DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਡੱਬਵਾਲੀ ’ਚ ਨਕਾਬਪੋਸ਼ਾਂ ਵੱਲੋਂ ਦਿਨ ਦਿਹਾੜੇ ਪੈਟਰੋਲ ਪੰਪ ’ਤੇ ਲੁੱਟ

ਇੱਥੋਂ ਦੇ ਨਜ਼ਦੀਕੀ ਪਿੰਡ ਦੇਸੂਜੋਧਾ-ਜੋਗੇਵਾਲਾ ਰੋਡ ਸਥਿਤ ਸਮਾਘ ਪੈਟਰੋ ਕਿਸਾਨ ਸੇਵਾ ਕੇਂਦਰ ਪੈਟਰੋਲ ਪੰਪ ’ਤੇ ਅੱਜ ਬਾਅਦ ਦੁਪਹਿਰ ਦੋ ਨਕਾਬਪੋਸ਼ ਬਦਮਾਸ਼ਾਂ ਨੇ ਦਿਨ-ਦਿਹਾੜੇ 50 ਹਜ਼ਾਰ ਰੁਪਏ ਦੀ ਨਕਦੀ ਦੀ ਲੁੱਟ ਕੀਤੀ। ਦਿਨ-ਦਿਹਾੜੇ ਵਾਪਰੀ ਇਸ ਲੁੱਟ ਦੀ ਵਾਰਦਾਤ ਕਾਰਨ ਖੇਤਰ...

  • fb
  • twitter
  • whatsapp
  • whatsapp
featured-img featured-img
ਘਟਨਾ ਵਾਪਰਨ ਮੌਕੇ ਦੀ ਸੀਸੀਟੀਵੀ ਤੋਂ ਲਈ ਗਈ ਤਸਵੀਰ। ਫੋਟੋ -ਸ਼ਾਂਤ
Advertisement
ਇੱਥੋਂ ਦੇ ਨਜ਼ਦੀਕੀ ਪਿੰਡ ਦੇਸੂਜੋਧਾ-ਜੋਗੇਵਾਲਾ ਰੋਡ ਸਥਿਤ ਸਮਾਘ ਪੈਟਰੋ ਕਿਸਾਨ ਸੇਵਾ ਕੇਂਦਰ ਪੈਟਰੋਲ ਪੰਪ ’ਤੇ ਅੱਜ ਬਾਅਦ ਦੁਪਹਿਰ ਦੋ ਨਕਾਬਪੋਸ਼ ਬਦਮਾਸ਼ਾਂ ਨੇ ਦਿਨ-ਦਿਹਾੜੇ 50 ਹਜ਼ਾਰ ਰੁਪਏ ਦੀ ਨਕਦੀ ਦੀ ਲੁੱਟ ਕੀਤੀ। ਦਿਨ-ਦਿਹਾੜੇ ਵਾਪਰੀ ਇਸ ਲੁੱਟ ਦੀ ਵਾਰਦਾਤ ਕਾਰਨ ਖੇਤਰ ਵਿਚ ਸਹਿਮ ਦਾ ਮਾਹੌਲ ਹੈ।
ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਵਿੱਚੋਂ ਦੋ ਪੰਪ ਅੰਦਰ ਦਾਖ਼ਲ ਹੋਏ ਅਤੇ ਕਰਮਚਾਰੀ ਤੋਂ ਨਕਦੀ ਵਾਲਾ ਬੈਗ ਖੋਹ ਕੇ ਤੀਜੇ ਸਾਥੀ ਨਾਲ ਫ਼ਰਾਰ ਹੋ ਗਏ। ਵਾਰਦਾਤ ਦੌਰਾਨ ਕਰਮਚਾਰੀ ’ਤੇ ਕਿਰਪਾਨ ਨਾਲ ਹਮਲਾ ਕਰਨ ਦੀ ਕੋਸ਼ਿਸ ਵੀ ਕੀਤੀ ਗਈ, ਪਰ ਉਹ ਵਾਲ-ਵਾਲ ਬਚ ਗਿਆ।

ਪੰਪ ਸੰਚਾਲਕ ਅੰਗਰੇਜ਼ ਸਿੰਘ ਅਨੁਸਾਰ ਦੁਪਹਿਰ ਕਰੀਬ 1:30 ਵਜੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਪੰਪ ਦੇ ਬਾਹਰ ਪੁੱਜੇ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਮੋਟਰਸਾਈਕਲ ਲੈ ਕੇ ਮੁੱਖ ਸੜਕ ’ਤੇ ਖੜ੍ਹਾ ਰਿਹਾ, ਜਦੋਂਕਿ ਮੂੰਹ ਢਕੇ ਦੋ ਨੌਜਵਾਨ ਪੈਦਲ ਪੰਪ ਅੰਦਰ ਦਾਖ਼ਲ ਹੋਏ। ਦੋਵਾਂ ਨੇ ਕੈਸ਼ ਵਾਲਾ ਬੈਗ ਖੋਹਣ ਦੌਰਾਨ 25 ਸਾਲਾ ਪੰਪ ਕਰਮਚਾਰੀ ਗੁਰਸਿਮਰਨ ਵਾਸੀ ਡੱਬਵਾਲੀ ’ਤੇ ਪਿੱਛਿਓਂ ਕਿਰਪਾਨ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਵਾਲ-ਵਾਲ ਬਚ ਗਿਆ। ਇਸ ਤੋਂ ਬਾਅਦ ਦੋਵੇਂ ਨਕਦੀ ਵਾਲਾ ਬੈਗ ਲੈ ਕੇ ਸੜਕ ’ਤੇ ਖੜ੍ਹੇ ਆਪਣੇ ਸਾਥੀ ਨਾਲ ਮੋਟਰਸਾਈਕਲ ’ਤੇ ਦੇਸੂਜੋਧਾ ਵੱਲ ਫ਼ਰਾਰ ਹੋ ਗਏ।

ਸੂਚਨਾ ਮਿਲਣ ’ਤੇ ਸਿਟੀ ਪੁਲੀਸ ਮੌਕੇ ’ਤੇ ਪੁੱਜੀ। ਸਿਟੀ ਥਾਣਾ ਦੇ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਦੋ ਅਣਪਛਾਤੇ ਨੌਜਵਾਨ ਪੰਪ ਤੋਂ ਕਰੀਬ 50 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਲੈ ਗਏ ਹਨ। ਪੈਟਰੋਲ ਪੰਪ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਜਰੀਏ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
Advertisement
Advertisement
×