DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Miri-Piri Hospital ਦੇ ਸਟਾਫ਼ ਦੀ Salary ਦਾ ਮਾਮਲਾ ਉਲਝਿਆ

ਮੁਲਾਜ਼ਮਾਂ ਵੱਲੋਂ ਧਰਨੇ ਦੀ ਚਿਤਾਵਨੀ

  • fb
  • twitter
  • whatsapp
  • whatsapp
featured-img featured-img
ਸ਼੍ਰੋਮਣੀ ਕਮੇਟੀ ਨੂੰ ਭੇਜਿਆ ਪੱਤਰ ਦਿਖਾਉਂਦੇ ਹੋਏ ਮੀਰੀ-ਪੀਰੀ ਸੰਸਥਾ ਦੇ ਮੁਲਾਜ਼ਮ।
Advertisement

ਮੀਰੀ-ਪੀਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ ਸੈਂਟਰ ਸ਼ਾਹਾਬਾਦ ਦਾ ਪ੍ਰਬੰਧ ਅਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦਾ ਮਾਮਲਾ ਉਲਝ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਦਾਲਤ ਦਾ ਫ਼ੈਸਲਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਹੱਕ ਵਿੱਚ ਆ ਗਿਆ ਹੈ ਤੇ ਹੁਣ ਤਨਖ਼ਾਹਾਂ ਜਾਰੀ ਕਰਨ ਦੀ ਜ਼ਿੰਮੇਵਾਰੀ ਹਰਿਆਣਾ ਕਮੇਟੀ ਦੀ ਹੈ। ਉਧਰ ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਨਖ਼ਾਹਾਂ ਜਾਰੀ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜਨਰਲ ਅਤੇ ਐਗਜ਼ੀਕਿਊਟਿਵ ਮੀਟਿੰਗਾਂ ਵਿੱਚ ਕੋਰਮ ਪੂਰਾ ਨਾ ਹੋਣ ਕਾਰਨ ਹਾਲੇ ਪ੍ਰਬੰਧ ਸੰਭਾਲਣ ਵਿੱਚ ਕਾਨੂੰਨੀ ਅੜਿੱਕੇ ਹਨ। ਉਹ ਰਸਮੀ ਕਾਰਜਭਾਰ ਤੋਂ ਬਾਅਦ ਖ਼ਰਚਾ ਚੁੱਕਣਗੇ। ਇਸੇ ਦੌਰਾਨ ਹਰਿਆਣਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਚੁਣੌਤੀ ਦਿੱਤੀ ਕਿ ਜੇ ਮੌਜੂਦਾ ਪ੍ਰਧਾਨ ਸੰਸਥਾ ਚਲਾਉਣ ਵਿੱਚ ਅਸਮਰੱਥ ਹਨ, ਤਾਂ ਉਹ ਖੁਦ ਹੋਰ ਮੈਂਬਰਾਂ ਨਾਲ ਮਿਲ ਕੇ ਇਹ ਪ੍ਰਬੰਧ ਸੰਭਾਲਣ ਲਈ ਤਿਆਰ ਹਨ।

ਇਸ ਖਿੱਚੋਤਾਣ ਵਿਚਾਲੇ ਤਿੰਨ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਡਾਕਟਰਾਂ ਅਤੇ ਮੁਲਾਜ਼ਮਾਂ ਵਿੱਚ ਰੋਸ ਹੈ। ਸਮੁੱਚੇ ਸਟਾਫ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਪੱਤਰ ਲਿਖ ਕੇ ਪਹਿਲੀ ਜੁਲਾਈ ਤੱਕ ਬਕਾਇਆ ਜਾਰੀ ਕਰਨ ਦੀ ਮੰਗ ਕੀਤੀ ਹੈ ਅਤੇ ਮੰਗ ਨਾ ਮੰਨੇ ਜਾਣ ’ਤੇ ਤਿੰਨ ਜੁਲਾਈ ਤੋਂ ਹਸਪਤਾਲ ਦੇ ਬਾਹਰ ਧਰਨਾ ਦੇਣ ਦਾ ਐਲਾਨ ਕੀਤਾ ਹੈ। ਮੁਲਾਜ਼ਮਾਂ ਅਨੁਸਾਰ ਉਨ੍ਹਾਂ ਦੀ ਨਿਯੁਕਤੀ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾਣ ਕਾਰਨ ਮੌਜੂਦਾ ਜ਼ਿੰਮੇਵਾਰੀ ਉਸੇ ਦੀ ਬਣਦੀ ਹੈ।

Advertisement

Advertisement
Advertisement
×