DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੁਹਾਲੀ ਤੇ ਦਿੱਲੀ ’ਚ ਚੱਲੀ ਰੇਡ ਤੋਂ ਬਾਅਦ ED ਵੱਲੋਂ TDI ਦੇ ਚੇਅਰਮੈਨ Ravinder Taneja ਦੇ ਠਿਕਾਣਿਆਂ ਤੋਂ ਕਰੋੜਾਂ ਦੀਆਂ ਲਗਜ਼ਰੀ ਗੱਡੀਆਂ ਤੇ ਰਿਕਾਰਡ ਸੀਜ਼

ਹੁੱਡਾ ਵਿਰੁੱਧ ਸੀ.ਬੀ.ਆਈ. ਕੇਸ ਨਾਲ ਜੁੜੀ ‘ਮਨੀ ਲਾਂਡਰਿੰਗ’ ਜਾਂਚ ’ਚ ਵੱਡੀ ਕਾਰਵਾਈ

  • fb
  • twitter
  • whatsapp
  • whatsapp
featured-img featured-img
TDI ਦੇ ਚੇਅਰਮੈਨ Ravinder Taneja
Advertisement

ਗੁਰੂਗ੍ਰਾਮ ਦੇ 1,500 ਕਰੋੜ ਰੁਪਏ ਦੇ ਮਾਨੇਸਰ ਜ਼ਮੀਨ ਘੁਟਾਲੇ ਵਿੱਚ ਈ.ਡੀ. (ਐੱਨਫੋਰਸਮੈਂਟ ਡਾਇਰੈਕਟੋਰੇਟ) ਨੇ ਵੱਡੀ ਕਾਰਵਾਈ ਕੀਤੀ ਹੈ। ਏਜੰਸੀ ਨੇ TDI ਕੰਪਨੀ ਦੇ ਮਾਲਕ Ravinder Taneja ਦੇ ਠਿਕਾਣਿਆਂ ’ਤੇ ਛਾਪੇਮਾਰੀ ਕੀਤੀ। ਇਸ ਕਾਰਵਾਈ ਵਿੱਚ 8 ਕਰੋੜ ਰੁਪਏ ਦੀਆਂ ਮਹਿੰਗੀਆਂ ਲਗਜ਼ਰੀ ਗੱਡੀਆਂ, ਕੰਪਿਊਟਰ ਸਰਵਰ ਅਤੇ ਕਈ ਮਹੱਤਵਪੂਰਨ ਫਾਈਲਾਂ ਜ਼ਬਤ ਕੀਤੀਆਂ ਗਈਆਂ ਹਨ।

ਇਹ ਜਾਂਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਨਾਲ ਜੁੜੇ ਉਸ ਮਾਮਲੇ ਨਾਲ ਸਬੰਧਤ ਹੈ, ਜਿਸ ਦੀ ਜਾਂਚ ਪਹਿਲਾਂ ਸੀ.ਬੀ.ਆਈ. ਕਰ ਰਹੀ ਹੈ। ਈ.ਡੀ. ਨੇ ਦੱਸਿਆ ਕਿ ਇਹ ਛਾਪੇਮਾਰੀ ਦਿੱਲੀ ਅਤੇ ਮੁਹਾਲੀ ਵਿੱਚ ਤਿੰਨ ਦਿਨਾਂ ਤੱਕ ਚੱਲੀ।

Advertisement

ਕੀ ਹੈ ਮਾਨੇਸਰ ਜ਼ਮੀਨ ਘੁਟਾਲਾ?

ਸਾਲ 2004 ਵਿੱਚ ਹਰਿਆਣਾ ਦੀ ਹੁੱਡਾ ਸਰਕਾਰ ਨੇ ਮਾਨੇਸਰ ਦੇ ਤਿੰਨ ਪਿੰਡਾਂ ਦੀ ਲਗਭਗ 912 ਏਕੜ ਜ਼ਮੀਨ ਨੂੰ ਉਦਯੋਗਿਕ ਖੇਤਰ ਬਣਾਉਣ ਲਈ ਐਕਵਾਇਰ (ਸਰਕਾਰੀ ਕਬਜ਼ੇ ’ਚ ਲੈਣ) ਦਾ ਨੋਟਿਸ ਜਾਰੀ ਕੀਤਾ ਸੀ। ਇਸ ਤੋਂ ਬਾਅਦ ਪ੍ਰਾਈਵੇਟ ਬਿਲਡਰਾਂ ਨੇ ਕਿਸਾਨਾਂ ਨੂੰ ਡਰਾਇਆ ਕਿ ਸਰਕਾਰ ਉਨ੍ਹਾਂ ਦੀ ਜ਼ਮੀਨ ਬਹੁਤ ਘੱਟ ਪੈਸਿਆਂ ਵਿੱਚ ਲੈ ਲਵੇਗੀ।

Advertisement

ਇਸ ਡਰ ਦਾ ਫਾਇਦਾ ਚੁੱਕ ਕੇ ਬਿਲਡਰਾਂ ਨੇ ਕਿਸਾਨਾਂ ਤੋਂ 400 ਏਕੜ ਤੋਂ ਵੱਧ ਜ਼ਮੀਨ ਬਹੁਤ ਹੀ ਸਸਤੇ ਭਾਅ ਖਰੀਦ ਲਈ। ਬਾਅਦ ਵਿੱਚ ਸਰਕਾਰ ਨੇ ਜ਼ਮੀਨ ਐਕਵਾਇਰ ਕਰਨ ਦਾ ਨੋਟਿਸ ਰੱਦ ਕਰ ਦਿੱਤਾ, ਜਿਸ ਨਾਲ ਬਿਲਡਰਾਂ ਨੇ ਉਹੀ ਜ਼ਮੀਨ ਹੋਰ ਕੰਪਨੀਆਂ ਨੂੰ ਭਾਰੀ ਮੁਨਾਫ਼ੇ ’ਚ ਵੇਚ ਦਿੱਤੀ। ਇਸ ਨਾਲ ਕਿਸਾਨਾਂ ਨੂੰ ਲਗਭਗ 1,500 ਕਰੋੜ ਰੁਪਏ ਦਾ ਵੱਡਾ ਨੁਕਸਾਨ ਹੋਇਆ।

TDI ਗਰੁੱਪ ’ਤੇ ਦੋਸ਼ ਹੈ ਕਿ ਉਸ ਨੇ 2005 ਤੋਂ 2007 ਦਰਮਿਆਨ ਆਪਣੀਆਂ ਕੰਪਨੀਆਂ ਰਾਹੀਂ 33 ਏਕੜ ਜ਼ਮੀਨ ਸਸਤੇ ’ਚ ਖਰੀਦ ਕੇ ਅੱਗੇ ਵੱਡੇ ਬਿਲਡਰਾਂ ਨੂੰ ਭਾਰੀ ਮੁਨਾਫ਼ੇ ’ਤੇ ਵੇਚੀ ਸੀ। ਸੀ.ਬੀ.ਆਈ. ਅਤੇ ਈ.ਡੀ. ਵੱਲੋਂ ਇਸ ਮਾਮਲੇ ’ਚ ਹੁੱਡਾ ਅਤੇ ਤਨੇਜਾ ਸਮੇਤ ਕਈ ਹੋਰਾਂ ਵਿਰੁੱਧ ਅਦਾਲਤ ’ਚ ਕੇਸ ਚਲਾਇਆ ਜਾ ਰਿਹਾ ਹੈ ਅਤੇ ਫਿਲਹਾਲ ਜ਼ਬਤ ਕੀਤੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ।

Advertisement
×