ਪੱਤਰ ਪ੍ਰੇਰਕ
ਕਾਲਾਂਵਾਲੀ, 6 ਅਕਤੂਬਰ
ਖੇਤਰ ਦੇ ਪਿੰਡ ਨੂਹੀਆਂਵਾਲੀ ਦੀ ਇੱਕ ਲੜਕੀ ਘਰੋਂ ਸ਼ੱਕੀ ਹਾਲਤਾਂ ਵਿੱਚ ਲਾਪਤਾ ਹੋ ਗਈ| ਥਾਣਾ ਔਢਾਂ ਪੁਲੀਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ। ਲੜਕੀ ਦੇ ਪਿਤਾ ਨੇ ਦੱਸਿਆ ਕਿ 4 ਅਕਤੂਬਰ ਨੂੰ ਉਨ੍ਹਾਂ ਦੀ ਲੜਕੀ ਔਢਾਂ ਕਾਲਜ ਪੜ੍ਹਨ ਗਈ ਸੀ ਪਰ ਘਰ ਨਹੀਂ ਪਰਤੀ। ਉਨ੍ਹਾਂ ਆਲੇ-ਦੁਆਲੇ ਅਤੇ ਰਿਸ਼ਤੇਦਾਰੀ ਵਿੱਚ ਉਸ ਦੀ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਲੱਗਿਆ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਪਿੰਡ ਦਾ ਹੀ ਇੱਕ ਨੌਜਵਾਨ ਉਸ ਨੂੰ ਵਰਗਲਾ ਕੇ ਕਿਤੇ ਲੈ ਗਿਆ ਹੈ। ਲੜਕੀ ਦੇ ਪਿਤਾ ਨੇ ਮੰਗ ਕੀਤੀ ਕਿ ਮੁਲਜ਼ਮ ਨੌਜਵਾਨ ਖਿਲਾਫ ਕਾਰਵਾਈ ਕਰਦੇ ਹੋਏ ਉਸ ਦੀ ਲੜਕੀ ਨੂੰ ਬਰਾਮਦ ਕੀਤਾ ਜਾਵੇ|