ਪੱਤਰ ਪ੍ਰੇਰਕ
ਰਤੀਆ, 4 ਸਤੰਬਰ
ਪਿੰਡ ਮੜ੍ਹ ਤੋਂ ਵਿਆਹੁਤਾ ਔਰਤ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲੀਸ ਨੇ ਵਿਆਹੁਤਾ ਦੇ ਪਤੀ ਜਸਵੀਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪਿੰਡ ਦੇ ਹੀ ਜਗਦੀਸ਼ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਵਿਆਹ ਕਰੀਬ 3 ਸਾਲ ਪਹਿਲਾਂ ਕਿਰਨ ਰਾਣੀ ਵਾਸੀ ਨਗੁਰਾ ਨਾਲ ਹੋਇਆ ਸੀ। ਇਸ ਵਿਆਹ ਉਪਰੰਤ ਉਸ ਦੀ ਇਕ 2 ਸਾਲ ਦੀ ਲੜਕੀ ਵੀ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਸ ਦੀ ਪਤਨੀ ਘਰੋਂ ਕਰੀਬ 70 ਹਜ਼ਾਰ ਰੁਪਏ ਦੀ ਨਗਦੀ ਅਤੇ 2 ਤੋਲੇ ਸੋਨੇ ਦੇ ਗਹਿਣੇ ਲੈ ਕੇ ਬਿਨਾਂ ਦੱਸੇ ਹੀ ਕਿਧਰੇ ਚਲੀ ਗਈ। ਹਾਲਾਂਕਿ ਉਹ ਆਪਣੇ ਪੱਧਰ ’ਤੇ ਭਾਲ ਕਰਨ ਮਗਰੋਂ ਕੁਝ ਵੀ ਪਤਾ ਨਹੀਂ ਲੱਗਾ। ਉਸ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪੂਰਾ ਸ਼ੱਕ ਹੈ ਕਿ ਪਿੰਡ ਦੇ ਜਗਦੀਸ਼ ਨੇ ਹੀ ਉਸ ਦੀ ਪਤਨੀ ਨੂੰ ਕਿਤੇ ਲੁਕੋ ਕੇ ਰੱਖਿਆ ਹੈ।