DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਤਾ ਗੁਜਰੀ ਕਾਲਜ ਦੀ ਅਲੂਮਨੀ ਦੀਆਂ ਤਿਆਰੀਆਂ

ਪਿੰਡ ਸੌਢਾ ’ਚ ਅੱਖਾਂ ਦਾ ਕੈਂਪ 12 ਨੂੰ

  • fb
  • twitter
  • whatsapp
  • whatsapp
featured-img featured-img
ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਹਰਪਾਲ ਸਿੰਘ ਚੀਮਾ। -ਫੋਟੋ: ਸੂਦ
Advertisement
ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੀ ਅਲੂਮਨੀ ਦੀ ਮੀਟਿੰਗ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਕਾਲਜ ਦੀ ਸਾਲਾਨਾ ਅਲੂਮਨੀ ਮੀਟ 27 ਫ਼ਰਵਰੀ ਨੂੰ ਕਰਵਾਈ ਜਾਵੇ। ਸ੍ਰੀ ਚੀਮਾ ਨੇ ਸਾਰੇ ਸਾਬਕਾ ਵਿਦਿਆਰਥੀਆਂ ਨੂੰ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਕਾਲਜ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਅਲੂਮਨੀ ਦੇ ਸਾਲਾਨਾ ਸਮਾਗਮ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਸਾਬਕਾ ਵਿਦਿਆਰਥੀਆਂ ਨੂੰ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਡੀਨ ਅਲੂਮਨੀ ਡਾ. ਸਤਨਾਮ ਸਿੰਘ ਨੇ ਧੰਨਵਾਦ ਕੀਤਾ। ਮੀਟਿੰਗ ਵਿੱਚ ਆਏ ਸੁਝਾਅ ਪ੍ਰਵਾਨ ਕਰਦਿਆਂ ਸ੍ਰੀ ਚੀਮਾ ਨੇ ਦਸਿਆ ਕਿ 12 ਫ਼ਰਵਰੀ ਨੂੰ ਅਲੂਮਨੀ ਵਲੋਂ ਪਿੰਡ ਸੋਢਾਂ ਵਿਚ ਅੱਖਾਂ ਅਤੇ ਜਨਰਲ ਮੈਡੀਕਲ ਕੈਪ ਨੱਪੀ ਬੈਸ ਦੇ ਸਹਿਯੋਗ ਨਾਲ ਲਾਇਆ ਜਾਵੇਗਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਚੀਮਾ, ਜੈਕ੍ਰਿਸ਼ਨ ਕਸ਼ਿਅਪ, ਸੁਰਜੀਤ ਸਿੰਘ ਚੰਡੀਗੜ੍ਹ, ਜਸਵੰਤ ਸਿੰਘ ਰੈਲੀ, ਪਰਮਜੀਤ ਸਿੰਘ ਚਨਾਲੋ, ਜਸਵੰਤ ਸਿੰਘ, ਡਾ. ਦਿਨੇਸ਼ ਓਬਰਾਏ, ਜਗਜੀਤ ਸਿੰਘ ਔਜਲਾ ਅਤੇ ਮੋਹਨ ਸਿੰਘ ਸਰਹਿੰਦ ਹਾਜ਼ਰ ਸਨ।

Advertisement
Advertisement
×