ਕਮਿਸ਼ਨ ਦੀ ਮੰਗ ਸਬੰਧੀ ਡਿੱਪੂ ਧਾਰਕਾਂ ਦੀ ਮੀਟਿੰਗ

ਕਮਿਸ਼ਨ ਦੀ ਮੰਗ ਸਬੰਧੀ ਡਿੱਪੂ ਧਾਰਕਾਂ ਦੀ ਮੀਟਿੰਗ

ਮੀਟਿੰਗ ਦੌਰਾਨ ਡਿੱਪੂ ਧਾਰਕ।

ਕੇ.ਕੇ ਬਾਂਸਲ
ਰਤੀਆ, 7 ਜੁਲਾਈ

ਇੱਥੇ 3 ਮਹੀਨੇ ਦਾ ਕਮਿਸ਼ਨ ਦੇਣ ਦੀ ਮੰਗ ਸਬੰਧੀ ਡਿਪੂ ਧਾਰਕਾਂ ਦੀ ਮੀਟਿੰਗ ਕਰਵਾਈ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਨਿਰਭੈ ਰਤੀਆ ਨੇ ਕਿਹਾ ਕਿ ਲੌਕਡਾਊਨ ਦੌਰਾਨ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਮੁਫ਼ਤ ਰਾਸ਼ਨ ਦਿੱਤਾ ਜਾਵੇਗਾ। ਡਿੱਪੂ ਧਾਰਕਾਂ ਨੇ ਸਰਕਾਰ ਦੇ ਫੈਸਲੇ ਮੁਤਾਬਕ ਮੁਫ਼ਤ ਰਾਸ਼ਨ ਵੰਡਣ ਦਾ ਕੰਮ ਕੀਤਾ ਪਰ ਡਿੱਪੂ ਧਾਰਕਾਂ ਨੂੰ ਪਿਛਲੇ 5 ਮਹੀਨਿਆਂ ਦਾ ਕਮਿਸ਼ਨ ਨਹੀਂ ਦਿੱਤਾ ਗਿਆ। ਜਿਸ ਨਾਲ ਡਿੱਪੂ ਧਾਰਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਅਗਲੀ ਮੀਟਿੰਗ 9 ਜੁਲਾਈ ਨੂੰ ਕੀਤੀ ਜਾਵੇਗੀ, ਜਿਸ ਵਿੱਚ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਇਸ ਮੌਕੇ ਮੋਹਿਤ ਕੁਮਾਰ, ਸ਼ੁਭਮ, ਉਤਮ ਕੁਮਾਰ, ਰੋਹਿਤ ਕੁਮਾਰ, ਗੁਲਸ਼ਨ ਚੁੱਘ, ਮਹੀਪਾਲ, ਅਮਨਦੀਪ, ਪ੍ਰਦੀਪ ਕੁਮਾਰ, ਹਰਵਿੰਦਰ ਸੈਨੀ ਅਤੇ ਹੇਮਰਾਜ ਆਦਿ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All