DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੋਣਹਾਰ ਵਿਦਿਆਰਥੀਆਂ ਨੂੰ ਮੁੱਖ ਧਾਰਾ ’ਚ ਲਿਆਵੇਗਾ ਮਿਸ਼ਨ ਬੁਨਿਆਦ: ਰਾਠੀ

ਅਕਾਦਮਿਕ ਸੈਸ਼ਨ 2026-28 ਲਈ ਓਰੀਐਂਟੇਸ਼ਨ ਪ੍ਰੋਗਰਾਮ ਅਤੇ ਫਾੳੂਂਡੇਸ਼ਨ ਲੈਵਲ ਪ੍ਰੀਖਿਆ ਕਰਵਾਈ

  • fb
  • twitter
  • whatsapp
  • whatsapp
featured-img featured-img
ਸੀ ਈ ਓ ਸ਼ੰਭੂ ਰਾਠੀ ਦਾ ਸਨਮਾਨ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਹੋਰ।
Advertisement

ਜ਼ਿਲ੍ਹਾ ਪਰਿਸ਼ਦ ਦੇ ਸੀ ਈ ਓ ਸ਼ੰਭੂ ਰਾਠੀ ਨੇ ਕਿਹਾ ਹੈ ਕਿ ਮਿਸ਼ਨ ਬੁਨਿਆਦ ਸਿਰਫ਼ ਵਿਦਿਅਕ ਯੋਜਨਾ ਨਹੀਂ ਹੈ ਸਗੋਂ ਸੂਬਾ ਸਰਕਾਰ ਦਾ ਦੂਰਦਰਸ਼ੀ ਯਤਨ ਹੈ। ਇਸ ਦਾ ਉਦੇਸ਼ ਸਮਾਜ ਦੇ ਹੇਠਲੇ ਪੱਧਰ ਤੋਂ ਹੋਣਹਾਰ ਵਿਦਿਆਰਥੀਆਂ ਨੂੰ ਮੁੱਖ ਧਾਰਾ ਵਿੱਚ ਲਿਆਉਣਾ ਹੈ। ਵਿੱਤੀ ਸਰੋਤਾਂ ਦੀ ਘਾਟ ਕਾਰਨ ਅਕਸਰ ਪੇਂਡੂ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਵੱਡੇ ਸੁਫਨੇ ਦੇਖਣ ਤੋਂ ਰੋਕਦੀ ਹੈ, ਪਰ ਮਿਸ਼ਨ ਬੁਨਿਆਦ ਅਜਿਹੇ ਸਾਰੇ ਵਿਦਿਆਰਥੀਆਂ ਲਈ ਸ਼ਕਤੀਸ਼ਾਲੀ ਮੰਚ ਪ੍ਰਦਾਨ ਕਰ ਰਿਹਾ ਹੈ। ਮਿਸ਼ਨ ਬੁਨਿਆਦ ਤਹਿਤ ਕੁਰੂਕਸ਼ੇਤਰ ਦੇ ਸਰਕਾਰੀ ਮਾਡਲ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਦੇ ਕੇਸ਼ਵ ਸਦਨ ਵਿੱਚ ਅਕਾਦਮਿਕ ਸੈਸ਼ਨ 2026-28 ਲਈ ਬੁਨਿਆਦ ਪ੍ਰੋਗਰਾਮ ਵਿੱਚ ਦਾਖ਼ਲੇ ਵਾਸਤੇ ਓਰੀਐਂਟੇਸ਼ਨ ਪ੍ਰੋਗਰਾਮ ਤੇ ਬੁਨਿਆਦ ਪੱਧਰ 3 ਪ੍ਰੀਖਿਆ ਕਰਵਾਈ ਗਈ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਦੇ ਕਾਰਜਕਾਰੀ ਅਧਿਕਾਰੀ ਸ਼ੰਭੂ ਰਾਠੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਉਦਘਾਟਨ ਸੀ ਈ ਓ ਸ਼ੰਭੂ ਰਾਠੀ, ਜ਼ਿਲ੍ਹਾ ਸਿੱਖਿਆ ਅਧਿਕਾਰੀ ਵਿਨੋਦ ਕੌਸ਼ਿਕ, ਮਿਸ਼ਨ ਬੁਨਿਆਦ ਦੇ ਡਾਇਰੈਕਟਰ ਪ੍ਰਦੀਪ ਅਤੇ ਜ਼ਿਲ੍ਹਾ ਵਿਗਿਆਨ ਮਾਹਿਰ ਡਾ. ਤਰਸੇਮ ਕੌਸ਼ਿਕ ਆਦਿ ਨੇ ਕੀਤਾ।

ਸ੍ਰੀ ਰਾਠੀ ਨੇ ਕਿਹਾ ਕਿ ਸਹੀ ਦਿਸ਼ਾ, ਮਾਰਗਦਰਸ਼ਨ ਅਤੇ ਸਰੋਤਾਂ ਨਾਲ ਕੋਈ ਵੀ ਵਿਦਿਆਰਥੀ 9ਵੀਂ ਜਮਾਤ ਤੋਂ ਸ਼ੁਰੂ ਹੋਣ ਵਾਲੀਆਂ ਆਈ ਆਈ ਟੀ ਨੀਟ ਤੇ ਨੀਟ ਵਰਗੀਆਂ ਚੁਣੌਤੀਪੂਰਨ ਪ੍ਰੀਖਿਆਵਾਂ ਵਿੱਚ ਸਫਲ ਹੋ ਸਕਦਾ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਵਿਨੋਦ ਕੌਸ਼ਿਕ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤਾ ਮਿਸ਼ਨ ਬੁਨਿਆਦ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਕਦਮ ਹੈ। ਮਿਸ਼ਨ ਬੁਨਿਆਦ ਦੇ ਡਾਇਰੈਕਟਰ ਨੇ ਕਿਹਾ ਕਿ ਇਹ ਯੋਜਨਾ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਜੀਵਨ ਵਿੱਚ ਮਜ਼ਬੂਤ ਵਿਦਿਅਕ ਨੀਂਹ ਸਥਾਪਤ ਕਰਨ ਲਈ ਸ਼ਲਾਘਾਯੋਗ ਕਦਮ ਹੈ। ਵਿਗਿਆਨ ਮਾਹਿਰ ਡਾ. ਤਰਸੇਮ ਕੌਸ਼ਿਕ ਨੇ ਵਿਦਿਆਰਥੀਆਂ ਨੂੰ ਨਿਰੰਤਰ ਅਭਿਆਸ ਤੇ ਸਕਾਰਾਤਮਕ ਸੋਚ ਰੱਖਣ ਲਈ ਪ੍ਰੇਰਿਆ।

Advertisement

Advertisement
Advertisement
×