ਮੈਰਿਟ ’ਚ ਆਈ ਵਿਦਿਆਰਥਣ ਦਾ ਸਨਮਾਨ
ਬਨੂੜ: ਸਾਬਕਾ ਅਕਾਲੀ ਵਿਧਾਇਕ ਨਰਿੰਦਰ ਕੁਮਾਰ ਸ਼ਰਮਾ ਨੇ ਪਿੰਡ ਰਾਜੋਮਾਜਰਾ ਦੀ 650 ਵਿੱਚੋਂ 628 ਅੰਕ ਹਾਸਲ ਕਰਕੇ ਦਸਵੀਂ ਜਮਾਤ ਵਿਚ ਮੁਹਾਲੀ ਜ਼ਿਲ੍ਹੇ ਵਿੱਚੋਂ ਫ਼ਸਟ ਅਤੇ ਜ਼ਿਲ੍ਹੇ ਵਿੱਚੋਂ ਮੈਰਿਟ ’ਚ ਆਈ ਇਕਲੌਤੀ ਵਿਦਿਆਰਥਣ ਜਸ਼ਨਦੀਪ ਕੌਰ ਪੁੱਤਰ ਮਲਕੀਤ ਸਿੰਘ ਦਾ ਸਨਮਾਨ ਕਰਨ...
Advertisement
ਬਨੂੜ: ਸਾਬਕਾ ਅਕਾਲੀ ਵਿਧਾਇਕ ਨਰਿੰਦਰ ਕੁਮਾਰ ਸ਼ਰਮਾ ਨੇ ਪਿੰਡ ਰਾਜੋਮਾਜਰਾ ਦੀ 650 ਵਿੱਚੋਂ 628 ਅੰਕ ਹਾਸਲ ਕਰਕੇ ਦਸਵੀਂ ਜਮਾਤ ਵਿਚ ਮੁਹਾਲੀ ਜ਼ਿਲ੍ਹੇ ਵਿੱਚੋਂ ਫ਼ਸਟ ਅਤੇ ਜ਼ਿਲ੍ਹੇ ਵਿੱਚੋਂ ਮੈਰਿਟ ’ਚ ਆਈ ਇਕਲੌਤੀ ਵਿਦਿਆਰਥਣ ਜਸ਼ਨਦੀਪ ਕੌਰ ਪੁੱਤਰ ਮਲਕੀਤ ਸਿੰਘ ਦਾ ਸਨਮਾਨ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਸਰਪੰਚ ਸੱਤਪਾਲ ਅਤੇ ਨੇਤਰ ਸਿੰਘ ਵੀ ਹਾਜ਼ਰ ਸਨ। ਲੜਕੀ ਦੀ ਮਾਤਾ ਰਾਜ ਰਾਣੀ ਤੇ ਹੋਰ ਪਰਿਵਾਰਕ ਮੈਂਬਰ ਵੀ ਨਾਲ ਸਨ। ਉਨ੍ਹਾਂ ਜਸ਼ਨਦੀਪ ਦਾ ਸਿਰੋਪਾਓ, ਸ਼ਾਲ ਅਤੇ 5100 ਦੀ ਰਾਸ਼ੀ ਭੇਟ ਕਰਕੇ ਸਨਮਾਨ ਕੀਤਾ। ਸ੍ਰੀ ਸ਼ਰਮਾ ਨੇ ਜਸ਼ਨਦੀਪ ਨੂੰ ਭਵਿੱਖੀ ਪੜਾਈ ਲਈ ਮੁਬਾਰਕਵਾਦ ਦਿੰਦਿਆਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ। -ਪੱਤਰ ਪ੍ਰੇਰਕ
Advertisement