ਡੀ ਏ ਵੀ ਸੈਨਟੇਰੀ ਪਬਲਿਕ ਸਕੂਲ ਵਿਚ ਮਹਾਤਮਾ ਗਾਂਂਧੀ ਦੇ ਜਨਮ ਦਿਨ ਮੌਕੇ ਡੀ ਏ ਵੀ ਪ੍ਰਬੰਧਕ ਕਮੇਟੀ ਨਵੀਂ ਦਿੱਲੀ ਦੇ ਸੱਦੇ ’ਤੇ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਮੈਰਾਥਨ ਕੀਤੀ ਗਈ, ਜਿਸ ਨੂੰ ਹਰਿਆਣਾ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਐਡਵੋਕੇਟ ਸੰਜੀਵ ਧਾਰੂ ਨੇ ਬਤੌਰ ਮੁੱਖ ਮਹਿਮਾਨ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੈਰਾਥਨ ਵਿੱਚ ਸਕੂਲ ਦੇ 100 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਹਿੱਸਾ ਲੈਂਦਿਆਂ ਭਾਰਤ ਨੂੰ ਨਸ਼ੇ ਤੋਂ ਮੁਕਤ ਕਰਨ ਤੇ ਏਕਤਾ ਦਾ ਸੁਨੇਹਾ ਦਿੱਤਾ। ਇਹ ਮੈਰਾਥਨ ਜੀ ਟੀ ਰੋਡ ਤੋਂ ਮਨਮੋਹਨ ਪੈਟਰੋਲ ਪੰਪ ਤੋਂ ਰਤਨਗੜ੍ਹ ਤੱਕ ਅਤੇ ਸਮਾਪਤੀ ਸਕੂਲ ਵਿੱਚ ਆ ਕੇ ਹੋਈ। ਇਸ ਮੈਰਾਥਨ ਦਾ ਮੁੱਖ ਉਦੇਸ਼ ਨਸ਼ਾ ਮੁਕਤ ਭਾਰਤ ਰਿਹਾ। ਇਸ ਤੋਂ ਬਾਅਦ ਸਕੂਲ ਵਿਚ ਇਕ ਸਮਾਗਮ ਕੀਤਾ ਗਿਆ। ਇਸ ਦੌਰਾਨ ਸਕੂਲ ਪ੍ਰਿੰਸੀਪਲ ਡਾ. ਦਿਵਿਆ ਕੌਸ਼ਿਕ ਨੇ ਮੁੱਖ ਮਹਿਮਾਨ ਨੂੰ ਪੌਦਾ ਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ। ਮੈਰਾਥਨ ਵਿਚ ਚਰਨਦੀਪ ਨੇ ਪਹਿਲਾ, ਗੁਰਨਾਮ ਨੇ ਦੂਜਾ ਤੇ ਹਰਸ਼ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਆਦਿਤਿਆ, ਅਰਪਣਜੋਤ, ਆਯੂਸ਼, ਰਿਸ਼ਭ, ਪ੍ਰਿੰਸ, ਦੇਵਾਂਸ਼ ਤੇ ਪ੍ਰਮੋਦ ਨੂੰ ਪ੍ਰਸ਼ੰਸ਼ਾ ਪੱਤਰ ਦਿੱਤੇ ਗਏ। ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਦਾ ਜੀਵਨ ਸਦਾ ਸਾਡੇ ਲਈ ਪ੍ਰੇਰਨਾ ਸਰੋਤ ਰਹੇਗਾ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਆਤਮ ਨਿਰਭਰ ਬਣਨ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲਾਲ ਬਹਾਦਰ ਸ਼ਾਸ਼ਤਰੀ ਨੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਦੇਸ਼ ਦੀ ਏਕਤਾ, ਸੁਰੱਖਿਆ ਤੇ ਖੇਤੀ ਆਤਮ ਨਿਰਭਰਤਾ ਵਿਚ ਕੀਮਤੀ ਯੋਗਦਾਨ ਦਿੱਤਾ ਉਨ੍ਹਾਂ ਦੇ ਨਾਅਰੇ ਜੈ ਜਵਾਨ ਜੈ ਕਿਸਾਨ ਨੇ ਦੇਸ਼ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ। ਇਸ ਮੌਕੇ ਡਾ. ਅਮਿਤ ਚੌਪੜਾ, ਰਾਕੇਸ਼ ਬਠਲਾ, ਪੰਕਿਤ, ਅਨਮੋਲ ਵਰਮਾ, ਵਕੀਲ ਨਿਤੀਸ਼ ਸ਼ਰਮਾ, ਆਸ਼ੀਸ਼ ਕੋਹਲੀ ਤੇ ਪੁਲੀਸ ਅਧਿਕਾਰੀ ਪ੍ਰਮੋਦ ਆਦਿ ਹਾਜ਼ਰ ਸਨ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

