DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਣੀਪਤ ਦੀ ਇੱਕ ਟੈਕਸਟਾਈਲ ਫੈਕਟਰੀ ’ਚ ਭਿਆਨਕ ਅੱਗ

ਵੀਰਵਾਰ ਤੜਕਸਾਰ ਪਾਣੀਪਤ ਦੇ ਬਾਪੋਲੀ ਰੋਡ 'ਤੇ ਸਥਿਤ ਪਿੰਡ ਡਾਢੋਲਾ ਵਿੱਚ ਇੱਕ ਟੈਕਸਟਾਈਲ ਯੂਨਿਟ - ਗੁਪਤਾ ਇੰਟਰਨੈਸ਼ਨਲ ਫੈਕਟਰੀ - ਵਿੱਚ ਭਿਆਨਕ ਅੱਗ ਲੱਗਣ ਕਾਰਨ ਵੱਡਾ ਨੁਕਸਾਨ ਹੋਣ ਦੀ ਘਟਨਾ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਵੀਰਵਾਰ ਦੇਰ ਰਾਤ ਖੁੱਲ੍ਹੇ ਖੇਤਰ...

  • fb
  • twitter
  • whatsapp
  • whatsapp
Advertisement

ਵੀਰਵਾਰ ਤੜਕਸਾਰ ਪਾਣੀਪਤ ਦੇ ਬਾਪੋਲੀ ਰੋਡ 'ਤੇ ਸਥਿਤ ਪਿੰਡ ਡਾਢੋਲਾ ਵਿੱਚ ਇੱਕ ਟੈਕਸਟਾਈਲ ਯੂਨਿਟ - ਗੁਪਤਾ ਇੰਟਰਨੈਸ਼ਨਲ ਫੈਕਟਰੀ - ਵਿੱਚ ਭਿਆਨਕ ਅੱਗ ਲੱਗਣ ਕਾਰਨ ਵੱਡਾ ਨੁਕਸਾਨ ਹੋਣ ਦੀ ਘਟਨਾ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਵੀਰਵਾਰ ਦੇਰ ਰਾਤ ਖੁੱਲ੍ਹੇ ਖੇਤਰ ਵਿੱਚ ਬਣੇ ਵੇਸਟ (ਕੂੜਾ-ਕਰਕਟ) ਗੋਦਾਮ ਵਾਲੇ ਪਾਸੇ ਲੱਗੀ।

ਜਾਣਕਾਰੀ ਮਿਲਣ ਤੋਂ ਬਾਅਦ ਅੱਗ ਬੁਝਾਊ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ, ਪਰ ਅੱਗ ਭਿਆਨਕ ਹੋਣ ਕਾਰਨ ਮੁਸ਼ੱਕਤ ਨਾਲ ਕਾਬੂ ਪਾਇਆ ਗਿਆ।

Advertisement

ਹਾਲਾਂਕਿ, ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਹੈ। ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅੱਗ ਕਾਰਨ ਵੇਸਟ ਮਟੀਰੀਅਲ, ਇਮਾਰਤ, ਸਾਮਾਨ ਅਤੇ ਮਸ਼ੀਨਰੀ ਸੜ ਕੇ ਸੁਆਹ ਹੋ ਗਈ।

Advertisement

ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਹੁਣ ਕਾਬੂ ਹੇਠ ਹੈ ਅਤੇ ਘਟਨਾ ਵਾਲੀ ਥਾਂ 'ਤੇ 9 ਫਾਇਰ ਟੈਂਡਰ ਲਾਏ ਗਏ ਸਨ।

Advertisement
×