਣਕਾਰੀ ਦਿੰਦੇ  ਹੋਏ ਜੀਂਦ ਦੇ ਵਿਧਾਇਕ ਡਾ. ਕ੍ਰਿਸ਼ਨ ਮਿੱਢਾ।

ਮਹਾਂਵੀਰ ਮਿੱਤਲ

ਜੀਂਦ, 25 ਨਵੰਬਰ 

ਜੀਂਦ ਹਲਕੇ ਦੇ ਵਿਧਾਇਕ ਡਾ. ਕ੍ਰਿਸ਼ਨ ਮਿੱਢਾ ਨੇ ਗ੍ਰਹਿ ਮੰਤਰੀ ਅਨਿਲ ਵਿੱਜ ਨਾਲ ਮੁਲਾਕਾਤ ਕੀਤੀ ਅਤੇ ਅਪਰਾਧਾਂ ਦੇ ਖ਼ਿਲਾਫ ਸਖ਼ਤ ਕਦਮ ਉਠਾਉਣ ਦੀ ਮੰਗ ਕੀਤੀ। ਵਿਧਾਇਕ ਨੇ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਜੀਂਦ ਵਿੱਚ ਅਪਰਾਧਾਂ ਦਾ ਗ੍ਰਾਫ ਵੱਧ ਰਿਹਾ ਹੈ ਜਿਸਦੇ ਚਲਦੇ ਇੱਥੇ ਰੋਹਤਕ ਰੋਡ ਉੱਤੇ ਦਿਨ ਦਿਹਾੜੇ ਸ਼ਾਮ ਸੁੰਦਰ ਠੇਕੇਦਾਰ ਅਤੇ ਉਸਦੇ ਭਤੀਜੇ ਹਨੀ ਉੱਤੇ ਗੋਲੀਆਂ ਚਲਾ ਕੇ ਸ਼ਾਮ ਸੁੰਦਰ ਦੀ ਹੱਤਿਆ ਕਰ ਦਿੱਤੀ ਅਤੇ ਹਨੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਸੀ। ਇਸੇ ਪ੍ਰਕਾਰ 10ਕੁ ਦਿਨ ਪਹਿਲਾਂ ਇੱਕ ਵਪਾਰੀ ਪਾਸੋਂ ਪਿਸਤੌਲ ਦਿਖਾ ਕੇ 10 ਲੱਖ ਰੁਪਏ ਦੀ ਫ਼ਿਰੌਤੀ ਲਈ ਗਈ। ਉਨ੍ਹਾਂ ਨੇ ਕਿਹਾ ਕਿ ਜੀਂਦ ਵਿੱਚ ਹਰ ਰੋਜ਼ ਕੋਈ ਨਾ ਕੋਈ ਘਟਨਾ ਵਾਪਰ ਰਹਿੰਦੀ ਹੈ, ਜਿਸ ਕਾਰਨ ਇੱਥੋਂ ਦੇ ਲੋਕਾਂ ’ਚ ਸਹਿਮ ਦਾ ਮਾਹੌਲ ਹੈ। ਸ੍ਰੀ ਮਿੱਢਾ ਨੇ ਕਿਹਾ ਕਿ ਉਹ ਜੀਂਦ ਜ਼ਿਲ੍ਹੇ ਵਿੱਚ ਵਾਪਰਨ ਵਾਲੀ ਹਰ ਘਟਨਾ ਦੀ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਜਾਣਕਾਰੀ ਦਿੰਦੇ ਆ ਰਹੇ ਹਨ। ਇਸ ਦੌਰਾਨ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਵਿਧਾਇਕ ਡਾ. ਕ੍ਰਿਸ਼ਨ ਮਿੱਢਾ ਨੂੰ ਵਿਸ਼ਵਾਸ਼ ਦਿਵਾਇਆ ਕਿ ਵਾਪਰਨ ਵਾਲੇ ਅਪਰਾਧਾਂ ਨੂੰ ਕਿਸੇ ਵੀ ਹਾਲਤ ਵਿੱਚ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਇਸਦੀ ਰੋਕਥਾਮ ਲਈ ਕਠੋਰ ਕਦਮ ਚੁੱਕੇ ਜਾਣਗੇ। ਇਸ ਸਬੰਧ ਵਿੱਚ ਉਹ ਖੁਦ ਜੀਂਦ ਦੇ ਡੀਸੀ ਅਤੇ ਐਸਪੀ ਨਾਲ ਗੱਲਬਾਤ ਕਰਨਗੇ। 

ਪਿਸਤੌਲ ਦੇ ਦਿਖਾ ਕੇ ਨੌਜਵਾਨ ਤੋਂ 7 ਲੱਖ ਰੁਪਏ ਦੀ ਫ਼ਿਰੌਤੀ ਵਸੂਲੀ

ਜੀਂਦ: ਇੱਥੇ ਕਿਰਾਏ ਦੇ ਮਕਾਨ ਤੋਂ ਇੱਕ ਨੌਜਵਾਨ ਨੂੰ ਚਾਰ ਲੋਕਾਂ ਵੱਲੋਂ ਪਿਸਤੌਲ ਦਿਖਾ ਕੇ ਅਗਵਾ ਕਰਨ ਤੋਂ ਬਾਅਦ ਉਸਨੂੰ ਗੁਰੂਗ੍ਰਾਮ ਲਿਜਾ ਕੇ ਉਸਤੋਂ ਫ਼ਿਰੌਤੀ ਮੰਗਦੇ ਹੋਏ 7 ਲੱਖ ਰੁਪਏ ਵਸੂਲ ਕੀਤੇ। ਸਿਵਲ ਲਾਈਨ ਥਾਣਾ ਪੁਲੀਸ ਨੇ ਹਨੂੰਮਾਨ ਨਗਰ ਨਿਵਾਸੀ ਘਨਸ਼ਿਆਮ ਦੀ ਸ਼ਿਕਾਇਤ ’ਤੇ ਚਾਰ ਲੋਕਾਂ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਦੇ ਖ਼ਿਲਾਫ਼ ਅਗਵਾ ਕਰਨ, ਫਿਰੌਤੀ ਮੰਗਣ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਘਨਸ਼ਿਆਮ ਨੇ ਪੁਲੀਸ ਨੂੰ ਦੱਸਿਆ ਕਿ ਉਹ ਇਸ ਸਮੇਂ ਅਰਬਨ ਅਸਟੇਟ ਵਿੱਚ ਫਿਲਹਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ ਅਤੇ ਉਹ ਆਨਲਾਈਨ ਸੱਟਾ ਖਾਈਵਾਲ ਦਾ ਕੰਮ ਕਰਦਾ ਹੈ। ਉਸਦੇ ਨਾਲ ਹੀ ਹਿਸਾਰ ਨਿਵਾਸੀ ਮਨੀਸ਼, ਉਤਰ ਪ੍ਰਦੇਸ਼ ਨਿਵਾਸੀ ਅਭੈ, ਦਿੱਲੀ ਨਿਵਾਸੀ ਹਰੀਸ਼ ਅਤੇ ਰਾਮਕਲੀ ਨਿਵਾਸੀ ਪ੍ਰਵੀਨ ਵੀ ਉਸਦੇ ਮਕਾਨ ਵਿੱਚ ਰਹਿੰਦੇ ਸੀ। ਇਹ ਸਾਰੇ ਵੀ ਉਸਦੇ ਨਾਲ ਹੀ ਆਨਲਾਈਨ ਸੱਟਾ ਖਾਈਵਾਲੀ ਦਾ ਬਿਜਨਸ ਕਰਦੇ ਸੀ। 18 ਨਵੰਬਰ ਨੂੰ ਜਦੋਂ ਉਹ ਸਾਰੇ ਮਕਾਨ ਵਿੱਚ ਸੁੱਤੇ ਪਏ ਸੀ ਤਾਂ ਉਨ੍ਹਾਂ ਦੇ ਨਾਲ ਹੀ ਕੰਮ ਕਰਨ ਵਾਲੇ ਅਤੁਲ, ਬਹਾਦਰਗੜ੍ਹ ਨਿਵਾਸੀ ਆਨੰਦ, ਸਚਿਨ ਅਤੇ ਅਮਨ ਚੌਧਰੀ ਉਨ੍ਹਾਂ ਦੇ ਮਕਾਨ ਵਿੱਚ ਆਏ ਅਤੇ ਪਿਸਤੌਲ ਵਿਖਾ ਕੇ ਗੱਡੀ ਦੀ ਚਾਬੀ ਮੰਗੀ। ਇਹ ਸਾਰੇ ਨੌਜਵਾਨ ਘਨਸ਼ਿਆਮ ਨੂੰ ਗੱਡੀ ਵਿੱਚ ਬਿਠਾ ਕੇ ਗੁਰੂਗ੍ਰਾਮ ਲੈ ਗਏ ਅਤੇ ਉੱਥੇ ਪਿਸਤੌਲ ਦਿਖਾ ਕਿ 7 ਲੱਖ ਰੁਪਏ ਲਏ ਤੇ ਘਨਸ਼ਿਆਮ ਨੂੰ ਇੱਕ ਹੋਟਲ ਵਿੱਚ ਲੈ ਗਏ, ਜਿੱਥੇ ਉਸਤੋਂ ਪਿਸਤੌਲ ਦਿਖਾ ਕਿ 30 ਲੱਖ ਰੁਪਏ ਮੰਗੇ ਗਏ ਪਰ ਘਨਸ਼ਿਆਮ ਉਨ੍ਹਾਂ ਨੂੰ ਚਕਮਾ ਦੇ ਕੇ ਉੱਥੋਂ ਭੱਜ ਕੇ ਬਾਹਰ ਨਿਕਲ ਆਇਆ। ਜਾਂਚ ਅਧਿਕਾਰੀ ਐੱਸਆਈ ਅੰਮ੍ਰਿਤ ਲਾਲ ਨੇ ਦੱਸਿਆ ਕਿ ਪੁਲੀਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।    

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All